ਪੰਜਾਬ

punjab

ETV Bharat / entertainment

Singer Ninja Son Birthday: ਗਾਇਕ ਨਿੰਜਾ ਨੇ ਸਾਂਝੀਆਂ ਕੀਤੀਆਂ ਆਪਣੇ ਪੁੱਤਰ ਨਿਸ਼ਾਨ ਦੇ ਜਨਮਦਿਨ ਦੀਆਂ ਤਸਵੀਰਾਂ, ਸਾਂਝਾ ਕੀਤਾ ਨੋਟ - ਗਾਇਕ ਨਿੰਜਾ ਦੀਆਂ ਤਸਵੀਰਾਂ

Singer Ninja: ਹਾਲ ਹੀ ਵਿੱਚ ਗਾਇਕ ਨਿੰਜਾ ਦੇ ਪੁੱਤਰ ਨਿਸ਼ਾਨ ਦਾ ਜਨਮਦਿਨ ਸੀ, ਗਾਇਕ-ਅਦਾਕਾਰ ਨੇ ਇਸ ਨੂੰ ਕਾਫੀ ਖੂਬਸੂਰਤ ਅੰਦਾਜ਼ ਨਾਲ ਮਨਾਇਆ, ਹੁਣ ਅਦਾਕਾਰ ਨੇ ਇਸ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।

Singer Ninja Son Birthday
Singer Ninja Son Birthday

By ETV Bharat Punjabi Team

Published : Sep 13, 2023, 1:40 PM IST

ਚੰਗੀਗੜ੍ਹ:ਪਾਲੀਵੁੱਡ ਸਿਤਾਰੇ ਜਿੰਨਾ ਆਪਣੇ ਕੰਮ ਕਾਰਨ ਸੁਰਖ਼ੀਆਂ ਵਿੱਚ ਰਹਿੰਦੇ ਹਨ, ਉਨ੍ਹਾਂ ਹੀ ਉਹ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ, ਇਸੇ ਤਰ੍ਹਾਂ ਇੰਨੀ ਦਿਨੀਂ ਅਦਾਕਾਰ-ਗਾਇਕ ਨਿੰਜਾ ਆਪਣੇ ਪੁੱਤਰ ਦੇ ਜਨਮਦਿਨ ਕਾਰਨ ਸੁਰਖ਼ੀਆਂ ਵਿੱਚ ਹੈ।

ਪਿਛਲੇ ਦਿਨੀਂ ਅਦਾਕਾਰ-ਗਾਇਕ ਨਿੰਜਾ ਨੇ ਆਪਣੇ ਇਕਲੌਤੇ ਪੁੱਤਰ ਨਿਸ਼ਾਨ ਦਾ ਜਨਮਦਿਨ ਮਨਾਇਆ, ਜਿਸ ਲਈ ਅਦਾਕਾਰ ਨੇ ਆਪਣੇ ਰਿਸ਼ਤੇਦਾਰਾਂ ਲਈ ਖਾਸ ਪਾਰਟੀ ਵੀ ਰੱਖੀ। ਇਸ ਪਾਰਟੀ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਹੁਣ ਅਦਾਕਾਰ ਨੇ ਇਸ ਨਾਲ ਸੰਬੰਧਿਤ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੋ ਲਗਾਤਾਰ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੀਆਂ ਹਨ।

ਜੀ ਹਾਂ...ਹਾਲ ਹੀ ਵਿੱਚ ਗਾਇਕ-ਅਦਾਕਾਰ ਨੇ ਕੁੱਝ ਤਸਵੀਰਾਂ ਦੀ ਲੜੀ ਸਾਂਝੀ ਕੀਤੀ ਹੈ, ਇਸ ਵਿੱਚ ਅਦਾਕਾਰ, ਉਨ੍ਹਾਂ ਦੀ ਪਤਨੀ ਅਤੇ ਬਰਥਡੇ ਬੁਆਏ ਨਿਸ਼ਾਨ ਨਜ਼ਰ ਆ ਰਿਹਾ ਹੈ। ਤਿੰਨਾਂ ਨੇ ਮੈਚਿੰਗ ਦੇ ਕੱਪੜੇ ਪਾਏ ਹੋਏ ਹਨ, ਅਦਾਕਾਰ ਨਿੰਜਾ ਨੇ ਚਿੱਟੇ ਕੋਟ ਦੇ ਨਾਲ ਕਾਲੀ ਪੈਂਟ ਪਾਈ ਹੋਈ ਹੈ ਅਤੇ ਅਦਾਕਾਰ ਦੀ ਪਤਨੀ ਨੇ ਚਿੱਟਾ ਗਾਊਨ ਪਾਇਆ ਹੋਇਆ ਹੈ ਅਤੇ ਨਾਲ ਦੇ ਹੀ ਗਹਿਣੇ ਪਾਏ ਹੋਏ ਹਨ। ਅਦਾਕਾਰ ਦੇ ਲਾਡਲੇ ਨੇ ਵੀ ਅਦਾਕਾਰ ਦੇ ਨਾਲ ਮੇਲ ਖਾਂਦਾ ਪੈਂਟ ਸੂਟ ਪਾਇਆ ਹੋਇਆ ਹੈ। ਤਸਵੀਰਾਂ ਕਾਫੀ ਖੂਬਸੂਰਤ ਹਨ।

ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ-ਗਾਇਕ ਨੇ ਲਿਖਿਆ 'ਨਿਸ਼ਾਨ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਵਾਲੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ...ਮੈਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਬਹੁਤ ਖੁਸ਼ ਹਾਂ, ਜੋ ਮੇਰੇ ਬੱਚੇ ਨੂੰ ਇੰਨਾ ਪਿਆਰ ਭੇਜਦੇ ਹਨ।'

ਹੁਣ ਤਸਵੀਰਾਂ ਨੂੰ ਦੇਖ ਕੇ ਅਦਾਕਾਰ ਦੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ, ਇੱਕ ਨੇ ਲਿਖਿਆ ਹੈ 'ਸੰਪੂਰਨ ਪਰਿਵਾਰ।' ਇੱਕ ਹੋਰ ਨੇ ਲਿਖਿਆ 'ਬਹੁਤ ਸੋਹਣੇ ਲੱਗ ਰਹੇ ਹੋ।' ਹੁਣ ਇਥੇ ਨਿੰਜਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਇੰਨੀਂ ਦਿਨੀਂ ਫਿਲਮ 'ਫੇਰ ਮਾਮਲਾ ਗੜਬੜ ਹੈ' ਨੂੰ ਲੈ ਕੇ ਚਰਚਾ ਵਿੱਚ ਹਨ, ਇਹ ਫਿਲਮ ਇਸ ਸਾਲ ਅਕਤੂਬਰ ਮਹੀਨੇ ਦੀ 6 ਤਾਰੀਖ਼ ਨੂੰ ਰਿਲੀਜ਼ ਹੋਵੇਗੀ। ਇਸ ਵਿੱਚ ਅਦਾਕਾਰ ਦੇ ਨਾਲ ਪ੍ਰੀਤ ਕਮਲ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ ਅਤੇ ਹੋਰ ਕਈ ਮੰਝੇ ਹੋਏ ਕਲਾਕਾਰ ਵੀ ਨਜ਼ਰ ਆਉਣਗੇ।

ABOUT THE AUTHOR

...view details