ਚੰਡੀਗੜ੍ਹ: ਅਸੀਂ ਇਸ ਗੱਲ ਤੋਂ ਮੁੱਕਰ ਨਹੀਂ ਸਕਦੇ ਹਾਂ ਕਿ ਗਾਇਕ ਕਰਨ ਔਜਲਾ ਕੋਲ ਅੱਜ ਨਾਮ, ਪੈਸਾ ਅਤੇ ਸ਼ੌਹਰਤ, ਜੋ ਵੀ ਹੈ ਇਸ ਪਿੱਛੇ ਉਸ ਦੀ ਨਾ-ਥੱਕਣ ਵਾਲੀ ਮਿਹਨਤ ਹੈ। ਗਾਇਕ ਨੇ ਆਪਣੀ ਮਿਹਨਤ ਦੇ ਨਾਲ ਪੰਜਾਬੀ ਦੇ ਦਿੱਗਜ ਗਾਇਕਾਂ ਵਿੱਚ ਆਪਣੀ ਜਗ੍ਹਾਂ ਬਣਾ ਲਈ ਹੈ। ਅੱਜ ਪੰਜਾਬੀ ਫਿਲਮ ਇੰਡਸਟਰੀ ਵਿੱਚ ਉਸ ਨੂੰ 'ਗੀਤਾਂ ਦੀ ਮਸ਼ੀਨ' ਵਜੋਂ ਜਾਣਿਆ ਜਾਂਦਾ ਹੈ।
ਇਸੇ ਤਰ੍ਹਾਂ ਗਾਇਕ ਨੇ ਹਾਲ ਹੀ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ੀ ਸਾਂਝੀ ਕੀਤੀ ਹੈ, ਗਾਇਕ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਆਪਣੀ ਨਵੀਂ ਖਰੀਦੀ ਕਾਰ (Singer Karan Aujla bought Rolls Royce) ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਗਾਇਕ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਉਸ ਨੇ ਨਵੀਂ ਰੋਲਸ ਰਾਇਸ ਖਰੀਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਗਾਇਕ ਕੋਲ ਆਟੋ ਮੋਬਾਇਲ ਦੀ ਇੱਕ ਰੋਲਸ ਰਾਇਸ ਕਾਰ ਵੀ ਹੈ।
ਇਸ ਦੌਰਾਨ ਇੱਕ ਚੀਜ਼ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ, ਉਹ ਸੀ ਗਾਇਕ ਦਾ ਇੰਸਟਾਗ੍ਰਾਮ ਪੋਸਟ। ਕਾਰ ਨਾਲ ਫੋਟੋਆਂ ਸਾਂਝੀਆਂ ਕਰਦੇ ਹੋਏ ਗਾਇਕ ਨੇ ਲਿਖਿਆ 'ਪਿੰਡ ਸਾਇਕਲ ਮਸਾਂ ਜੁੜਿਆ ਸੀ, ਦੂਜੀ ਫੋਟੋ ਇੱਕ ਸਾਲ ਪਹਿਲਾਂ ਦੀ ਆ, ਜਦੋਂ ਮੈਂ ਆਪਣੀ ਪਹਿਲੀ ਰੋਲਸ ਰੋਇਸ ਲਈ ਸੀ, ਉਦੋਂ ਮੈਂ ਫੋਟੋ ਜਾਂ ਪੋਸਟ ਨਹੀਂ ਪਾਈ ਕਿਉਂਕਿ ਮੈਨੂੰ ਸਹੀ ਨੀ ਸੀ ਲੱਗਿਆ ਅਤੇ ਪਹਿਲੀ ਫੋਟੋ ਅੱਜ ਦੀ ਆ, ਜਦੋਂ ਦੂਜੀ ਰੋਲਸ ਰਾਇਸ ਲਈ ਆ ਅਤੇ ਸੋਚਿਆ ਅੱਜ ਸਾਰਿਆਂ ਨਾਲ ਸਾਂਝਾ ਕਰਦਾ।'
ਗਾਇਕ ਨੇ ਅੱਗੇ ਲਿਖਿਆ, 'ਪਿੰਡ ਸਾਇਕਲ ਮਸਾਂ ਹੀ ਜੁੜਿਆ ਸੀ, ਅਤੇ ਅੱਜ ਤੁਹਾਡੇ ਸਾਰਿਆਂ ਕਰਕੇ ਮੇਰੇ ਮਾਂ ਪਿਓ, ਮੇਰੀ ਕਲਮ, ਮਿਹਨਤ ਅਤੇ ਉਸ ਸੱਚੇ ਪ੍ਰਮਾਤਮਾ ਕਰਕੇ ਇੰਨੇ ਜੋਗਾ ਹੋਇਆ। ਮੇਰੀ ਇਹ ਪੋਸਟ ਪਾਉਣ ਦਾ ਕਾਰਨ ਕੋਈ ਫੁਕਰਪਣਾ ਨਹੀਂ ਹੈਗਾ, ਮੈਂ ਬਸ ਇਹ ਦੱਸਣਾ ਚਾਹੁੰਣਾ ਕਿ ਜ਼ਿੰਦਗੀ ਬਹੁਤ ਕਮਾਲ ਦੀ ਗੇਮ ਆ, ਜਦੋਂ ਮੈਂ 9 ਸਾਲ ਦਾ ਇੱਕਲਾ ਰਹਿ ਗਿਆ ਸੀ, ਬਹੁਤ ਦਿਲ ਟੁੱਟਿਆ ਸੀ ਬੇਬੇ ਬਾਪੂ ਚਲੇ ਗਏ ਸੀ, ਮਨ ਬਹੁਤ ਉਦਾਸ ਹੋਇਆ, ਪਰ ਪ੍ਰਮਾਤਮਾ 'ਤੇ ਯਕੀਨ ਸੀ ਨਾਲ ਆਪਣੇ ਆਪ 'ਤੇ। ਏਦਾਂ ਹੀ ਹੋਰ ਮੇਰੇ ਵਰਗੇ ਬਹੁਤ ਮੇਰੇ ਭਰਾ-ਭੈਣ ਜੇ ਕਿਸੇ ਵੀ ਸਮੱਸਿਆ ਵਿੱਚੋਂ ਲੰਘ ਰਹੇ ਹਨ ਤਾਂ ਕਦੇ ਵੀ ਆਪਣੇ ਆਪ 'ਤੇ ਭਰੋਸਾ ਨਾ ਛੱਡਿਓ, ਰੱਬ ਸੁਣਦਾ ਬਾਈ ਸੁਣਾਉਣ ਆਲਾ ਚਾਹੀਦਾ।'
ਇਸ ਪੋਸਟ ਤੋਂ ਬਾਅਦ ਕਈ ਦਿੱਗਜਾਂ ਨੇ ਗਾਇਕ (Singer Karan Aujla bought Rolls Royce) ਦੀ ਪੋਸਟ ਉਤੇ ਕਮੈਂਟ ਕੀਤੇ। ਜਿਸ ਵਿੱਚ ਸਿਖਰ ਧਵਨ, ਜੱਸੀ ਗਿੱਲ, ਐਮੀ ਵਿਰਕ ਵਰਗੇ ਕਈ ਕਲਾਕਾਰ ਹਨ। ਵਰਕਫੰਰਟ ਦੀ ਗੱਲ ਕਰੀਏ ਤਾਂ ਗਾਇਕ ਇੰਨੀਂ ਦਿਨੀਂ ਆਪਣੇ ਗੀਤ 'ਚੁੰਨੀ' ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ, ਇਸ ਗੀਤ ਉਤੇ ਕਈ ਤਰ੍ਹਾਂ ਦੀਆਂ ਰੀਲਾਂ ਵੀ ਬਣ ਰਹੀਆਂ ਹਨ।