ਮੁੰਬਈ (ਬਿਊਰੋ): ਗਰੀਬਾਂ ਦਾ ਮਸੀਹਾ ਕਹੇ ਜਾਣ ਵਾਲੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ। ਸੋਸ਼ਲ ਮੀਡੀਆ 'ਤੇ ਸੋਨੂੰ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਦਾ ਕਾਰਨ ਹੈ ਅਦਾਕਾਰ ਦਾ ਉਹ ਵੀਡੀਓ, ਜਿਸ 'ਚ ਉਹ ਟਰੇਨ ਦੇ ਦਰਵਾਜ਼ੇ 'ਤੇ ਬੈਠ ਕੇ ਸਫਰ ਕਰ ਰਹੇ ਸਨ। ਇਸ ਵੀਡੀਓ ਨੂੰ ਸੋਨੂੰ (Sonu Sood train video) ਨੇ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਹੁਣ ਸੋਨੂੰ ਦੀ ਇਸ ਹਰਕਤ ਦੀ ਹਰ ਪਾਸਿਓਂ ਆਲੋਚਨਾ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਤੋਂ ਬਾਅਦ ਹੁਣ ਰੇਲਵੇ ਵਿਭਾਗ ਵੀ ਹਰਕਤ 'ਚ ਆ ਗਿਆ ਹੈ ਅਤੇ ਸੋਨੂੰ ਦੇ ਇਸ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਕੀ ਕਹਿ ਰਹੇ ਹਨ ਲੋਕ?: ਦੱਸ ਦੇਈਏ ਕਿ ਸੋਨੂੰ (Sonu Sood train video) ਦਾ ਇਹ ਵੀਡੀਓ ਪਿਛਲੇ ਸਾਲ ਦਸੰਬਰ ਮਹੀਨੇ ਦਾ ਹੈ। ਹੁਣ ਇਸ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ ਹਨ। ਇਸ ਵੀਡੀਓ ਨੂੰ ਦੇਖ ਕੇ ਹੁਣ ਉਹ ਸੋਨੂੰ ਸੂਦ 'ਤੇ ਟਿੱਪਣੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ 'ਸਰ, ਦੇਸ਼ ਭਰ ਦੇ ਬਹੁਤ ਸਾਰੇ ਲੋਕਾਂ ਲਈ ਰੋਲ ਮਾਡਲ ਹੋਣ ਦੇ ਨਾਤੇ, ਤੁਹਾਨੂੰ ਅਜਿਹੀਆਂ ਵੀਡੀਓਜ਼ ਸ਼ੇਅਰ ਨਹੀਂ ਕਰਨੀਆਂ ਚਾਹੀਦੀਆਂ, ਜੇਕਰ ਤੁਹਾਡੇ ਪ੍ਰਸ਼ੰਸਕ ਚੱਲਦੀ ਟਰੇਨ ਦੇ ਦਰਵਾਜ਼ੇ 'ਤੇ ਬੈਠ ਕੇ ਇਸ ਤਰ੍ਹਾਂ ਦੀ ਵੀਡੀਓ ਬਣਾਉਣਾ ਸ਼ੁਰੂ ਕਰ ਦਿੰਦੇ ਹਨ, ਤਾਂ ਇਸ ਨਾਲ ਉਨ੍ਹਾਂ ਦੀ ਜਾਨ ਖਤਰੇ 'ਚ ਪੈ ਜਾਵੇਗੀ। ਖ਼ਤਰਾ ਹੋ ਸਕਦਾ ਹੈ। ਇਕ ਨੇ ਲਿਖਿਆ ਹੈ 'ਸੋਨੂੰ ਸੂਦ ਖਤਰਨਾਕ ਹੈ।'