ਮੁੰਬਈ (ਬਿਊਰੋ): ਬਾਲੀਵੁੱਡ ਦੀ ਫੈਸ਼ਨ ਦੀਵਾ ਅਤੇ ਅਦਾਕਾਰਾ ਸੋਨਮ ਕਪੂਰ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਇਸ ਵਾਰ ਅਦਾਕਾਰਾ ਆਪਣੇ ਫੈਸ਼ਨ ਅਤੇ ਫਿਲਮਾਂ ਕਾਰਨ ਨਹੀਂ ਹੈ, ਇਸ ਵਾਰ ਉਸ ਦੇ ਚਰਚਾ ਵਿੱਚ ਆਉਣ ਦਾ ਕਾਰਨ ਕੁਝ ਨਿੱਜੀ ਹੈ। ਦਰਅਸਲ, ਅਦਾਕਾਰਾ ਨੇ ਮੁੰਬਈ ਦੇ ਸਿਗਨੇਚਰ ਆਈਲੈਂਡ ਸਥਿਤ ਆਪਣਾ ਲਗਜ਼ਰੀ ਅਪਾਰਟਮੈਂਟ (sonam kapoor sells mumbai apartment) ਵੇਚ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਦਾਕਾਰਾ ਨੇ ਆਪਣਾ ਅਪਾਰਟਮੈਂਟ 32 ਕਰੋੜ ਰੁਪਏ 'ਚ ਵੇਚਿਆ ਹੈ। ਅਦਾਕਾਰਾ ਦਾ ਇਹ ਅਪਾਰਟਮੈਂਟ SMS Infrastructure Pvt ਦੁਆਰਾ ਖਰੀਦਿਆ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਵਿਕਰੀ ਅਤੇ ਸਮਝੌਤੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਅਦਾਕਾਰਾ ਦਾ ਇਹ ਅਪਾਰਟਮੈਂਟ ਤੀਜੀ ਮੰਜ਼ਿਲ 'ਤੇ ਹੈ ਅਤੇ ਇਸ ਦਾ ਬਿਲਟ-ਅੱਪ ਖੇਤਰ 5 ਹਜ਼ਾਰ ਵਰਗ ਫੁੱਟ ਤੋਂ ਜ਼ਿਆਦਾ ਹੈ। ਇਹ ਅਪਾਰਟਮੈਂਟ ਬ੍ਰਾਂਡਾ ਕੁਰਲਾ ਕੰਪਲੈਕਸ (sonam kapoor sells luxury apartment in mumbai) ਦੇ ਨੇੜੇ ਚਾਰ ਕਾਰ ਪਾਰਕਿੰਗ ਸਲਾਟਾਂ ਦੇ ਨਾਲ ਸਥਿਤ ਹੈ। ਕਾਗਜ਼ਾਂ ਅਨੁਸਾਰ ਪਿਛਲੇ ਸਾਲ 29 ਦਸੰਬਰ ਨੂੰ ਦਰਜ ਹੋਏ ਇਸ ਸੌਦੇ ਵਿੱਚ 1.95 ਕਰੋੜ ਰੁਪਏ ਦੀ ਸਟੈਂਪ ਡਿਊਟੀ ਵੀ ਅਦਾ ਕੀਤੀ ਗਈ ਹੈ।
ਅਦਾਕਾਰਾ ਨੇ ਕਿੰਨੇ 'ਚ ਖਰੀਦਿਆ ਫਲੈਟ?: ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਸੋਨਮ ਕਪੂਰ ਨੇ ਇਹ ਫਲੈਟ (sonam kapoor sells luxury apartment) ਸਾਲ 2015 'ਚ 17 ਤੋਂ 18 ਕਰੋੜ ਰੁਪਏ 'ਚ ਖਰੀਦਿਆ ਸੀ। ਅਦਾਕਾਰਾ ਨੇ ਹੁਣ ਇਹ ਫਲੈਟ 60,000 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਵੇਚ ਦਿੱਤਾ ਹੈ, ਜਿਸ 'ਤੇ ਅਦਾਕਾਰਾ ਨੂੰ ਡੇਢ ਗੁਣਾ ਤੋਂ ਜ਼ਿਆਦਾ ਮੁਨਾਫਾ ਹੋਇਆ ਹੈ ਪਰ ਇਸ ਪੂਰੇ ਸੌਦੇ 'ਤੇ ਅਜੇ ਤੱਕ ਅਦਾਕਾਰਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।