ਪੰਜਾਬ

punjab

ETV Bharat / entertainment

Sartaj Shows On New Year: ਨਵੇਂ ਸਾਲ 'ਤੇ ਵੱਖ-ਵੱਖ ਸੰਗੀਤਕ ਸਮਾਰੋਹਾਂ ਦਾ ਹਿੱਸਾ ਬਣਨਗੇ ਗਾਇਕ ਸਤਿੰਦਰ ਸਰਤਾਜ - musical concerts on 2024

Satinder Sartaj Musical Concerts On New Year: ਨਵਾਂ ਸਾਲ ਆਉਣ ਵਿੱਚ ਬਸ ਹੁਣ ਦੋ ਹੀ ਦਿਨ ਬਾਕੀ ਹਨ, ਇਸ ਦੇ ਮੱਦੇਨਜ਼ਰ ਗਾਇਕ ਸਤਿੰਦਰ ਸਰਤਾਜ ਵੱਖ-ਵੱਖ ਸੰਗੀਤਕ ਸਮਾਰੋਹਾਂ ਦਾ ਹਿੱਸਾ ਬਣਨ ਜਾ ਰਹੇ ਹਨ।

singer Satinder Sartaaj
singer Satinder Sartaaj

By ETV Bharat Punjabi Team

Published : Dec 29, 2023, 10:39 AM IST

Updated : Dec 29, 2023, 11:47 AM IST

ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਦੇ ਅਜ਼ੀਮ ਫਨਕਾਰ ਵਜੋਂ ਲਗਾਤਾਰ ਆਪਣੀ ਉਪਸਥਿਤੀ ਦਰਜ ਕਰਵਾ ਰਹੇ ਹਨ ਡਾ. ਸਤਿੰਦਰ ਸਰਤਾਜ, ਜੋ ਇਸ ਸਾਲ ਦਾ ਅੰਤ ਅਤੇ ਨਵੇਂ ਸਾਲ ਦਾ ਆਗਾਜ਼ ਆਪਣੀ ਸੂਫੀ ਗਾਇਕੀ ਦੇ ਅਨੂਠੇ ਰੰਗਾਂ ਦੁਆਰਾ ਕਰਨਗੇ। ਪੰਜਾਬੀ ਗਾਇਕੀ ਅਤੇ ਸਿਨੇਮਾ ਦੀ ਦੁਨੀਆਂ ਵਿੱਚ ਲਗਾਤਾਰਤਾ ਨਾਲ ਬਰਾਬਰ ਸਰਗਰਮ ਹਨ। ਇਹ ਬੇਹਤਰੀਨ ਗਾਇਕ ਅਤੇ ਅਦਾਕਾਰ, ਜੋ ਦੁਨੀਆ ਭਰ ਵਿੱਚ ਆਪਣੀ ਗਾਇਨ ਕਲਾ ਦਾ ਸ਼ਾਨਦਾਰ ਮੁਜ਼ਾਹਰਾ ਕਰਨ ਵਿੱਚ ਸਫ਼ਲ ਰਹੇ ਹਨ।

ਗਾਇਕ ਸਤਿੰਦਰ ਸਰਤਾਜ

ਉਕਤ ਅਧੀਨ ਇਹ ਸੁਰੀਲੇ ਗਾਇਕ ਅਤੇ ਅਦਾਕਾਰ 31 ਦਸੰਬਰ ਨੂੰ ਉਹ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਹੋਣ ਵਾਲੇ ਗ੍ਰੈਂਡ ਕੰਨਸਰਟ ਅਧੀਨ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ, ਉਥੇ 6 ਜਨਵਰੀ 2024 ਨੂੰ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਖੇ ਵੀ ਉਨਾਂ ਦੀ ਸ਼ਾਨਦਾਰ ਰੰਗਾਂ ਨਾਲ ਭਰੀ ਗਾਇਕੀ ਦਾ ਵੱਡੀ ਗਿਣਤੀ ਦਰਸ਼ਕ ਆਨੰਦ ਮਾਣਨਗੇ।

ਡਾ. ਸਤਿੰਦਰ ਸਰਤਾਜ ਦੀ ਆਪਣੀ ਪ੍ਰਬੰਧਕੀ ਟੀਮ ਵੱਲੋਂ ਵੱਡੇ ਪੱਧਰ ਉੱਪਰ ਅੰਜ਼ਾਮ ਦਿੱਤੇ ਜਾ ਰਹੇ ਉਕਤ ਸ਼ੋਅਜ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ, ਜਿਸ ਦੌਰਾਨ ਆਪਣੀ ਇੱਕ ਹੋਰ ਨਵੇਂ ਸਾਲ ਸ਼ੁਰੂਆਤ ਨੂੰ ਲੈ ਕੇ ਬਾਕਮਾਲ ਸੂਫੀ ਗਾਇਕ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਉਨਾਂ ਇਸੇ ਸੰਬੰਧੀ ਆਪਣੇ ਮਨ ਦੀਆਂ ਭਾਵਨਾਵਾਂ ਬਿਆਨ ਕਰਦਿਆਂ ਕਿਹਾ ਕਿ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਲਈ ਅਲਫਾਜ਼ ਹਮੇਸ਼ਾ ਘੱਟ ਜਾਂਦੇ ਹਨ, ਉਨਾਂ ਦੇ ਲਗਾਤਾਰ ਦਿੱਤੇ ਜਾ ਰਹੇ ਇਸ ਪਿਆਰ ਅਤੇ ਸਨੇਹ ਅੱਗੇ।

ਗਾਇਕ ਸਤਿੰਦਰ ਸਰਤਾਜ

ਓਧਰ ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਇਸ ਬੇਹਤਰੀਨ ਗਾਇਕ ਅਤੇ ਅਦਾਕਾਰ ਦੇ ਸਿਤਾਰੇ ਅੱਜਕੱਲ੍ਹ ਬੁਲੰਦੀਆਂ 'ਤੇ ਹਨ, ਜੋ ਜਿੱਥੇ ਪੰਜਾਬੀ ਸੰਗੀਤ ਵਿਚ ਪੜ੍ਹਾਅ ਦਰ ਪੜ੍ਹਾਅ ਹੋਰ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੇ ਹਨ।

ਉਥੇ ਪੰਜਾਬੀ ਫਿਲਮ ਸਨਅਤ ਵਿੱਚ ਵੀ ਉਨਾਂ ਦੀ ਧਾਂਕ ਦਿਨ-ਬ-ਦਿਨ ਹੋਰ ਅਸਰਦਾਇਕ ਰੂਪ ਅਖਤਿਆਰ ਕਰਦੀ ਜਾ ਰਹੀ ਹੈ, ਜਿਸ ਦਾ ਹੋਰ ਪ੍ਰਭਾਵੀ ਇਜ਼ਹਾਰ ਕਰਵਾਏਗੀ ਨਵੇਂ ਸਾਲ ਦੌਰਾਨ ਰਿਲੀਜ਼ ਹੋਣ ਵਾਲੀ ਉਨਾਂ ਦੀ ਨਵੀਂ ਫਿਲਮ ਸ਼ਾਇਰ, ਜਿਸ ਵਿੱਚ ਹਾਲੀਆ ਸੁਪਰ-ਡੁਪਰ ਹਿੱਟ ਰਹੀ 'ਕਲੀ ਜੋਟਾ' ਤੋਂ ਬਾਅਦ ਇੱਕ ਵਾਰ ਫਿਰ ਉਹ ਨੀਰੂ ਬਾਜਵਾ ਨਾਲ ਸਿਲਵਰ ਸਕਰੀਨ 'ਤੇ ਸਾਹਮਣੇ ਆਉਣਗੇ, ਜਿੰਨਾਂ ਦੀ ਮਿਊਜ਼ਿਕਲ ਡਰਾਮਾ ਆਧਾਰਿਤ ਇਸ ਫਿਲਮ ਦਾ ਉਨਾਂ ਦੇ ਚਾਹੁੰਣ ਵਾਲੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Last Updated : Dec 29, 2023, 11:47 AM IST

ABOUT THE AUTHOR

...view details