ਚੰਡੀਗੜ੍ਹ:ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦੇ ਘਰ ਬੀਤੇ ਸਮੇਂ ਕਿਲਕਾਰੀਆਂ ਗੂੰਜ ਗਈਆਂ ਹਨ, ਕਿਉਂਕਿ ਉਸ ਦੀ ਪਤਨੀ ਗੀਤ ਯਾਨੀ ਕਿ ਗੀਤ ਗਰੇਵਾਲ ਨੇ ਧੀ ਨੂੰ ਜਨਮ ਦਿੱਤਾ। ਇਸ ਖੁਸ਼ੀ ਨਾਲ ਪੂਰੇ ਵਰਮਾ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਬਾਰੇ ਜਾਣਕਾਰੀ ਖੁਦ ਅਦਾਕਾਰ ਅਤੇ ਗਾਇਕ ਪਰਮੀਸ਼ ਵਰਮਾ ਨੇ ਦਿੱਤੀ ਸੀ।
ਅਦਾਕਾਰ ਆਏ ਦਿਨ ਆਪਣੀ ਧੀ ਨਾਲ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ ਹਾਲਾਂਕਿ ਅਦਾਕਾਰ ਨੇ ਕਦੇ ਵੀ ਧੀ ਦਾ ਚਿਹਰਾ ਨਹੀਂ ਦਿਖਾਇਆ, ਹੁਣ ਅਦਾਕਾਰ ਨੇ ਇੱਕ ਵਾਰ ਫਿਰ ਧੀ ਸਦਾ ਨਾਲ ਫੋਟੋ ਸਾਂਝੀ ਕੀਤੀ ਹੈ, ਫੋਟੋ ਵਿੱਚ ਅਦਾਕਾਰ ਧੀ ਨੂੰ ਪਿਆਰ ਕਰਦੇ ਨਜ਼ਰ ਆ ਰਹੇ ਹਨ। ਇਸ ਫੋਟੋ ਨੂੰ ਸਾਂਝਾ ਕਰਦੇ ਗਾਇਕ ਨੇ ਲਿਖਿਆ ਹੈ ' ਤੁਹਾਨੂੰ ਸਭ ਨੂੰ ਪਿਆਰ, ਹਮੇਸ਼ਾ 'ਸਦਾ'।'
ਇਸ ਤੋਂ ਪਹਿਲਾਂ ਅਦਾਕਾਰ ਨੇ ਆਪਣੀ ਧੀ ਦੇ ਜਨਮ ਉਤੇ ਸ਼ੋਸਲ ਮੀਡੀਆ ਰਾਹੀਂ ਸੂਚਨਾ ਦਿੱਤੀ ਸੀ, ਅਦਾਕਾਰ ਨੇ ਪੋਸਟ ਸਾਂਝੀ ਕੀਤੀ ਸੀ ਅਤੇ ਲਿਖਿਆ ਕਿ 'ਅਤੇ ਇਸ ਤਰ੍ਹਾਂ ਮੈਂ ਗ੍ਰਹਿ 'ਤੇ ਸਭ ਤੋਂ ਖੁਸ਼ਹਾਲ ਆਦਮੀ ਬਣ ਗਿਆ, ਮੇਰੀ ਧੀ "ਸਦਾ" ਸਦਾ ਸਦਾ ਸਦਾ ਸੁਖ ਹੋਵੇ। ਵਾਹਿਗੁਰੂ ਜੀ ਮੇਹਰ ਕਰਿਓ ❤️🙏🏻" ਇਸੇ ਦੌਰਾਨ ਅਦਾਕਾਰ ਨੇ ਇੱਕ ਫੋਟੋ ਵੀ ਪੋਸਟ ਕੀਤੀ ਸੀ।
ਫਿਰ ਅਦਾਕਾਰ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਅਦਾਕਾਰ ਆਪਣੀ ਧੀ ਨੂੰ ਹੱਥ ਵਿੱਚ ਫੜ ਰੱਖਿਆ ਹੈ ਅਤੇ ਲਾਡ ਲਡਾ ਰਿਹਾ ਹੈ, ਵੀਡੀਓ ਵਿੱਚ ਅਦਾਕਾਰ ਨੇ ਧੀ ਦਾ ਘਰ ਵਿੱਚ ਸੁਆਗਤ ਕੀਤਾ ਅਤੇ ਬੈਂਡ ਵਾਜਿਆ ਨੂੰ ਨਾਲ ਲੈ ਕੇ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਇੱਕ ਪੋਸਟ ਵੀ ਸਾਂਝੀ ਕੀਤੀ। ਪੋਸਟ ਵਿੱਚ ਅਦਾਕਾਰ ਨੇ ਲਿਖਿਆ "ਤੁਹਾਡੇ ਦਿਆਲੂ ਸ਼ਬਦਾਂ ਅਤੇ ਆਸ਼ੀਰਵਾਦ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ, ਰੱਬ ਮਹਾਨ ਹੈ, ਮੈਨੂੰ ਧੀ ਦੀ ਬਖਸ਼ਿਸ਼ ਮਿਲੀ ਹੈ, ਪਿਤਾ ਬਣਨ ਉਤੇ ਇੱਕ ਮੌਕਾ ਹੈ ਬਿਹਤਰ ਬਣਨ ਅਤੇ ਇੱਕ ਚੰਗੇ ਵਿਅਕਤੀ ਦੇ ਰੂਪ ਵਿੱਚ ਸਖਤ ਮਿਹਨਤ ਦੀਆਂ ਮਹਾਨ ਉਦਾਹਰਣਾਂ ਸਥਾਪਤ ਕਰਨ ਦਾ। ਮੈਂ ਆਪਣੇ ਬਚਪਨ ਨੂੰ ਦੁਬਾਰਾ ਜੀਉਂਦਾ ਕਰਨ ਅਤੇ ਨਵੇਂ ਸੁਪਨਿਆਂ ਨੂੰ ਦੁਬਾਰਾ ਵੇਖਣ ਅਤੇ ਉਹਨਾਂ ਦਾ ਦੁਬਾਰਾ ਪਿੱਛਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦਾ !!!! ਤੁਹਾਡੇ ਮਿੱਠੇ ਅਨੰਦਮਈ ਸੰਦੇਸ਼ਾਂ ਲਈ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਹਾਨੂੰ ਸਭ ਨੂੰ ਪਿਆਰ -ਪਰਮੀਸ਼ ਅਤੇ ਗੀਤ, ਜੀ ਆਇਆਂ ਨੂੰ ਘਰ ਸਦਾ।
ਵਰਕਫੰਟ ਦੀ ਗੱਲ ਕਰੀਏ ਤਾਂ ਗਾਇਕ ਅਤੇ ਅਦਾਕਾਰ ਦਾ ਹਾਲ ਹੀ ਵਿੱਚ ਗੀਤ 'ਖੁੱਲ੍ਹੇ ਖਰਚੇ' ਰਿਲੀਜ਼ ਹੋਇਆ ਸੀ, ਇਸ ਗੀਤ ਗਾਇਕ, ਪ੍ਰਿੰਸ ਨਰੂਲਾ, ਰਫ਼ਤਾਰ ਨਾਲ ਨਜ਼ਰ ਆਏ ਸਨ।
ਇਹ ਵੀ ਪੜ੍ਹੋ:ਪਤਨੀ ਦਲਵਿੰਦਰ ਕੌਰ ਨੂੰ ਯਾਦ ਕਰ ਭਾਵੁਕ ਹੋਏ ਗਾਇਕ ਨੱਛਤਰ ਗਿੱਲ, ਸਾਂਝੀ ਕੀਤੀ ਪੋਸਟ