ਚੰਡੀਗੜ੍ਹ:ਨਿਮਰਤ ਖਹਿਰਾ ਅਜੋਕੇ ਸਮੇਂ ਦੀ ਇੱਕ ਅਜਿਹੀ ਔਰਤ ਪੰਜਾਬੀ ਗਾਇਕਾ-ਅਦਾਕਾਰਾ ਹੈ, ਜੋ ਆਪਣੇ ਕੰਮ ਨਾਲ ਇਕਸਾਰ ਰਹੀ ਹੈ, ਨਿਮਰਤ ਖਹਿਰਾ ਪੰਜਾਬੀ ਦੀ ਇੱਕ ਅਜਿਹੀ ਗਾਇਕਾ ਹੈ, ਜੋ ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਣ ਹੈ। ਅਦਾਕਾਰਾ ਆਏ ਦਿਨ ਆਪਣੀਆਂ ਤਸਵੀਰਾਂ ਕਾਰਨ ਸੁਰਖ਼ੀਆਂ ਵਿੱਚ ਰਹਿੰਦੀ ਹੈ। ਅਦਾਕਾਰਾ-ਗਾਇਕਾ ਦੀਆਂ ਸਾਧਾਰਨ ਤਸਵੀਰਾਂ ਵੀ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਖਿੱਚੀਆਂ ਹਨ।
ਇਸੇ ਤਰ੍ਹਾਂ ਅਦਾਕਾਰਾ ਨੇ ਹਾਲ ਹੀ ਵਿੱਚ ਇੱਕ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ, ਇਸ ਫਿਲਮ ਦਾ ਨਾਂ 'ਮਹਾਰਾਣੀ ਜਿੰਦ ਕੌਰ' ਹੈ, ਇਹ ਫਿਲਮ ਅਗਲੇ ਸਾਲ ਰਿਲੀਜ਼ (Punjabi Film Maharani Jind Kaur) ਹੋਵੇਗੀ। ਇਸ ਫਿਲਮ ਦਾ ਐਲਾਨ ਕਰਦੇ ਹੋਏ ਅਦਾਕਾਰਾ ਨੇ ਇੰਸਟਾਗ੍ਰਾਮ ਉਤੇ ਲਿਖਿਆ 'ਮਹਾਰਾਣੀ ਜਿੰਦ ਕੌਰ 2025 ਵਿੱਚ ਸਿਨੇਮਾਘਰਾਂ ਵਿੱਚ...ਮਹਾਰਾਣੀ ਜਿੰਦ ਕੌਰ...ਮੇਰੀ ਸੁਪਨੇ ਦੀ ਭੂਮਿਕਾ, ਇਹ ਪ੍ਰੋਜੈਕਟ ਮੇਰੇ ਦਿਲ ਦੇ ਬਹੁਤ ਨੇੜੇ ਹੈ, ਇਸ ਚੀਜ਼ ਦਾ ਹਿੱਸਾ ਬਣ ਕੇ ਮੇਰੇ ਲਈ ਇਸ ਤੋਂ ਵੱਧ ਖੁਸ਼ੀ ਅਤੇ ਮਾਣ ਵਾਲੀ ਚੀਜ਼ ਹੋਰ ਕੋਈ ਨਹੀਂ ਹੋ ਸਕਦੀ।'