ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ ਪਰ ਪਿਛਲੇ ਦੋ ਸਾਲਾਂ ਤੋਂ ਉਹ ਆਪਣੀ ਅਦਾਕਾਰੀ ਨਾਲੋਂ ਜ਼ਿਆਦਾ ਸਮਾਜ ਸੇਵਾ ਲਈ ਪ੍ਰਸ਼ੰਸਾ ਲੈ ਰਹੇ ਹਨ। ਫਿਲਮੀ ਪਰਦੇ 'ਤੇ ਖਲਨਾਇਕ ਵਜੋਂ ਦਿਖਾਈ ਦਿੰਦੇ ਸੋਨੂੰ ਸੂਦ, ਅਸਲ ਜ਼ਿੰਦਗੀ ਵਿੱਚ ਇਕ ਹੀਰੋ ਦੀ ਭੂਮਿਕਾ ਵਿੱਚ ਦਿਖਾਈ ਦਿੰਦੇ ਹਨ।
ਇਸੇ ਤਰ੍ਹਾਂ ਹੀ ਇੱਕ ਹੋਰ ਅਪਾਹਿਜ ਲਈ ਸੋਨੂੰ ਸੂਦ ਫਰਿਸ਼ਤਾ ਬਣ ਕੇ ਦੌੜੇ ਹਨ, ਤੁਹਾਨੂੰ ਦੱਸ ਦਈਏ ਕਿ ਬਿਹਾਰ ਦੀ ਇੱਕ ਕੁੜੀ ਰੋਜ਼ਾਨਾ ਇੱਕ ਕਿਲੋਮੀਟਰ ਪੈਦਲ ਚੱਲ ਕੇ ਸਕੂਲ ਜਾਂਦੀ ਸੀ, ਬਦਕਿਸਮਤੀ ਦੀ ਗੱਲ ਇਹ ਹੈ ਕਿ ਉਸ ਲੜਕੀ ਦੇ ਇੱਕ ਹੀ ਪੈਰ ਹੈ।
ਜ਼ਿਕਰਯੋਗ ਹੈ ਕਿ ਬਿਹਾਰ ਦੇ ਜਮੁਈ ਦੀ ਰਹਿਣ ਵਾਲੀ ਲੜਕੀ ਸੀਮਾ ਵੱਡੀ ਹੋ ਕੇ ਟੀਚਰ ਬਣਨਾ ਚਾਹੁੰਦੀ ਹੈ। ਪੈਰ ਨਾ ਹੋਣ ਦੇ ਬਾਵਜੂਦ ਮੁਸੀਬਤਾਂ ਨੇ ਵੀ ਉਸ ਦੀ ਹਿੰਮਤ ਅੱਗੇ ਹਾਰ ਮੰਨ ਲਈ। ਸੀਮਾ ਹਰ ਰੋਜ਼ ਇੱਕ ਕਿਲੋਮੀਟਰ ਪੈਦਲ ਚੱਲ ਕੇ ਸਕੂਲ ਜਾਂਦੀ ਹੈ ਅਤੇ ਲਗਨ ਨਾਲ ਪੜ੍ਹਾਈ ਕਰਦੀ ਹੈ। ਉਹ ਅਧਿਆਪਕ ਬਣ ਕੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਸਿੱਖਿਅਤ ਕਰਨਾ ਚਾਹੁੰਦੀ ਹੈ।
ਤੁਹਾਨੂੰ ਦੱਸ ਦਈਏ ਕਿ ਅਦਾਕਾਰ ਸੋਨੂੰ ਸੂਦ ਨੇ ਇਸ ਲੜਕੀ ਦੀ ਵੀਡੀਓ ਸਾਂਝੀ ਕਰਕੇ ਉਸ ਲਈ ਸਹਾਇਤਾ ਦਾ ਹੱਥ ਅੱਗੇ ਵਧਾਇਆ ਹੈ। ਸੋਨੂੰ ਨੇ ਲਿਖਿਆ ਹੈ ਕਿ 'ਹੁਣ ਉਹ ਇਕ ਨਹੀਂ ਸਗੋਂ ਦੋਵੇਂ ਪੈਰਾਂ 'ਤੇ ਛਾਲ ਮਾਰ ਕੇ ਸਕੂਲ ਜਾਵੇਗੀ। ਮੈਂ ਟਿਕਟ ਭੇਜ ਰਿਹਾ ਹਾਂ, ਦੋਵਾਂ ਪੈਰਾਂ 'ਤੇ ਚੱਲਣ ਦਾ ਸਮਾਂ ਆ ਗਿਆ ਹੈ।'
ਇਹ ਵੀ ਪੜ੍ਹੋ:ਕਮੇਡੀਅਨ ਕਰਮਜੀਤ ਅਨਮੋਲ ਨੂੰ ਮਿਲਿਆ ਇਹ ਅਵਾਰਡ, ਦੇਖੋ ਫੋਟੋਆਂ