ਪੰਜਾਬ

punjab

ETV Bharat / entertainment

Singer Jagdev Khan: 'ਇੱਕ ਗੇੜਾ’ ਨਾਲ ਸਰੋਤਿਆਂ ਦੇ ਸਨਮੁੱਖ ਹੋਣਗੇ ਗਾਇਕ ਜਗਦੇਵ ਖਾਨ, ਮਾਲਵਾ ਖਿੱਤੇ ’ਚ ਮੁਕੰਮਲ ਹੋਈ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ - pollywood latest news

Singer Jagdev Khan Upcoming Song: ਗਾਇਕ ਜਗਦੇਵ ਖਾਨ ਆਉਣ ਵਾਲੇ ਦਿਨਾਂ ਵਿੱਚ ਇੱਕ ਨਵਾਂ ਪੰਜਾਬੀ ਗੀਤ 'ਇੱਕ ਗੇੜਾ' ਲੈ ਕੇ ਦਰਸ਼ਕਾਂ ਦੇ ਸਾਹਮਣੇ ਆਉਣਗੇ। ਇਸ ਗੀਤ ਦੀ ਵੀਡੀਓ ਦਾ ਕੰਮ ਮਾਲਵਾ ਖੇਤਰ ਵਿੱਚ ਪੂਰਾ ਕਰ ਲਿਆ ਗਿਆ ਹੈ।

Jagdev Khan
Jagdev Khan

By ETV Bharat Punjabi Team

Published : Sep 27, 2023, 12:49 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਮਿਆਰੀ ਅਤੇ ਸੱਭਿਆਚਾਰਕ ਗਾਇਕੀ ਨੂੰ ਹੁਲਾਰਾ ਅਤੇ ਪ੍ਰਫੁੱਲਤਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਲੋਕ ਗਾਇਕ ਜਗਦੇਵ ਖਾਨ ਆਪਣਾ ਨਵਾਂ ਗੀਤ ‘ਇੱਕ ਗੇੜਾ’ (Jagdev Khan new song Ik Gheda) ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ, ਜਿਸ ਸੰਬੰਧਤ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਮਾਲਵਾ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਕੰਮਲ ਕਰ ਲਈ ਗਈ ਹੈ।

‘ਜੀਆ ਮਿਊਜ਼ਿਕ ਲੇਬਲ’ ਵੱਲੋਂ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗੀਤ ਦੇ ਵੀਡੀਓ ਦਾ ਨਿਰਦੇਸ਼ਨ ਉੱਘੇ ਮਿਊਜ਼ਿਕ ਵੀਡੀਓਜ਼ ਨਿਰਦੇਸ਼ਕ ਅਵਤਾਰ ਵਰਮਾ ਦੁਆਰਾ ਕੀਤਾ ਗਿਆ ਹੈ। ਉਕਤ ਗਾਣੇ (Jagdev Khan new song Ik Gheda) ਦੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਲੋਕ ਗਾਇਕ ਜਗਦੇਵ ਖਾਨ ਨੇ ਦੱਸਿਆ ਕਿ ਗੀਤਕਾਰ ਕੁਲਦੀਪ ਸਿੰਘ ਦੁੱਗਲ ਵੱਲੋਂ ਲਿਖੇ ਗਏ ਇਸ ਗਾਣੇ ਦੇ ਵੀਡੀਓ ਨੂੰ ਬਹੁਤ ਹੀ ਪੁਰਾਤਨ ਪੰਜਾਬੀ ਰੰਗਾਂ ਅਧੀਨ ਸ਼ੂਟ ਕੀਤਾ ਗਿਆ ਹੈ, ਜਿਸ ਦੁਆਰਾ ਗੁਆਚ ਦੇ ਜਾ ਰਹੇ ਸਾਡੇ ਅਸਲ ਵਿਰਸੇ ਅਤੇ ਕਦਰਾਂ-ਕੀਮਤਾਂ ਨੂੰ ਇੱਕ ਵਾਰ ਫਿਰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਤਕਨੀਕੀ ਪੱਖੋਂ ਬਹੁਤ ਹੀ ਉਮਦਾ ਰੂਪ ਵਿੱਚ ਫਿਲਮਾਏ ਗਏ ਉਕਤ ਵੀਡੀਓ ਵਿੱਚ ਉਨਾਂ ਨਾਲ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਅਹਿਮ ਅਤੇ ਪ੍ਰਤਿਭਾਵਾਨ ਚਿਹਰਿਆਂ ਵੱਲੋਂ ਫੀਚਰਿੰਗ ਕੀਤੀ ਗਈ ਹੈ, ਜਿੰਨ੍ਹਾਂ ਵਿੱਚ ਅਮਨਦੀਪ ਕੌਰ, ਰਵਿੰਦਰ ਕੌਰ, ਪ੍ਰਿਯਾ, ਕੁਲਦੀਪ ਸਿੰਘ, ਮੁਖਵਿੰਦ ਸਿੰਘ, ਹਰਪ੍ਰੀਤ ਸਿੰਘ ਮੱਟੂ, ਤੇਜਾ ਤਲਵੰਡੀ, ਰਾਜੂ ਖਾਨ ਆਦਿ ਦੇ ਨਾਂ ਸ਼ਾਮਿਲ ਹਨ।

ਗਾਇਕ ਜਗਦੇਵ ਖਾਨ

ਇਸ ਸੰਗੀਤਕ ਪ੍ਰੋਜੈਕਟ ਸੰਬੰਧੀ ਗੱਲਬਾਤ (Jagdev Khan new song) ਕਰਦਿਆਂ ਇਸ ਦੇ ਮਿਊਜ਼ਿਕ ਵੀਡੀਓ ਨਿਰਦੇਸ਼ਕ ਅਵਤਾਰ ਵਰਮਾ ਨੇ ਦੱਸਿਆ ਕਿ ਪੰਜਾਬੀਅਤ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦੇ ਫਿਲਮਾਂਕਣ ਦੁਆਰਾ ਪੰਜਾਬ ਦੇ ਅਸਲ ਅਤੇ ਠੇਠ ਪੇਂਡੂ ਰੰਗਾਂ ਨੂੰ ਉਜਾਗਰ ਕਰਨ ਦਾ ਹਰ ਤਰੱਦਦ ਉਨਾਂ ਵੱਲੋਂ ਕੀਤਾ ਗਿਆ ਹੈ, ਜੋ ਨੌਜਵਾਨ ਪੀੜ੍ਹੀ ਨੂੰ ਉਨਾਂ ਦੀਆਂ ਅਸਲ ਜੜ੍ਹਾਂ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ।

ਉਨਾਂ ਅੱਗੇ ਦੱਸਿਆ ਕਿ ਲੋਕ ਗਾਇਕ ਜਗਦੇਵ ਖਾਨ ਦੀ ਇਸ ਗੱਲੋਂ ਵੀ ਸਲਾਹੁਤਾ ਕਰਨੀ ਬਣਦੀ ਹੈ ਕਿ ਉਨ੍ਹਾਂ ਵੱਲੋਂ ਸਾਹਮਣੇ ਲਿਆਂਦਾ ਜਾ ਰਿਹਾ ਹਰ ਗਾਣਾ ਸਮਾਜਿਕ ਅਤੇ ਆਮੀਰ ਪੰਜਾਬੀ ਵਿਰਸੇ ਅਤੇ ਪੰਜਾਬੀ ਜਨਜੀਵਨ ਨੂੰ ਪ੍ਰਤੀਬਿੰਬ ਕਰਨ ਵਿਚ ਆਪਣਾ ਅਹਿਮ ਯੋਗਦਾਨ ਦੇ ਰਿਹਾ ਹੈ, ਜਿੰਨ੍ਹਾਂ ਦੀ ਇਸ ਦਿਸ਼ਾ ਵਿੱਚ ਕੀਤੀਆਂ ਜਾ ਰਹੀਆਂ ਸਾਰਥਿਕ ਕੋਸ਼ਿਸ਼ਾਂ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਵੀ ਲਗਾਤਾਰ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।

ਉਨਾਂ ਦੱਸਿਆ ਕਿ ਸੰਪੂਰਨ ਹੋ ਚੁੱਕੇ ਇਸ ਮਿਊਜ਼ਿਕ ਵੀਡੀਓ ਦਾ ਪੋਸਟ ਪ੍ਰੋਡੋਕਸ਼ਨ ਕਾਰਜ ਤੇਜੀ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ, ਜਿਸ ਦੇ ਪੂਰੇ ਹੁੰਦਿਆਂ ਹੀ ਇਸ ਗਾਣੇ ਅਤੇ ਇਸ ਦੇ ਮਿਊਜ਼ਿਕ ਵੀਡਂੀਓ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮਜ਼ 'ਤੇ ਜਾਰੀ ਕਰ ਦਿੱਤਾ ਜਾਵੇਗਾ। ਇਸ ਮਿਊਜ਼ਿਕ ਵੀਡੀਓ ਵਿਚ ਫੀਚਰਿੰਗ ਕਰ ਰਹੀ ਪੰਜਾਬੀ ਸਿਨੇਮਾ ਅਦਾਕਾਰਾ ਅਮਨਦੀਪ ਕੌਰ ਨੇ ਕਿਹਾ ਕਿ ਪੱਛਮੀ ਸੰਗੀਤ ਦੇ ਵੱਧ ਰਹੇ ਬੋਲਬਾਲੇ ਵਿੱਚ ਇਸ ਤਰ੍ਹਾਂ ਦੇ ਸੱਭਿਅਕ ਗੀਤਾਂ ਦਾ ਹਿੱਸਾ ਬਣਨਾ ਉਸ ਜਿਹੇ ਸਾਰੇ ਕਲਾਕਾਰਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ, ਜੋ ਆਪਣੇ ਰੀਤੀ-ਰਿਵਾਜਾਂ ਨਾਲ ਜੁੜੇ ਪ੍ਰੋਜੈਕਟਸ਼ ਦਾ ਹਿੱਸਾ ਬਣਨ ਵਿੱਚ ਹਮੇਸ਼ਾ ਤਰਜ਼ੀਹ ਨਾਲ ਆਪਣੀ ਜਿੰਮੇਵਾਰੀ ਨਿਭਾਉਣਾ ਪਸੰਦ ਕਰਦੇ ਹਨ।

ABOUT THE AUTHOR

...view details