ਪੰਜਾਬ

punjab

ETV Bharat / entertainment

Singer Ninja Wedding Anniversary: ਗਾਇਕ ਨਿੰਜਾ ਨੇ ਪਤਨੀ ਨੂੰ ਵਿਆਹ ਦੀ ਵਰ੍ਹੇਗੰਢ 'ਤੇ ਦਿੱਤੀ ਵਧਾਈ, ਸਾਂਝੀ ਕੀਤੀ ਖੂਬਸੂਰਤ ਫੋਟੋ - ਨਿੰਜਾ

ਗਾਇਕ ਅਤੇ ਅਦਾਕਾਰ ਨਿੰਜਾ ਨੇ ਪਤਨੀ ਜਸਮੀਤ ਨੂੰ ਉਨ੍ਹਾਂ ਦੇ ਵਿਆਹ ਦੀ 4ਵੀਂ ਵਰ੍ਹੇਗੰਢ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਖੂਬਸੂਰਤ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

Singer Ninja Wedding Anniversary
Singer Ninja Wedding Anniversary

By

Published : Jan 25, 2023, 9:50 AM IST

ਚੰਡੀਗੜ੍ਹ: ਅਦਾਕਾਰ ਅਤੇ ਗਾਇਕ ਨਿੰਜਾ ਇੱਕ ਚੰਗਾ ਸਿਤਾਰਾ ਹੋਣ ਦੇ ਨਾਲ-ਨਾਲ ਇੱਕ ਚੰਗਾ ਪਰਿਵਾਰਕ ਵਿਅਕਤੀ ਵੀ ਹੈ। ਗਾਇਕ ਆਪਣੇ ਕੰਮ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਪਿਆਰ ਦੇਣਾ ਕਦੇ ਨਹੀਂ ਭੁੱਲਦਾ। ਗਾਇਕ ਆਏ ਦਿਨ ਸੋਸ਼ਲ ਮੀਡੀਆ 'ਤੇ ਪਰਿਵਾਰਕ ਪੋਸਟਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਅਤੇ ਪਰਿਵਾਰ ਦੋਵਾਂ ਦਾ ਪਿਆਰ ਇਕੱਠਾ ਕਰਦਾ ਰਹਿੰਦਾ। ਕਦੇ ਬੇਟੇ ਨਾਲ ਵੀਡੀਓ, ਕਦੇ ਪਤਨੀ ਨਾਲ ਫੋਟੋ ਅਤੇ ਕਦੇ ਮਾਂ ਨਾਲ ਤਸਵੀਰਾਂ ਗਾਇਕ ਸਾਂਝੀਆਂ ਕਰਦਾ ਰਹਿੰਦਾ ਹੈ, ਹੁਣ ਗਾਇਕ ਨੇ ਪਤਨੀ ਜਸਮੀਤ ਨੂੰ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।



ਗਾਇਕ ਨੇ ਆਪਣੀ ਪਤਨੀ ਦੇ ਨਾਲ ਖੂਬਸੂਰਤ ਤਸਵੀਰਾਂ ਦੀ ਲੜੀ ਸ਼ੇਅਰ ਕਰਦੇ ਹੋਏ, ਇੱਕ ਵਧਾਈ ਪੋਸਟ ਨੂੰ ਇੱਕ ਪਿਆਰਾ ਕੈਪਸ਼ਨ ਵੀ ਦਿੱਤਾ ਹੈ। ਗਾਇਕ ਨਿੰਜਾ ਨੇ ਸਾਲ 2019 ਵਿੱਚ ਜਸਮੀਤ ਕੌਰ ਨਾਲ ਵਿਆਹ ਕੀਤਾ ਸੀ ਅਤੇ ਹੁਣ ਉਨ੍ਹਾਂ ਦੇ ਵਿਆਹ ਨੂੰ 4 ਸਾਲ ਹੋ ਚੁੱਕੇ ਹਨ। ਇਸ ਵਿਆਹ ਤੋਂ ਜੋੜੇ ਦਾ ਇੱਕ ਪੁੱਤਰ ਵੀ ਹੈ। ਜਿਸਦਾ ਪਿਛਲੇ ਸਾਲ 10 ਅਕਤੂਬਰ ਨੂੰ ਜਨਮ ਹੋਇਆ ਸੀ।







ਗਾਇਕ ਦੀ ਪੋਸਟ:
ਅਦਾਕਾਰ ਅਤੇ ਗਾਇਕ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਉਸ ਨੂੰ ਬਹੁਤ ਹੀ ਖੂਬਸੂਰਤ ਕੈਪਸ਼ਨ ਦਿੱਤਾ, ਗਾਇਕ ਨੇ ਲਿਖਿਆ 'ਮੇਰੀ ਖੁਸ਼ੀ ਦਾ ਕਾਰਨ, ਮੇਰੀ ਸਫਲਤਾ ਦਾ ਕਾਰਨ, ਮੇਰੀ ਮੁਸਕਰਾਹਟ ਦੀ ਗੂੰਜ ਲਈ ਵਰ੍ਹੇਗੰਢ ਮੁਬਾਰਕ।' ਇਸ ਦੇ ਨਾਲ ਹੀ, ਅਦਾਕਾਰ ਨੇ ਤਸਵੀਰਾਂ ਦੀ ਲੜੀ ਵੀ ਸਾਂਝੀ ਕੀਤੀ ਜਿਸ ਵਿੱਚ ਗਾਇਕ ਅਤੇ ਉਸਦੀ ਪਤਨੀ ਹੱਸਦੇ ਨਜ਼ਰ ਆ ਰਹੇ ਹਨ।



ਪ੍ਰਸ਼ੰਸਕਾਂ ਅਤੇ ਸਿਤਾਰਿਆਂ ਵੱਲੋਂ ਵਧਾਈ ਪੱਤਰ: ਹੁਣ ਪ੍ਰਸ਼ੰਸਕ ਅਤੇ ਸਿਤਾਰੇ ਦੋਵਾਂ ਨੂੰ ਵਧਾਈ ਪੱਤਰ ਭੇਜ ਰਹੇ ਹਨ ਅਤੇ ਪਿਆਰੇ ਪਿਆਰੇ ਕਮੈਂਟ ਵੀ ਕਰ ਰਹੇ ਹਨ, ਗਾਇਕ ਹੈਪੀ ਰਾਏਕੋਟੀ ਨੇ ਲਿਖਿਆ 'ਇਦਾਂ ਹੀ ਹੱਸਦੇ ਰਹੋ ਹਮੇਸ਼ਾ ਵੀਰੇ'। ਇੱਕ ਪ੍ਰਸ਼ੰਸਕ ਨੇ ਲਿਖਿਆ ' ਬਾਈ ਅਤੇ ਭਾਬੀ ਨੂੰ ਵਰ੍ਹੇਗੰਢ ਮੁਬਾਰਕ'। ਇਸ ਦੇ ਨਾਲ ਪ੍ਰਸ਼ੰਸਕਾਂ ਨੇ ਪਲਾਂ ਵਿੱਚ ਹੀ ਕਮੈਂਟ ਬਾਕਸ ਲਾਲ ਇਮੋਜੀ ਨਾਲ ਭਰ ਦਿੱਤਾ।



ਗਾਇਕ ਦਾ ਪੁੱਤਰ: ਗਾਇਕ ਨਿੰਜਾ ਨੇ ਪਿਛਲੇ ਸਾਲ ਅਕਤੂਬਰ ਵਿੱਚ ਸ਼ੋਸਲ ਮੀਡੀਆ ਰਾਹੀਂ ਪੁੱਤਰ ਹੋਣ ਵਾਲੇ ਸੂਚਨਾ ਦਿੱਤੀ ਸੀ ਅਤੇ ਗਾਇਕ ਨੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਕਿ 'ਮੇਰੀ ਜਿੰਦਗੀ ਵਿੱਚ ਤੇਰੇ ਆਉਣ ਤੋਂ ਬਾਅਦ, ਇਹ ਦੁਬਾਰਾ ਸਮਝ ਆਉਣ ਲੱਗ ਪਈ"। ਅਤੇ ਨਾਲ ਹੀ ਗਾਇਕ ਨੇ ਆਪਣੇ ਪੁੱਤਰ ਦੇ ਪੈਰਾਂ ਦੀ ਫੋਟੋ ਵੀ ਸਾਂਝੀ ਕੀਤੀ ਸੀ।




ਦੱਸ ਦਈਏ ਕਿ ਪੰਜਾਬੀ ਗਾਇਕ ਨਿੰਜਾ ਸੈਡ ਯਾਨੀ ਦੁੱਖ ਭਰੇ ਗੀਤਾਂ ਲਈ ਜਾਣਿਆ ਜਾਂਦਾ ਹੈ, ਜੇ ਨਿੰਜਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਨਿੰਜਾ ਦੀ ਪਹਿਲੀ ਫ਼ਿਲਮ 'ਚੰਨ ਮਾਹੀਆ' ਸੀ ਤੇ ਕੁਝ ਕੁ ਸਮਾਂ ਪਹਿਲਾਂ ਨਿੰਜਾ ਦੀ ਇੱਕ ਹੋਰ ਫ਼ਿਲਮ 'ਦੂਰਬੀਨ' ਰਿਲੀਜ਼ ਹੋਈ ਸੀ ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਿਆਰ ਮਿਲਿਆ।



ਇਹ ਵੀ ਪੜ੍ਹੋ:ਫਿਲਮ 'ਕੈਰੀ ਆਨ ਜੱਟਾ 3' ਦਾ ਪਹਿਲਾਂ ਪੋਸਟਰ ਰਿਲੀਜ਼, ਫਿਲਮ ਇਸ ਦਿਨ ਹੋਵੇਗੀ ਰਿਲੀਜ਼

ABOUT THE AUTHOR

...view details