ਹੈਦਰਾਬਾਦ: ਬਾਲੀਵੁੱਡ ਗਲਿਆਰੇ ਤੋਂ ਇੱਕ ਵਾਰ ਫਿਰ ਖੁਸ਼ਖਬਰੀ ਆਈ ਹੈ। ਦਰਅਸਲ ਅਦਾਕਾਰਾ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਘਰ ਕਿਲਕਾਰੀ ਗੂੰਜੀ ਹੈ। ਸੋਨਮ ਕਪੂਰ ਮਾਂ ਬਣ ਗਈ ਹੈ। ਅਦਾਕਾਰਾ ਨੇ 20 ਅਗਸਤ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਇਹ ਖੁਸ਼ਖਬਰੀ ਆਲੀਆ ਭੱਟ ਦੀ ਸੱਸ ਅਤੇ ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ।
ਨੀਤੂ ਕਪੂਰ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਸੋਨਮ ਅਤੇ ਆਨੰਦ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿ 20 ਅਗਸਤ 2022 ਨੂੰ ਸੋਨਮ ਨੇ ਇੱਕ ਸਿਹਤਮੰਦ ਬੇਟੇ ਨੂੰ ਜਨਮ ਦਿੱਤਾ ਹੈ ਅਤੇ ਉਹ ਬਹੁਤ ਖੁਸ਼ ਹਨ। ਅਦਾਕਾਰਾ ਨੇ ਆਪਣੇ ਨਾਨਾ-ਨਾਨੀ ਅਨਿਲ ਕਪੂਰ ਅਤੇ ਸੁਨੀਤਾ ਕਪੂਰ ਨੂੰ ਵੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸਟੋਰੀ 'ਤੇ ਇਕ ਸੰਦੇਸ਼ ਸ਼ੇਅਰ ਕੀਤਾ ਹੈ, ਜੋ ਸੋਨਮ ਅਤੇ ਆਨੰਦ ਵੱਲੋਂ ਹੈ।
ਦੱਸ ਦੇਈਏ ਕਿ ਮੀਡੀਆ ਮੁਤਾਬਿਕ ਸੋਨਮ ਕਪੂਰ ਜੋ ਆਪਣੀ ਪ੍ਰੈਗਨੈਂਸੀ ਦੇ ਆਖਰੀ ਟ੍ਰਾਈਮੇਸਟਰ 'ਚ ਸੀ, ਅਗਸਤ 'ਚ ਬੱਚੇ ਨੂੰ ਜਨਮ ਦੇ ਸਕਦੀ ਹੈ। ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ 20 ਅਗਸਤ 2022 ਨੂੰ ਇੱਕ ਬੇਟਾ ਹੋਇਆ ਹੈ ਅਤੇ ਉਹ ਰੱਬ ਦੇ ਸ਼ੁਕਰਗੁਜ਼ਾਰ ਹਨ। ਘਰ ਵਿੱਚ ਨਵੇਂ ਮੈਂਬਰ ਦੇ ਆਉਣ ਨਾਲ ਜ਼ਿੰਦਗੀ ਬਦਲ ਗਈ ਹੈ। ਇਸ ਖੁਸ਼ਖਬਰੀ ਨਾਲ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ ਅਤੇ ਅਨਿਲ ਕਪੂਰ ਪਰਿਵਾਰ ਨੂੰ ਬਾਲੀਵੁੱਡ ਗਲਿਆਰਿਆਂ ਤੋਂ ਵਧਾਈਆਂ ਮਿਲ ਰਹੀਆਂ ਹਨ।