ਪੰਜਾਬ

punjab

ETV Bharat / entertainment

Sidhu Moosewala New Song: ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਚੌਥੇ ਗੀਤ ਦਾ ਐਲਾਨ, ਦੀਵਾਲੀ ਵਾਲੇ ਦਿਨ ਹੋਵੇਗਾ ਰਿਲੀਜ਼ - pollywood news

Moosewala Fourth Song After His Death: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਚੌਥੇ ਗੀਤ ਦਾ ਐਲਾਨ ਹੋ ਗਿਆ ਹੈ, ਇਹ ਗੀਤ ਦੀਵਾਲੀ ਵਾਲੇ ਦਿਨ ਯਾਨੀ ਕਿ 12 ਨਵੰਬਰ ਨੂੰ ਰਿਲੀਜ਼ ਹੋਵੇਗਾ। ਗੀਤ ਦਾ ਪੋਸਟਰ ਦੇਖੋ...।

Sidhu Moosewala Song
Sidhu Moosewala Song

By ETV Bharat Entertainment Team

Published : Nov 9, 2023, 9:57 AM IST

Updated : Nov 9, 2023, 10:37 AM IST

ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala New Song) ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਸੀ, ਭਾਵੇਂ ਉਹ ਹੁਣ ਇਸ ਦੁਨੀਆਂ 'ਚ ਨਹੀਂ ਰਹੇ ਪਰ ਲੋਕ ਅੱਜ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਕਈ ਹਿੱਟ ਗੀਤਾਂ ਕਾਰਨ ਯਾਦ ਕਰਦੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਿੱਧੂ ਮੂਸੇਵਾਲਾ (Sidhu Moosewala New Song) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਉਸ ਦੀ ਮੌਤ ਨੇ ਉਸ ਦੇ ਪਰਿਵਾਰ ਦੇ ਨਾਲ-ਨਾਲ ਉਸ ਦੇ ਚਹੇਤਿਆਂ ਨੂੰ ਵੀ ਸਦਮਾ ਦਿੱਤਾ ਹੈ, ਇਸ ਤੋਂ ਬਾਅਦ ਉਸ ਦੇ ਪਿਤਾ ਬਲਕੌਰ ਸਿੰਘ ਨੇ ਆਉਣ ਵਾਲੇ 7-8 ਸਾਲਾਂ ਤੱਕ ਆਪਣੇ ਪੁੱਤਰ ਦੇ ਗੀਤ ਰਿਲੀਜ਼ ਕਰਦੇ ਰਹਿਣ ਦਾ ਐਲਾਨ ਕੀਤਾ ਸੀ।

ਇਸੇ ਤਰ੍ਹਾਂ ਹੁਣ ਮਰਹੂਮ ਗਾਇਕ (Sidhu Moosewala New Song) ਦੇ ਨਵੇਂ ਗੀਤ ਦਾ ਐਲਾਨ ਕੀਤਾ ਗਿਆ ਹੈ, ਟੀਮ ਨੇ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਪੇਜ ਉਤੇ ਇਸ ਗੀਤ ਦਾ ਐਲਾਨ ਕੀਤਾ ਅਤੇ ਨਾਲ ਇੱਕ ਪੋਸਟਰ ਵੀ ਸਾਂਝਾ ਕੀਤਾ, ਪੋਸਟਰ ਉਤੇ 'ਵਾਚ ਆਊਟ' ਲਿਖਿਆ ਹੋਇਆ ਹੈ ਅਤੇ ਨਾਲ ਹੀ ਰਿਲੀਜ਼ ਮਿਤੀ 12-11-2023 ਲਿਖੀ ਹੋਈ ਹੈ। ਉਲੇਖਯੋਗ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਇਹ ਉਨ੍ਹਾਂ ਦਾ ਚੌਥਾ ਗੀਤ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਤਿੰਨ ਹੋਰ ਗੀਤ ਰਿਲੀਜ਼ ਹੋ ਚੁੱਕੇ ਹਨ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ (Sidhu Moosewala New Song) ਦੀ ਬਹੁਤ ਮਜ਼ਬੂਤ ​​ਫੈਨ ਫਾਲੋਇੰਗ ਹੈ। ਉਸ ਦੇ ਗੀਤਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਇਹ ਸਿਲਸਿਲਾ ਉਸ ਦੇ ਗੁਜ਼ਰਨ ਤੋਂ ਬਾਅਦ ਵੀ ਜਾਰੀ ਹੈ। ਇਸ ਨਵੇਂ ਗੀਤ ਦੇ ਐਲਾਨ ਤੋਂ ਬਾਅਦ ਲੋਕਾਂ ਨੇ ਕਈ ਤਰ੍ਹਾਂ ਦੇ ਕਮੈਂਟ ਕੀਤੇ ਹਨ। ਇੱਕ ਨੇ ਲਿਖਿਆ, 'ਦੀਵਾਲੀ ਆਲੇ ਦਿਨ ਬੰਬ ਫੱਟਣਾ'। ਇੱਕ ਹੋਰ ਨੇ ਲਿਖਿਆ, 'ਮੇਰਾ ਸਭ ਕੁਝ, ਮੇਰਾ ਆਈਡੀਅਲ।'

ਇਹ ਹੈ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਗੀਤਾਂ ਦੀ ਸੂਚੀ:

ਐੱਸਵਾਈਐੱਲ: ਐੱਸਵਾਈਐੱਲ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਪਹਿਲਾਂ ਗੀਤ ਸੀ, ਗਾਇਕ ਦੀ ਮੌਤ ਤੋਂ ਕੁੱਝ ਹਫ਼ਤਿਆਂ ਬਾਅਦ ਹੀ ਇਸ ਗੀਤ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ। ਇਸ ਗੀਤ ਨੂੰ ਕਈ ਕਾਰਨਾਂ ਕਰਕੇ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ, ਪਰ ਗੀਤ ਨੂੰ ਇੱਕ ਘੰਟੇ ਵਿੱਚ ਇੱਕ ਮਿਲੀਅਨ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਸੀ।

ਵਾਰ: ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਚਾਰ ਮਹੀਨੇ ਬਾਅਦ ਉਹਨਾਂ ਦਾ ਦੂਜਾ ਗੀਤ 'ਵਾਰ' ਰਿਲੀਜ਼ ਹੋਇਆ ਸੀ। ਪਹਿਲੇ ਸਿੱਖ ਗੁਰੂ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ 'ਵਾਰ' ਗਾਇਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਸੀ। ਇਸ ਨੂੰ ਰਿਲੀਜ਼ ਹੋਣ ਦੇ 20 ਮਿੰਟਾਂ ਦੇ ਅੰਦਰ ਇੱਕ ਮਿਲੀਅਨ ਵਿਊਜ਼ ਮਿਲ ਗਏ ਸਨ। ਇਹ ਮੌਤ ਤੋਂ ਬਾਅਦ ਰਿਲੀਜ਼ ਹੋਇਆ ਉਹਨਾਂ ਦਾ ਦੂਜਾ ਗੀਤ ਸੀ।

ਮੇਰਾ ਨਾਂ: ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ 10 ਮਹੀਨੇ ਬਾਅਦ ਉਹਨਾਂ ਦਾ ਤੀਜਾ ਗੀਤ ਰਿਲੀਜ਼ ਕੀਤਾ ਗਿਆ ਸੀ, ਜਿਸ ਦਾ ਨਾਂ ਸੀ, 'ਮੇਰਾ ਨਾਂ'। ਇਸ ਗੀਤ ਨੂੰ 20 ਮਿੰਟਾਂ ਵਿੱਚ 10 ਲੱਖ ਤੋਂ ਜਿਆਦਾ ਲੋਕਾਂ ਨੇ ਦੇਖਿਆ ਸੀ।

ਹੁਣ ਰਿਲੀਜ਼ ਹੋਣ ਜਾ ਰਹੇ ਇਸ ਨਵੇਂ ਗੀਤ ਤੋਂ ਵੀ ਅਜਿਹੀ ਉਮੀਦ ਕੀਤੀ ਜਾ ਰਹੀ ਹੈ, ਕਿਉਂਕਿ ਇੰਸਟਾਗ੍ਰਾਮ ਉਤੇ ਲੋਕਾਂ ਦੁਆਰਾ ਕੀਤੇ ਕਮੈਂਟ ਦੱਸ ਦੇ ਹਨ ਕਿ ਉਹ ਸਿੱਧੂ ਦੇ ਇਸ ਚੌਥੇ ਗੀਤ ਦਾ ਕਿੰਨਾ ਇੰਤਜ਼ਾਰ ਕਰ ਰਹੇ ਹਨ।

Last Updated : Nov 9, 2023, 10:37 AM IST

ABOUT THE AUTHOR

...view details