ਪੰਜਾਬ

punjab

ETV Bharat / entertainment

ਕੀ ਤੁਸੀਂ ਜਾਣਦੇ ਹੋ ਸੋਨਮ ਬਾਜਵਾ ਦੀ ਸਿੰਪਲ ਜੀ ਦਿਖਣ ਵਾਲੀ ਇਸ ਡਰੈੱਸ ਦੀ ਕੀਮਤ, ਸੁਣ ਕੇ ਉੱਡ ਜਾਣਗੇ ਹੋਸ਼ - pollywood latest news

ਸੋਨਮ ਬਾਜਵਾ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ, ਹਾਲ ਹੀ ਵਿੱਚ ਸੋਨਮ ਬਾਜਵਾ ਨੇ ਬਿਲਕੁੱਲ ਸਿੰਪਲ ਡਰੈੱਸ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਇਸ ਦੀ ਕੀਮਤ ਕਿਸੇ ਦੇ ਵੀ ਹੋਸ਼ ਉਡਾ ਸਕਦੀ ਹੈ।

Sonam Bajwa
Sonam Bajwa

By

Published : Jul 14, 2023, 12:25 PM IST

ਚੰਡੀਗੜ੍ਹ:ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਮਸ਼ਹੂਰ ਪੰਜਾਬ ਦੀ 'ਬੋਲਡ ਬਿਊਟੀ' ਕਹੀ ਜਾਣ ਵਾਲੀ ਸੋਨਮ ਬਾਜਵਾ ਇੰਨੀਂ ਦਿਨੀਂ ਆਪਣੀਆਂ ਦੋ ਸੁਪਰਹਿੱਟ ਹੋਈਆਂ ਫਿਲਮਾਂ ਦਾ ਆਨੰਦ ਮਾਣ ਰਹੀ ਹੈ, ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਹੜੀਆਂ ਫਿਲਮਾਂ ਦੀ ਗੱਲ ਕਰ ਰਹੇ ਹਾਂ, ਜੀ ਹਾਂ...ਅਸੀਂ ਇਥੇ ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਕੀਤੀ 'ਗੋਡੇ ਗੋਡੇ ਚਾਅ' ਅਤੇ ਸਮੀਪ ਕੰਗ ਦੁਆਰਾ ਨਿਰਦੇਸ਼ਿਤ ਕੀਤੀ 'ਕੈਰੀ ਆਨ ਜੱਟਾ 3' ਦੀ ਗੱਲ ਕਰ ਰਹੇ ਹਾਂ।

ਦੋਨਾਂ ਫਿਲਮਾਂ ਵਿੱਚ ਕੀਤੀ ਦਮਦਾਰ ਅਦਾਕਾਰੀ ਕਾਰਨ ਸੋਨਮ ਬਾਜਵਾ ਨੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ। ਫਿਲਮਾਂ ਨੇ ਬਾਕਸ ਆਫਿਸ ਉਤੇ ਚੰਗੀ ਕਮਾਈ ਕੀਤੀ ਹੈ ਅਤੇ 'ਕੈਰੀ ਆਨ ਜੱਟਾ 3' ਆਪਣੇ ਦੋ ਹਫ਼ਤੇ ਪੂਰੇ ਕਰਨ ਤੋਂ ਬਾਅਦ ਵੀ ਲਗਾਤਾਰ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ। ਇਹਨਾਂ ਫਿਲਮਾਂ ਕਰਕੇ ਸੋਨਮ ਬਾਜਵਾ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


'

ਗੁੱਡੀਆਂ ਪਟੋਲੇ' ਫੇਮ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ, ਇਸ ਵਾਰ ਸੁਰਖੀਆਂ ਬਟੋਰਨ ਦਾ ਕਾਰਨ ਉਸ ਦੀ ਕੋਈ ਫਿਲਮ ਨਹੀਂ ਬਲਕਿ ਉਸ ਦੀ ਡਰੈੱਸ ਹੈ। ਜੀ ਹਾਂ...ਅਦਾਕਾਰਾ ਨੇ ਹਾਲ ਹੀ ਵਿੱਚ ਇੱਕ ਤਸਵੀਰਾਂ ਦੀ ਲੜੀ ਸਾਂਝੀ ਕੀਤੀ ਹੈ, ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸੋਨਮ ਬਾਜਵਾ ਨੇ ਦੱਸਿਆ ਹੈ ਕਿ ਇਹ ਤਸਵੀਰਾਂ ਫਿਲਮ 'ਗੋਡੇ ਗੋਡੇ ਚਾਅ' ਦੇ ਪ੍ਰਮੋਸ਼ਨ ਦੌਰਾਨ ਖਿਚਵਾਈਆਂ ਸਨ।

ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਨੇ ਜੋ ਡਰੈੱਸ ਪਾਈ ਹੋਈ ਹੈ, ਉਹ ਦਿਖਣ ਵਿੱਚ ਕਾਫੀ ਸਿੰਪਲ ਹੈ, ਡਰੈੱਸ ਦਾ ਰੰਗ ਬੇਬੀ ਪਿੰਕ ਹੈ, ਕਢਾਈ ਵਾਲੀ ਇਸ ਡਰੈੱਸ ਦੀ ਕੀਮਤ 30,000 ਰੁਪਏ ਹੈ। ਇਹਨਾਂ ਤਸਵੀਰਾਂ ਵਿੱਚ ਸੋਨਮ ਬਾਜਵਾ ਨੇ ਹਰ ਵਾਰ ਦੀ ਤਰ੍ਹਾਂ ਹਲਕਾ-ਹਲਕਾ ਮੇਕਅੱਪ ਕੀਤਾ ਹੋਇਆ ਹੈ। ਸੋਨਮ ਬਾਜਵਾ ਨੇ ਲਾਲ ਰੰਗ ਦੀ ਹਲਕੀ ਲਿਪਸਟਿਕ ਲਾਈ ਹੋਈ ਹੈ। ਵਾਲ਼ਾਂ ਨੂੰ ਅਦਾਕਾਰਾ ਨੇ ਖੁੱਲ੍ਹਾਂ ਛੱਡਿਆ ਹੋਇਆ ਹੈ। ਅਦਾਕਾਰਾ ਆਪਣੀਆਂ ਤਾਜ਼ਾ ਫੋਟੋਆਂ ਵਿੱਚ ਬਿਲਕੁਲ ਸ਼ਾਨਦਾਰ ਲੱਗ ਰਹੀ ਹੈ। ਤਸਵੀਰਾਂ ਵਿੱਚ ਅਦਾਕਾਰਾ ਕਈ ਤਰ੍ਹਾਂ ਦੇ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ, ਜੋ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੀਆਂ ਹਨ। ਹੁਣ ਪ੍ਰਸ਼ੰਸਕ ਵੀ ਅਦਾਕਾਰਾ ਦੀਆਂ ਤਸਵੀਰਾਂ ਨੂੰ ਦੇਖ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਕੋਈ ਬਾਜਵਾ ਨੂੰ 'ਹੌਟ' ਕੋਈ 'ਖੂਬਸੂਰਤ' ਅਤੇ ਕੋਈ 'ਪਿਆਰੀ' ਕਹਿ ਰਿਹਾ ਹੈ।

ਇਸ ਤੋਂ ਪਹਿਲਾਂ ਅਦਾਕਾਰਾ ਨੇ ਲਾਲ ਰੰਗ ਦੀ ਡਰੈੱਸ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੋਨਮ ਨੇ ਪ੍ਰਸ਼ੰਸਕਾਂ ਦਾ ਖਾਸ ਧੰਨਵਾਦ ਕੀਤਾ ਸੀ।

ABOUT THE AUTHOR

...view details