ਮੁੰਬਈ (ਬਿਊਰੋ): ਗਰੀਬਾਂ ਦੇ ਮਸੀਹਾ ਬਣੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਉਨ੍ਹਾਂ ਲੋਕਾਂ ਲਈ ਰੱਬ ਤੋਂ ਘੱਟ ਨਹੀਂ ਹਨ, ਜਿਨ੍ਹਾਂ ਦੀ ਅਦਾਕਾਰ ਨੇ ਕੋਰੋਨਾ ਦੇ ਦੌਰ 'ਚ ਲੌਕਡਾਊਨ ਦੌਰਾਨ ਤਨ, ਮਨ ਅਤੇ ਧਨ ਨਾਲ ਨਿਰਸਵਾਰਥ ਸੇਵਾ ਕੀਤੀ। ਆਪਣੀ ਦਰਿਆਦਿਲੀ ਕਾਰਨ ਸੋਨੂੰ ਸੂਦ ਦੇਸ਼ ਦਾ ਅਸਲੀ ਹੀਰੋ ਬਣ ਗਿਆ ਹੈ। ਹੁਣ ਸ਼ਹੀਦ ਭਗਤ ਸਿੰਘ ਦੀ ਬਰਸੀ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਪੰਜਾਬ ਦਾ ਸ਼ੇਰ ਕਹਿ ਰਹੇ ਹਨ ਅਤੇ ਉਨ੍ਹਾਂ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਵੀ ਕਰ ਰਹੇ ਹਨ।
ਸੋਨੂੰ ਸੂਦ ਦੀ ਪੋਸਟ: ਤੁਹਾਨੂੰ ਦੱਸ ਦੇਈਏ ਸੋਨੂੰ ਸੂਦ ਨੇ 23 ਮਾਰਚ ਨੂੰ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੀ ਬਰਸੀ ਮੌਕੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਉਹ ਸ਼ਹੀਦ ਭਗਤ ਸਿੰਘ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ।
ਤੁਹਾਨੂੰ ਦੱਸ ਦੇਈਏ ਇਹ ਤਸਵੀਰਾਂ ਸੋਨੂੰ ਸੂਦ ਦੀ ਡੈਬਿਊ ਫਿਲਮ 'ਸ਼ਹੀਦ-ਏ-ਆਜ਼ਮ' ਦੀਆਂ ਹਨ, ਜਿਸ 'ਚ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦਾ ਕਿਰਦਾਰ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੋਨੂੰ ਨੇ ਲਿਖਿਆ, 23 ਮਾਰਚ ਸ਼ਹੀਦੀ ਦਿਵਸ, ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਕੁਰਬਾਨੀ ਨੂੰ ਯਾਦ ਕਰੋ, ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਆਪਣੀ ਪਹਿਲੀ ਫਿਲਮ ਸ਼ਹੀਦ-ਏ-ਆਜ਼ਮ ਵਿੱਚ ਸ਼ਹੀਦ ਭਗਤ ਸਿੰਘ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ।