ਪੰਜਾਬ

punjab

ETV Bharat / entertainment

'SYL' ਤੋਂ ਬਾਅਦ ਹੁਣ ਕੰਵਰ ਗਰੇਵਾਲ ਦਾ 'ਰਿਹਾਈ' ਗੀਤ ਵੀ ਬੈਨ...ਜਾਣੋ! ਕਾਰਨ - ਕੰਵਰ ਗਰੇਵਾਲ ਦਾ ਗੀਤ ਰਿਹਾਈ

ਪੰਜਾਬੀ ਦੇ ਮਸ਼ਹੂਰ ਗਾਇਕ ਕੰਵਰ ਗਰੇਵਾਲ ਦਾ ਗੀਤ ਰਿਹਾਈ ਯੂਟਿਊਬ ਉਤੇ ਬੈਨ ਕਰ ਦਿੱਤਾ ਗਿਆ ਹੈ, ਗੀਤ ਨੂੰ ਹੁਣ ਤੱਕ 7 ਲੱਖ ਲੋਕਾਂ ਨੂੰ ਦੇਖਿਆ ਗਿਆ ਹੈ।

ਕੰਵਰ ਗਰੇਵਾਲ
ਕੰਵਰ ਗਰੇਵਾਲ

By

Published : Jul 8, 2022, 4:50 PM IST

ਚੰਡੀਗੜ੍ਹ:ਪੰਜਾਬੀ ਮੰਨੋਰੰਜਨ ਵਿੱਚ ਆਪਣੀ ਗਾਇਕੀ ਲਈ ਜਾਣੇ ਜਾਂਦੇ ਗਾਇਕ ਕੰਵਰ ਗਰੇਵਾਲ ਬਾਰੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਗਾਇਕ ਦਾ 2 ਜੁਲਾਈ ਨੂੰ ਗੀਤ ਰਿਲੀਜ਼ ਹੋਇਆ ਸੀ, ਗੀਤ ਦਾ ਸਿਰਲੇਖ 'ਰਿਹਾਈ' ਸੀ, ਜਿਸਨੂੰ ਯੂਟਿਉਬ ਤੋਂ ਬੈਨ ਕਰ ਦਿੱਤਾ ਗਿਆ। ਗੀਤ ਸਰਕਾਰ ਨੇ ਕਾਨੂੰਨੀ ਸ਼ਿਕਾਇਤ ਕਰਨ ਦੇ ਕਾਰਨ ਬੈਨ ਕਰ ਦਿੱਤਾ।

ਕੰਵਰ ਗਰੇਵਾਲ

ਜ਼ਿਕਰਯੋਗ ਹੈ ਕਿ ਗੀਤ ਯੂਟਿਊਬ ਉਤੇ ਹੀ ਰਿਲੀਜ਼ ਕੀਤਾ ਗਿਆ ਸੀ, ਗੀਤ ਨੂੰ 7 ਲੱਖ ਜਿਆਦਾ ਵਾਰ ਦੇਖਿਆ ਜਾ ਚੁੱਕਾ ਸੀ। ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਵੱਖ ਵੱਖ ਸਮੇਂ ਅਤੇ ਲੰਬੇ ਸਮੇਂ ਤੋਂ ਜ਼ੇਲ੍ਹਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ਼ ਕਰਦਾ ਹੈ।

ਤੁਹਾਨੂੰ ਦੱਸ ਦਈਏ ਕਿ ਪਿਛਲੇ ਸਮੇਂ ਵਿੱਚ ਪੰਜਾਬੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਜੋ ਕਿ ਉਹਨਾਂ ਦੀ ਮੌਤ ਤੋਂ ਬਾਅਦ ਰਿਲੀਜ਼ ਕੀਤਾ ਸੀ ਨੂੰ ਵੀ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਸਿੱਧੂ ਦੇ ਗੀਤ ਦਾ ਸਿਰਲੇਖ ਐਸਵਾਈਐੱਲ ਸੀ, ਜੋ ਕਿ ਪੰਜਾਬ ਦੇ ਦਰਿਆਈ ਪਾਣੀ ਅਤੇ ਬੰਦੀ ਸਿੰਘਾਂ ਦੀ ਗੱਲ ਕਰਦਾ ਸੀ।

ਇਹ ਵੀ ਪੜ੍ਹੋ:ਟੀਵੀ ਸੀਰੀਅਲ ਦੀ ਹੌਟ 'ਨਾਗਿਨ' ਨਿਆ ਸ਼ਰਮਾ ਦੀਆਂ ਸਾੜ੍ਹੀ ਵਿੱਚ ਅਦਾਵਾਂ, ਦੇਖੋ!

ABOUT THE AUTHOR

...view details