ਪੰਜਾਬ

punjab

ETV Bharat / entertainment

ਸਤਿੰਦਰ ਸਰਤਾਜ ਨੇ ਆਪਣੀ ਗਾਇਕੀ ਨਾਲ ਮੁੰਬਈ ਵਿੱਚ ਬੰਨ੍ਹਿਆ ਰੰਗ, ਸੰਜੇ ਦੱਤ ਸਮੇਤ ਪਹੁੰਚੀਆਂ ਇਹ ਸ਼ਖਸੀਅਤਾਂ - ਮਸ਼ਹੂਰ ਗਾਇਕ ਸਤਿੰਦਰ ਸਰਤਾਜ

ਆਪਣੀ ਖੂਬਸੂਰਤ ਗਾਇਕੀ ਲਈ ਪੂਰੀ ਦੁਨੀਆਂ ਵਿੱਚ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੇ ਹਾਲ ਹੀ ਵਿੱਚ 'ਸੁਪਨਿਆਂ ਦੀ ਨਗਰੀ' ਮੁੰਬਈ ਵਿੱਚ ਲਾਈਵ ਸ਼ੋਅ ਕੀਤਾ। ਇਸ ਸ਼ੋਅ ਵਿੱਚ ਦਿੱਗਜ ਅਦਾਕਾਰ ਸੰਜੇ ਦੱਤ ਵੀ ਪਹੁੰਚੇ।

Satinder Sartaj
Satinder Sartaj

By

Published : Jan 17, 2023, 1:53 PM IST

ਚੰਡੀਗੜ੍ਹ:ਪੰਜਾਬੀ ਗਾਇਕੀ ਵਿੱਚ ਸਤਿੰਦਰ ਸਰਤਾਜ ਇੱਕ ਸਦਾ ਬਹਾਰ ਗੀਤਾਂ ਵਾਲਾ ਗਾਇਕ ਮੰਨਿਆ ਜਾਂਦਾ ਹੈ, ਸ਼ੁਰੂ ਤੋਂ ਹੀ ਸਰਤਾਜ ਦੇ ਗੀਤਾਂ ਨੂੰ ਪੰਜਾਬੀ ਗਾਇਕੀ ਵਿੱਚ ਭਰਵਾਂ ਹੁੰਗਾਰਾ ਮਿਲਦਾ ਆਇਆ ਹੈ। ਉਹਨਾਂ ਦੇ ਗੀਤਾਂ ਦੇ ਵਿਸ਼ੇ ਕੁੱਝ ਅਜਿਹੇ ਹੁੰਦੇ ਹਨ ਕਿ ਉਸ ਨੂੰ ਦੂਸਰੇ ਗਾਇਕਾਂ ਦੀ ਲਾਈਨ ਵਿੱਚੋਂ ਅਲੱਗ ਕਰ ਦਿੰਦੇ ਹਨ। ਗੀਤਾਂ ਦਾ ਮਿਊਜ਼ਿਕ, ਵਾਤਾਵਰਨ ਕੁੱਝ ਅਜਿਹੇ ਪ੍ਰਕਾਰ ਦਾ ਹੁੰਦਾ ਹੈ ਕਿ ਸਰਤਾਜ ਦੇ ਗੀਤ ਨੂੰ ਪਲ਼ਾਂ ਵਿੱਚ ਕਰੋੜਾਂ ਵਿਊਜ਼ ਮਿਲ ਜਾਂਦੇ ਹਨ।

ਇਸੇ ਤਰ੍ਹਾਂ ਹੀ ਗਾਇਕ ਸਤਿੰਦਰ ਸਰਤਾਜ ਨੇ ਲੋਹੜੀ ਮੌਕੇ 'ਸੁਪਨਿਆਂ ਦੀ ਨਗਰੀ' ਮੁੰਬਈ ਵਿੱਚ ਲਾਈਵ ਸ਼ੋਅ ਕੀਤਾ। ਇਸ ਸ਼ੋਅ ਵਿੱਚ ਦਿੱਗਜ ਅਦਾਕਾਰ ਸੰਜੇ ਦੱਤ ਦੇ ਨਾਲ ਕਈ ਰਾਜਨੀਤੀਕ ਆਗੂ ਪਹੁੰਚੇ। ਮੁੰਬਈ ਦੇ ਲੋਕਾਂ ਨੇ ਇਸ ਸ਼ੋਅ ਦਾ ਰੱਜ ਕੇ ਆਨੰਦ ਮਨਾਇਆ। ਇਸ ਸੰਬੰਧੀ ਗਾਇਕ ਨੇ ਇੰਸਟਾਗ੍ਰਾਮ ਉਤੇ ਪੋਸਟ ਵੀ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ ' ਕਿ ਤੂੰ ਸਰਤਾਜ ਕਿਹੜੀ ਚੀਜ਼ ਦੀ ਹੁਣ ਫ਼ਿਕ੍ਰ ਕਰਦਾ ਏਂ, ਕਿ ਤੇਰੇ ਨਾਲ਼ ਨੇ ਉਮਦਾ ਜਹੇ ਕਿਰਦਾਰ ਦੇ ਲੋਕੀਂ। ਆਹ ਤੇਰੇ ਗੀਤ ਗਾਉਂਦੇ ਨੇ ਪੰਜਾਬੋਂ ਬਾਹਰ ਦੇ ਲੋਕੀਂ, ਕਿ ਏਨੀਂ ਦੂਰ ਏਨੇ ਸੂਬਿਆਂ ਤੋਂ ਪਾਰ ਦੇ ਲੋਕੀਂ। ਸ਼ੁਕਰੀਆ।' ਇਸ ਤੋਂ ਇਲਾਵਾ ਗਾਇਕ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ, ਵੀਡੀਓ, ਪੂਰੇ ਸ਼ੋਅ ਨੂੰ ਸ਼ਾਮਿਲ ਕਰਦਾ ਹੈ।

ਗਾਇਕ ਦੁਆਰਾ ਸਾਂਝੀ ਕੀਤੀ ਵੀਡੀਓ ਵਿੱਚ ਦੇਖ ਸਕਦੇ ਹਾਂ ਕਿ ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਗਾਇਕੀ ਦੇ ਨਾਲ ਕਿਵੇਂ ਜ਼ਬਰਦਸਤ ਰੰਗ ਬੰਨ੍ਹਿਆ। ਸਰਗੁਣ ਮਹਿਤਾ ਦੇ ਪਤੀ ਰਵੀ ਦੂਬੇ, ਅਦਾਕਾਰ ਸੰਜੇ ਦੱਤ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਆਦਿ ਨੇ ਸ਼ੋਅ ਦਾ ਆਨੰਦ ਮਾਣਿਆ।

ਤੁਹਾਨੂੰ ਦੱਸ ਦਈਏ ਕਿ ਗਾਇਕ ਇੰਨੀ ਦਿਨੀਂ ਫਿਲਮ 'ਕਲੀ ਜੋਟਾ' ਨੂੰ ਲੈ ਕੇ ਚਰਚਾ ਵਿੱਚ ਹੈ, ਇਸ ਫਿਲਮ ਵਿੱਚ ਅਦਾਕਾਰ ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਨਾਲ ਸਕ੍ਰੀਨ ਸਪੇਸ ਸਾਂਝੀ ਕਰਦੇ ਨਜ਼ਰ ਆਉਣਗੇ। ਫਿਲਮ ਦਾ ਟ੍ਰੇਲਰ ਅਤੇ ਦੋ ਗੀਤ ਰਿਲੀਜ਼ ਚੁੱਕੇ ਹਨ। ਫਿਲਮ 3 ਫ਼ਰਵਰੀ ਨੂੰ ਰਿਲੀਜ਼ ਹੋ ਜਾਵੇਗੀ। ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਅਤੇ ਪ੍ਰੋਡਿਊਸ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸ਼ੁਭਾਸ ਦੁਆਰਾ ਕੀਤਾ ਗਿਆ। ਫਿਲਮ ਨੂੰ ਹਰਇੰਦਰ ਕੌਰ ਦੁਆਰਾ ਲਿਖਿਆ ਗਿਆ ਹੈ।

ਇਹ ਵੀ ਪੜ੍ਹੋ:'ਕੈਰੀ ਆਨ ਜੱਟਾ 3' ਤੋਂ ਬਾਅਦ ਗਿੱਪੀ, ਬਿੰਨੂ ਅਤੇ ਕਰਮਜੀਤ ਅਨਮੋਲ ਦੀ ਤਿੱਕੜੀ ਨੇ 'ਮੌਜਾਂ ਹੀ ਮੌਜਾਂ' ਦੀ ਸ਼ੂਟਿੰਗ ਕੀਤੀ ਪੂਰੀ

ABOUT THE AUTHOR

...view details