ਚੰਡੀਗੜ੍ਹ: ਪੰਜਾਬੀਆਂ ਦੇ ਦਿਲਾਂ ਦੀ ਧੜਕਣ ਅਤੇ ਪੰਜਾਬ ਦੀ 'ਬੋਲਡ ਬਿਊਟੀ' ਸੋਨਮ ਬਾਜਵਾ ਦਾ ਇੰਸਟਾਗ੍ਰਾਮ ਉਸਦੇ ਪ੍ਰਸ਼ੰਸਕਾਂ ਲਈ ਇੱਕ ਟ੍ਰੀਟ ਹੈ। ਉਹ ਅਕਸਰ ਆਪਣੀਆਂ ਸ਼ਾਨਦਾਰ ਤਸਵੀਰਾਂ ਔਨਲਾਈਨ ਸ਼ੇਅਰ ਕਰਦੀ ਹੈ, ਜਿਸ ਨਾਲ ਪ੍ਰਸ਼ੰਸਕ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੇ ਹਨ। ਹੁਣ ਇਕ ਵਾਰ ਫਿਰ ਸੋਨਮ ਨੇ ਆਪਣੇ ਨਵੇਂ ਫੋਟੋਸ਼ੂਟ ਨਾਲ ਸਾਰਿਆਂ ਦੇ ਸਾਹ ਰੋਕ ਦਿੱਤੇ ਹਨ। ਕਿਉਂਕਿ ਅਦਾਕਾਰਾ ਨੇ ਹੁਣ ਜੋ ਵੀਡੀਓ ਸਾਂਝੀ ਕੀਤੀ ਹੈ, ਉਸ ਬਾਰੇ ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ।
ਜੀ ਹਾਂ...ਬੋਲਡ ਬਿਊਟੀ ਨੇ ਸੋਮਵਾਰ ਦੀ ਸਵੇਰ ਹੀ ਇੱਕ ਵੀਡੀਓ ਸਾਂਝੀ ਕੀਤੀ, ਜਿਸ ਨੇ ਉਸ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ, ਵੀਡੀਓ ਵਿੱਚ ਸੋਨਮ ਨੇ ਲਾਲ ਰੰਗ ਦਾ ਪਹਿਰਾਵਾ ਪਾ ਰੱਖਿਆ ਹੈ ਅਤੇ ਅਦਾਕਾਰਾ ਆਪਣੀਆਂ ਪਿਆਰੀਆਂ ਪਿਆਰੀਆਂ ਅਦਾਵਾਂ ਨਾਲ ਪ੍ਰਸ਼ੰਸਕਾਂ ਨੂੰ ਮੋਹ ਰਹੀ ਹੈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਲਗਾ ਰਹੀ ਹੈ ਅਤੇ ਅਦਾਕਾਰਾ ਦੇ ਪ੍ਰਸ਼ੰਸਕਾਂ ਨੇ ਪਲਾਂ ਵਿੱਚ ਕਮੈਂਟ ਬਾਕਸ ਲਾਲ ਇਮੋਜੀ ਅਤੇ ਅੱਗ ਨਾਲ ਭਰ ਦਿੱਤਾ।
ਇਸ ਤੋਂ ਪਹਿਲਾਂ ਸੋਨਮ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਉਤੇ ਤਸਵੀਰਾਂ ਦੀ ਇੱਕ ਲੜੀ ਛੱਡੀ ਸੀ, ਜਿਸ ਵਿੱਚ ਉਹ ਚੱਲਦੇ ਹੋਏ ਸ਼ਾਵਰ ਦੇ ਹੇਠਾਂ ਪੋਜ਼ ਦਿੰਦੀ ਦਿਖਾਈ ਦਿੱਤੀ ਸੀ। ਉਸਨੇ ਇੱਕ ਸੈਕਸੀ ਬੈਕਲੇਸ ਲਾਲ ਪਹਿਰਾਵਾ ਪਾਇਆ ਹੋਇਆ ਸੀ, ਤਸਵੀਰਾਂ ਵਿੱਚ ਅਦਾਕਾਰਾ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਦਿਖਾਈ ਦੇ ਰਹੀ ਸੀ। ਅਦਾਕਾਰਾ ਨੇ ਆਪਣੀ ਦਿੱਖ ਨੂੰ ਹੋਰ ਨਿਖਾਰਨ ਲਈ ਬੋਲਡ ਲਾਲ ਲਿਪਸ਼ੇਡ ਸ਼ਾਮਲ ਕੀਤਾ ਸੀ। ਜੋ ਚਾਰ ਚੰਨ ਲਾ ਰਿਹਾ ਸੀ।