ਚੰਡੀਗੜ੍ਹ:ਜਿਵੇਂ ਕਿ ਪੰਜਾਬੀਆਂ ਦੀ ਹਮੇਸ਼ਾ ਇਹ ਫਿਤਰਤ ਰਹੀ ਹੈ ਕਿ ਉਹਨਾਂ ਉਤੇ ਭਾਵੇਂ ਕਿਹੋ ਜਿਹੀਆਂ ਮੁਸੀਬਤਾਂ ਆ ਜਾਣ ਉਹ ਆਪਣੇ ਹੌਂਸਲੇ ਹਮੇਸ਼ਾ ਬੁਲੰਦ ਹੀ ਰੱਖਦੇ ਹਨ। ਜਿਵੇਂ ਕਿ ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਜਾਤਾਂ-ਧਰਮਾਂ ਦੇ ਲੋਕ ਰਹਿੰਦੇ ਹਨ ਪਰ ਜਦੋਂ ਉਹਨਾਂ ਉਤੇ ਮੁਸੀਬਤ ਆਉਂਦੀ ਹੈ ਤਾਂ ਉਹ ਪਲ਼ਾਂ ਵਿੱਚ ਇੱਕ ਹੋ ਜਾਂਦੇ ਹਨ।
ਇਸ ਦੀ ਤਾਜ਼ਾ ਉਦਾਹਰਣ ਪੰਜਾਬ ਵਿੱਚ ਬਣੇ ਹੜ੍ਹ ਦੇ ਹਾਲਾਤ ਹਨ, ਪਿਛਲੇ ਲਗਭਗ ਇੱਕ ਹਫ਼ਤੇ ਤੋਂ ਪੰਜਾਬ ਦੇ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਚੱਕੇ ਹਨ, ਜਿਹਨਾਂ ਦੀ ਸਹਾਇਤਾ ਪੰਜਾਬ ਦੇ ਅਜਿਹੇ ਇਲਾਕੇ ਕਰ ਰਹੇ ਹਨ, ਜਿਹੜੇ ਕਿ ਇਸ ਮਾਰ ਤੋਂ ਬਚੇ ਹੋਏ ਹਨ। ਹੁਣ ਇਥੇ ਪੰਜਾਬ ਤੋਂ ਇਲਾਵਾ ਪਾਕਿਸਤਾਨ ਨੇ ਵੀ ਪੰਜਾਬ ਦੀ ਮਦਦ ਕੀਤੀ ਹੈ।
ਜੀ ਹਾਂ...ਤੁਸੀਂ ਸਹੀ ਸੁਣਿਆ ਹੈ, ਪਹਾੜੀ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਪੰਜਾਬ ਦੇ ਦਰਿਆਵਾਂ 'ਚ ਤੇਜ਼ੀ ਆਈ ਹੈ। ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਸਭ ਤੋਂ ਵੱਧ ਪਾਣੀ ਆਇਆ ਹੈ। ਜਿਸ ਕਾਰਨ ਇਨ੍ਹਾਂ ਦੋਵਾਂ ਦਰਿਆਵਾਂ ਦੇ ਆਸ-ਪਾਸ ਦੇ ਇਲਾਕੇ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋ ਰਹੇ ਹਨ। ਇਸ ਦੌਰਾਨ ਪਾਕਿਸਤਾਨ ਨੇ ਚੰਗੇ ਗੁਆਂਢੀ ਵਾਂਗ ਵਿਵਹਾਰ ਕੀਤਾ ਹੈ। ਪਾਕਿਸਤਾਨ ਨੇ ਆਪਣੇ ਸੁਲੇਮਾਨ ਹੈੱਡ ਵਰਕਸ ਤੋਂ 10 ਫਲੱਡ ਗੇਟ ਖੋਲ੍ਹ ਦਿੱਤੇ ਹਨ। ਹਾਲਾਂਕਿ ਫਲੱਡ ਗੇਟ ਖੁੱਲ੍ਹਣ ਨਾਲ ਪਾਕਿਸਤਾਨ ਦੇ ਕੁਝ ਇਲਾਕੇ ਹੜ੍ਹ ਦੀ ਲਪੇਟ 'ਚ ਆ ਸਕਦੇ ਹਨ ਪਰ ਇਸ ਕਾਰਨ ਭਾਰਤੀ ਪੰਜਾਬ ਦੇ ਇਲਾਕਿਆਂ ਨੂੰ ਕਾਫੀ ਰਾਹਤ ਮਿਲੀ ਹੈ।