ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵੱਧ ਰਹੀ ਹੈ ਗਾਇਕਾ ਲਵਲੀ ਕੌਰ, ਜੋ ਹਾਲ ਹੀ ਵਿੱਚ ਆਪਣੇ ਨਵੇਂ ਸੋਲੋ ਟਰੈਕ ‘ਮੁੰਦਰਾ ਨਿਸ਼ਾਨੀ’ ਨੂੰ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਈ ਹੈ। ਹਾਲ ਹੀ ਵਿੱਚ ਜਾਰੀ ਹੋਏ ਆਪਣੇ ਕਈ ਮਕਬੂਲ ਗਾਣਿਆਂ ਨਾਲ ਸੰਗੀਤ ਜਗਤ ਦੇ ਚਮਕਦੇ ਸਿਤਾਰਿਆਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਇਹ ਪ੍ਰਤਿਭਾਸ਼ਾਲੀ ਫ਼ਨਕਾਰਾਂ, ਜਿਸ ਵੱਲੋਂ ਗਾਏ ਕੁਝ ਹੀ ਮਿਆਰੀ ਅਤੇ ਪੰਜਾਬੀਅਤ ਤਰਜ਼ਮਾਨੀ ਕਰਦੇ ਗੀਤਾਂ ਨੇ ਉਸ ਦੀ ਪਹਿਚਾਣ ਅਤੇ ਦਾਇਰੇ ਨੂੰ ਵਿਸ਼ਾਲਤਾ ਅਤੇ ਕਾਮਯਾਬੀ ਦੇ ਦਿੱਤੀ ਹੈ, ਜਿਸ ਦੀ ਆਸ ਹਰ ਹੁਨਰਮੰਦ ਚਾਹੇ ਉਹ ਕਿਸੇ ਵੀ ਖਿੱਤੇ ਨਾਲ ਸੰਬੰਧਤ ਕਿਉਂ ਨਾ ਹੋਵੇ ਕਰਦਾ (Lovely Kaur song Mundra Nishani) ਰਹਿੰਦਾ ਹੈ।
ਟੀਵੀ ਹੋਸਟ ਵਜੋਂ ਆਪਣੇ ਕਰੀਅਰ ਦਾ ਆਗਾਜ਼ ਕਰਨ ਵਾਲੀ ਇਹ ਸ਼ਾਨਦਾਰ ਗਾਇਕਾ ਅਮਰੀਕਾ ਦੀ ਸਿਲੀਕੋਨ ਵੈਲੀ ਵਿੱਚ ਆਪਣਾ ਵਸੇਂਦਾ ਰੱਖਦੀ ਹੈ, ਜੋ ਇੱਕ ਸਫ਼ਲ ਕਾਰੋਬਾਰੀ ਅਤੇ ਇਨਫ਼ਲੈਨਸਰ ਵਜੋਂ ਵੀ ਚੋਖਾ ਨਾਂ ਕਾਇਮ ਕਰ ਚੁੱਕੀ ਹੈ। ਮਹਿਜ਼ 14 ਸਾਲ ਦੀ ਨਿੱਕੀ ਉਮਰੇ ਕਲਾ ਖੇਤਰ ਵਿੱਚ ਕਦਮ ਵਧਾਉਣ ਵਾਲੀ ਇਹ ਪ੍ਰਤਿਭਾਸ਼ਾਲੀ ਪੰਜਾਬਣ ਮੁਟਿਆਰ (Lovely Kaur song Mundra Nishani) ਨੇ ਆਪਣੇ ਜੀਵਨ ਅਤੇ ਕਰੀਅਰ ਨਾਲ ਜੁੜੇ ਅਹਿਮ ਪਹਿਲੂਆਂ ਬਾਰੇ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਪਰਿਵਾਰ ਪਾਸੋਂ ਮਿਲੇ ਚੰਗੇ ਸੰਸਕਾਰਾਂ ਦੇ ਚਲਦਿਆਂ ਅੱਲੜ੍ਹ ਉਮਰੇ ਹੀ ਆਪਣੀਆਂ ਪਰਿਵਾਰਿਕ ਅਤੇ ਸਮਾਜਿਕ ਜਿੰਮੇਵਾਰੀਆਂ ਦੇ ਨਾਲ-ਨਾਲ ਇੱਕ ਟਾਰਗੇਟ ਮਿੱਥ ਕੇ ਉਸ ਵੱਲ ਵਧਣ ਦਾ ਜਜ਼ਬਾ ਮਹਿਸੂਸ ਕਰਨ ਲੱਗੀ ਸੀ, ਜਿਸ ਦੀ ਸ਼ੁਰੂਆਤ ਟੈਲੀਵਿਜ਼ਨ ਦੀ ਦੁਨੀਆਂ ਤੋਂ ਕੀਤੀ, ਜਿਸ ਦੌਰਾਨ ਨੌਜਵਾਨਾਂ ਨੂੰ ਉਸਾਰੂ ਦੇਣ ਵਾਲੇ ਕਈ ਪ੍ਰੋਗਰਾਮਾਂ ਦੁਆਰਾ ਸਕਾਰਾਤਮਕਤਾ ਭਰੇ ਸੰਦੇਸ਼ ਫੈਲਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।