ਚੰਡੀਗੜ੍ਹ:ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਜੀਵਨ ਨਾਲ ਜੁੜੀ ਇੱਕ ਖਬਰ ਸਾਂਝੀ ਕੀਤੀ ਹੈ, ਜੀ ਹਾਂ...ਗਾਇਕਾ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਸਦੇ ਪਿਤਾ ਦੀ ਮੌਤ ਹੋ ਗਈ ਹੈ। ਮੌਤ ਇੱਕ ਮਾਰਚ 2023 ਨੂੰ ਹੋਈ ਹੈ। ਦਰਅਸਲ ਅਦਾਕਾਰਾ ਅਤੇ ਗਾਇਕਾ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ 'ਮੈਨੂੰ ਤੁਹਾਨੂੰ ਕੱਸ ਕੇ ਅਤੇ ਲੰਬੇ ਸਮੇਂ ਤੱਕ ਜੱਫੀ ਪਾਉਣੀ ਚਾਹੀਦੀ ਸੀ, ਆਖਰੀ ਵਾਰ ਜਦੋਂ ਮੈਂ ਤੁਹਾਨੂੰ ਦੇਖਿਆ ਸੀ।' ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਪਾਪਾ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।
ਹੁਣ ਇਸ ਖਬਰ ਨੇ ਪੂਰੇ ਪਾਲੀਵੁੱਡ ਵਿੱਚ ਸ਼ੋਕ ਦੀ ਲਹਿਰ ਫੈਲਾ ਦਿੱਤੀ। ਸਿਤਾਰੇ ਅਦਾਕਾਰਾ ਦੀ ਇਸ ਪੋਸਟ ਉਤੇ ਦੁੱਖ ਭਰੇ ਕਮੈਂਟਸ ਕਰ ਰਹੇ ਹਨ, ਅਦਾਕਾਰਾ ਨੀਰੂ ਬਾਜਵਾ ਨੇ ਲਾਲ ਦਿਲ ਇਮੋਜੀ ਸਾਂਝਾ ਕੀਤਾ, ਇਸ ਦੇ ਨਾਲ ਤਾਨੀਆ ਨੇ ਟੁੱਟਿਆ ਹੋਇਆ ਦਿਲ ਅਤੇ ਆਰਆਈਪੀ ਲਿਖ ਕੇ ਸਾਂਝਾ ਕੀਤਾ। ਇਸੇ ਤਰ੍ਹਾਂ ਮਿਸ ਪੂਜਾ, ਹਿਮਾਂਸ਼ੀ ਖੁਰਾਨਾ ਆਦਿ ਨੇ ਵੀ ਅਦਾਕਾਰਾ ਦੀ ਪੋਸਟ ਉਤੇ ਦੁੱਖ ਪ੍ਰਗਟ ਕੀਤਾ।
ਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਨੇ ਕੁੱਝ ਸਮਾਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਤਸਵੀਰ ਪੋਸਟ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਦੇ ਬੀਮਾਰ ਹੋਣ ਦਾ ਸੰਕੇਤ ਦਿੱਤਾ ਸੀ। ਪੋਸਟ ਵਿੱਚ ਸੁਨੰਦਾ ਨੇ ਆਪਣੇ ਪਿਤਾ ਦਾ ਹੱਥ ਫੜਿਆ ਹੋਇਆ ਸੀ, ਜਿਸ ਵਿੱਚ ਇੱਕ ਨਾੜੀ ਕੈਨੁਲਾ ਹੈ। ਪੋਸਟ ਦੇ ਨਾਲ ਉਸਨੇ ਕੈਪਸ਼ਨ ਦਿੱਤਾ, “ਜ਼ਿੰਦਗੀ ਦੀ ਕਿਤਾਬ 'ਚ ਸਭ ਤੋਂ ਸੋਹਣਾ ਪੰਨਾ, ਬਾਪ ਦਾ ਪਿਆਰ ਹੈ”। ਜਿਵੇਂ ਹੀ ਉਸਨੇ ਪੋਸਟ ਸ਼ੇਅਰ ਕੀਤੀ, ਉਸਦੇ ਬੇਚੈਨ ਪ੍ਰਸ਼ੰਸਕਾਂ ਨੇ ਉਸਦੇ ਪਿਤਾ ਨੂੰ ਆਪਣੀਆਂ ਸ਼ੁਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀ।
ਥੋੜ੍ਹਾ ਸੁਨੰਦਾ ਸ਼ਰਮਾ ਬਾਰੇ: ਗਾਇਕਾ ਸੁਨੰਦਾ ਸ਼ਰਮਾ ਨੂੰ ਬਚਪਨ ਤੋਂ ਹੀ ਉਹ ਦੀ ਚੰਗੀ ਆਵਾਜ਼ ਲਈ ਤਾਰੀਫਾਂ ਮਿਲਦੀਆਂ ਰਹੀਆਂ ਸਨ। ਸਭ ਲੋਕ ਉਸ ਦੀ ਪਿਆਰੀ, ਸੁਰੀਲੀ ਆਵਾਜ਼ ਨੂੰ ਪਿਆਰ ਕਰਦੇ ਸਨ। ਗਾਇਕਾ ਬਚਪਨ ਤੋਂ ਘਰ ਵਿੱਚ ਹੀ ਗਾਉਂਦੀ ਰਹਿੰਦੀ ਸੀ। ਬਸ ਫਿਰ ਅਦਾਕਾਰਾ ਨੇ ਹੌਲੀ ਹੌਲੀ ਇਸ ਵਿੱਚ ਹੀ ਨਾਮਣਾ ਖੱਟੀ। ਸੁਨੰਦਾ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਕਵਰ' ਗੀਤ ਗਾ ਕੇ ਅਤੇ ਯੂਟਿਊਬ 'ਤੇ ਵੀਡੀਓ ਰਿਕਾਰਡਿੰਗ ਅਪਲੋਡ ਕਰਕੇ ਕੀਤੀ ਸੀ। ਅਦਾਕਾਰਾ ਦਾ ਪਹਿਲਾ ਗੀਤ "ਬਿੱਲੀ ਅੱਖ" ਰਿਲੀਜ਼ ਹੋਇਆ ਸੀ। 2017 ਵਿੱਚ ਰਿਲੀਜ਼ ਹੋਏ ਉਸਦੇ ਇੱਕ ਗੀਤ "ਜਾਨੀ ਤੇਰਾ ਨਾ" ਨੂੰ ਯੂਟਿਊਬ 'ਤੇ 334 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ।
ਇਹ ਵੀ ਪੜ੍ਹੋ:Tarnvir Singh Jagpal: 'ਦਾਣਾ ਪਾਣੀ’ ਤੋਂ ਬਾਅਦ ਹੁਣ ਇੱਕ ਹੋਰ ਫਿਲਮ ਦੁਆਰਾ ਜਿੰਮੀ ਸ਼ੇਰਗਿੱਲ ਨੂੰ ਨਿਰਦੇਸ਼ਿਤ ਕਰਨਗੇ ਤਰਨਵੀਰ ਸਿੰਘ ਜਗਪਾਲ