ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਦੇ ਸਦਾ ਬਹਾਰ ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ ਤਿੱਤਲੀ(Satinder Sartaj new song Titli ) ਰਿਲੀਜ਼ ਹੋ ਗਿਆ ਹੈ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਾਇਕ ਵੱਖਰਾ ਅਤੇ ਖੂਬਸੂਰਤ ਸੰਗੀਤ ਲੈ ਕੇ ਪੇਸ਼ ਹੋਇਆ ਹੈ। ਗੀਤ ਵਿੱਚ ਕਈ ਤਰ੍ਹਾਂ ਦੇ ਰੰਗ ਹਨ। ਪ੍ਰੇਮ, ਪਿਆਰ, ਹਾਸਾ, ਸਕੂਨ।
ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਸ ਨੇ ਗਾਇਕ ਦੇ ਗੀਤਾਂ ਨੂੰ ਕਦੇ ਸੁਣਿਆ ਨਾ ਹੋਵੇ, ਗਾਇਕ ਦੇ ਗੀਤਾਂ ਦੀ ਸਭ ਤੋ ਵੱਡੀ ਖੂਬਸੂਰਤੀ ਉਹਨਾਂ ਦੇ ਸ਼ਬਦ, ਲਿਖਤ ਅਤੇ ਸੰਗੀਤ ਹੈ। ਇਹੀ ਚੀਜ਼ਾਂ ਗਾਇਕ ਨੂੰ ਦੂਜੇ ਗਾਇਕਾਂ ਦੇ ਗੀਤਾਂ ਨਾਲੋਂ ਵੱਖਰਾ ਦਿਖਾਉਂਦੀ ਹੈ।
ਤਿੱਤਲੀ ਗੀਤ ਵਿੱਚ ਕਲਾਕਾਰ ਅਤੇ ਬੋਲ ਖੁਦ ਸਤਿੰਦਰ ਸਰਤਾਜ ਦੇ ਅਤੇ ਸੰਗੀਤ ਬੀਟ ਮਨੀਸਟਰ ਨੇ ਦਿੱਤਾ। ਗੀਤ ਦੇ ਬੋਲ 'ਸ਼ਾਇਦ ਲੱਭਦਾ-ਲਭਾਂਦਾ ਕਦੀਂ ਸਾਡੇ ਤੀਕ ਆਵੇ, ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ।'