ਹੈਦਰਾਬਾਦ: ਬਾਲੀਵੁੱਡ ਦੀ 'ਦਬੰਗ' ਲੇਡੀ ਸੋਨਾਕਸ਼ੀ ਸਿਨਹਾ ਫਿਲਮ 'ਭੁਜ- ਦਿ ਪ੍ਰਾਈਡ ਆਫ ਇੰਡੀਆ' ਤੋਂ ਬਾਅਦ ਮੁੜ ਪਰਦੇ 'ਤੇ ਵਾਪਸੀ ਕਰ ਰਹੀ ਹੈ। ਅਦਾਕਾਰਾ ਦੀ ਨਵੀਂ ਫਿਲਮ 'ਨਿਕਿਤਾ ਰਾਏ- ਐਂਡ ਦਿ ਬੁੱਕ ਆਫ ਡਾਰਕਨੇਸ' ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਪੋਸਟਰ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਸੋਨਾਕਸ਼ੀ ਨੇ ਦੱਸਿਆ ਕਿ ਉਸ ਦਾ ਭਰਾ ਕੁਸ਼ ਐੱਸ ਸਿਨਹਾ ਇਸ ਫਿਲਮ ਨੂੰ ਡਾਇਰੈਕਟ ਕਰ ਰਿਹਾ ਹੈ।
ਸੋਨਾਕਸ਼ੀ ਸਿਨਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ 'ਨਿਕਿਤਾ ਰਾਏ-ਐਂਡ ਦਿ ਬੁੱਕ ਆਫ ਡਾਰਕਨੇਸ' ਦਾ ਪਹਿਲਾ ਲੁੱਕ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਇਸ ਫਿਲਮ ਨੂੰ ਉਨ੍ਹਾਂ ਦੇ ਭਰਾ ਕੁਸ਼ ਸਿੰਘ ਡਾਇਰੈਕਟ ਕਰਨ ਜਾ ਰਹੇ ਹਨ। ਬਤੌਰ ਨਿਰਦੇਸ਼ਕ ਕੁਸ਼ ਦੀ ਇਹ ਪਹਿਲੀ ਫਿਲਮ ਹੈ। ਇਸ ਫਿਲਮ 'ਚ ਸੋਨਾਕਸ਼ੀ ਮੁੱਖ ਭੂਮਿਕਾ ਨਿਭਾਏਗੀ ਅਤੇ ਪਰੇਸ਼ ਰਾਵਲ ਵੀ ਅਹਿਮ ਭੂਮਿਕਾ 'ਚ ਹੋਣਗੇ।
ਇਸ ਫਿਲਮ 'ਚ ਸੋਨਾਕਸ਼ੀ ਖੁਦ ਨਿਕਿਤਾ ਰਾਏ ਦਾ ਕਿਰਦਾਰ ਨਿਭਾਏਗੀ। ਇਸ ਫਿਲਮ ਦੀ ਸ਼ੂਟਿੰਗ ਅਜੇ ਸ਼ੁਰੂ ਨਹੀਂ ਹੋਈ ਹੈ। ਸੋਨਾਕਸ਼ੀ ਨੇ ਦੱਸਿਆ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਸੋਨਾਕਸ਼ੀ ਸਿਨਹਾ ਸਾਲ 2021 'ਚ ਰਿਲੀਜ਼ ਹੋਈ ਅਜੇ ਦੇਵਗਨ ਦੀ ਫਿਲਮ 'ਭੁਜ- ਦ ਪ੍ਰਾਈਡ ਆਫ ਇੰਡੀਆ' 'ਚ ਨਜ਼ਰ ਆਈ ਸੀ।
ਕੁਸ਼ ਦੀ ਗੱਲ ਕਰੀਏ ਤਾਂ ਉਹ ਅਦਾਕਾਰ ਸ਼ਤਰੂਘਨ ਸਿਨਹਾ ਦੇ ਛੋਟੇ ਬੇਟੇ ਹਨ। ਉਸ ਦੀ ਉਮਰ 39 ਸਾਲ ਹੈ। ਉਹ ਵਿਗਿਆਪਨ ਨਿਰਦੇਸ਼ਕ ਹਨ ਅਤੇ ਸਹਾਇਕ ਨਿਰਦੇਸ਼ਕ ਵਜੋਂ ਵੀ ਕੰਮ ਕਰ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਅਦਾਕਾਰ ਜ਼ਹੀਰ ਇਕਬਾਲ ਨਾਲ ਸੋਨਾਕਸ਼ੀ ਸਿਨਹਾ ਦਾ ਨਾਂ ਲਾਈਮਲਾਈਟ ਵਿੱਚ ਆਇਆ ਸੀ। ਇੱਥੋਂ ਤੱਕ ਕਿ ਦੋਵਾਂ ਦੀ ਮੰਗਣੀ ਦੀਆਂ ਗੱਲਾਂ ਵੀ ਹੋਣ ਲੱਗੀਆਂ ਸਨ।
ਇਹ ਵੀ ਪੜ੍ਹੋ:ਕਾਰਤਿਕ ਆਰੀਅਨ ਨੇ ਕ੍ਰਿਤੀ ਸੈਨਨ ਨੂੰ ਇਸ ਤਰ੍ਹਾਂ ਦਿੱਤੀ ਜਨਮਦਿਨ ਦੀ ਵਧਾਈ