ਚੰਡੀਗੜ੍ਹ:ਪੰਜਾਬ ਦੇ ਕਈ ਅਜਿਹੇ ਅਦਾਕਾਰ ਅਤੇ ਅਦਾਕਾਰਾਂ ਹਨ ਜੋ ਬਾਲੀਵੁੱਡ ਵਿੱਚ ਵੀ ਬਹੁਤ ਮਸ਼ਹੂਰ ਹਨ। ਉਨ੍ਹਾਂ ਵਿਚੋਂ ਇਕ ਸੋਨਮ ਬਾਜਵਾ ਹੈ, ਜਿਸ ਨੂੰ ਪੰਜਾਬੀ ਫਿਲਮਾਂ ਦੀ 'ਦੀਪਿਕਾ ਪਾਦੂਕੋਣ' ਕਿਹਾ ਜਾਂਦਾ ਹੈ। ਤੁਸੀਂ ਸੋਨਮ ਬਾਜਵਾ ਨੂੰ ਯਕੀਨਨ ਬਿਕਨੀ ਵਿੱਚ ਬੀਚ ਉਤੇ ਜ਼ਰੂਰ ਦੇਖਿਆ ਹੋਵੇਗਾ, ਪਰ ਕੀ ਤੁਸੀਂ ਅਦਾਕਾਰਾ ਨੂੰ ਚਮਕਦੀ ਡਰੈੱਸ ਵਿੱਚ ਬੀਚ ਉਤੇ ਪੋਜ਼ ਦਿੰਦੇ ਹੋਏ ਦੇਖਿਆ ਹੈ? ਜੇਕਰ ਨਹੀਂ ਤਾਂ ਆਓ ਅੱਜ ਅਸੀਂ ਤੁਹਾਨੂੰ ਅਦਾਕਾਰਾ ਦੀ ਅਜਿਹੀ ਹੀ ਵੀਡੀਓ ਦਿਖਾਵਾਂਗੇ।
ਦਰਅਸਲ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ' ਕਿੰਨਾ ਦਿਨ ਸੀ...ਮੇਰੇ ਪਸੰਦੀਦਾ @aviraj ਦੁਆਰਾ ਸ਼ੂਟ ਕੀਤਾ ਗਿਆ, ਵਾਲ, ਮੇਕਅੱਪ, ਸਟਾਈਲਿੰਗ ਅਤੇ ਸਿਰਜਣਾਤਮਕ ਦਿਸ਼ਾ ਤੁਹਾਡੇ ਦੁਆਰਾ ਸੱਚਮੁੱਚ।' ਵੀਡੀਓ ਵਿੱਚ ਸੋਨਮ ਬਾਜਵਾ ਨੇ ਲਾਲ ਰੰਗ ਦੀ ਚਮਕਦੀ ਡਰੈੱਸ ਪਾ ਰੱਖੀ ਹੈ, ਜੋ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ। ਫਿਲਮਾਂ 'ਚ ਹੀ ਨਹੀਂ ਸੋਨਮ ਬਾਜਵਾ ਨੇ ਬੀਚ 'ਤੇ ਵੀ ਆਪਣੇ ਬੋਲਡ ਲੁੱਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ।
ਹੁਣ ਜਦੋਂ ਹੀ ਵੀਡੀਓ ਨੂੰ ਅਦਾਕਾਰਾ ਨੇ ਅਪਲੋਡ ਕੀਤਾ ਪ੍ਰਸ਼ੰਸਕਾਂ ਨੇ ਕਮੈਂਟ ਬਾਕਸ ਉਤੇ ਤੂਫਾਨ ਲਿਆ ਦਿੱਤਾ, ਪ੍ਰਸ਼ੰਸਕਾਂ ਨੇ ਕਈ ਤਰ੍ਹਾਂ ਦੇ ਕਮੈਂਟ ਕੀਤੇ। ਇੱਕ ਨੇ ਲਿਖਿਆ 'ਮੋਬਾਈਲ ਹੈਂਗ ਕਰ ਗਿਆ ਯਰ', ਇੱਕ ਹੋਰ ਨੇ ਲਿਖਿਆ 'ਭਾਰਤ ਦਾ ਰਾਸ਼ਟਰੀ ਕ੍ਰਸ਼, ਕਿੰਨੀ ਸੋਹਣੀ ਲੱਗ ਰਹੀ ਇਹ।' ਇਨ੍ਹਾਂ ਤਸਵੀਰਾਂ 'ਤੇ ਇਕ ਯੂਜ਼ਰ ਨੇ ਲਿਖਿਆ 'ਕੌਣ ਕਹਿੰਦਾ ਹੈ ਪਾਣੀ ਅੱਗ ਨਹੀਂ ਫੜ ਸਕਦਾ'।