ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵਿਲੱਖਣ ਗਾਇਕੀ ਦੀ ਧਾਂਕ ਲਗਾਤਾਰ ਹੋਰ ਮਜ਼ਬੂਤ ਕਰਦੇ ਜਾ ਰਹੇ ਹਨ ਵਰਸਟਾਈਲ ਗਾਇਕ ਹਾਰਡੀ ਸੰਧੂ, ਜਿੰਨਾਂ ਵੱਲੋਂ ਭਲਕੇ ਕੋਲਕਾਤਾ ਵਿਖੇ ਆਯੋਜਿਤ ਕੀਤਾ ਜਾਣਾ ਵਾਲਾ ਆਪਣਾ ਇੱਕ ਗ੍ਰੈਂਡ ਕੰਨਸਰਟ ਕੁਝ ਵਿਸ਼ੇਸ਼ ਕਾਰਨਾਂ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤਾ ਗਿਆ ਹੈ, ਜਿਸ ਸੰਬੰਧੀ ਅਗਲੀ ਤਾਰੀਖ਼ ਸੰਬੰਧਤ ਐਲਾਨ ਜਲਦ ਕੀਤਾ ਜਾਵੇਗਾ।
ਹਾਲ ਦੇ ਦਿਨਾਂ ਵਿੱਚ ਮੁੰਬਈ ਵਿੱਚ ਆਯੋਜਿਤ ਹੋਏ ਆਪਣੇ ਇੱਕ ਹੋਰ ਲਾਈਵ ਸ਼ੋਅ ਨਾਲ ਹੋਰ ਸ਼ਾਨਦਾਰ ਪੜਾਅ ਵੱਲ ਵਧੇ ਇਹ ਬੇਹਤਰੀਨ ਗਾਇਕ ਇੰਨੀਂ ਦਿਨੀਂ ਆਪਣੇ ਅਗਲੇ ਮੇਘਾ ਸ਼ੋਅਜ਼ ਇੰਪੀਰੀਅਲ ਬਲੂ ਸੁਪਰ ਨਾਈਟਸ ਦੇ ਨਾਲ ਆਪਣੇ ਪਹਿਲੇ ਪੈਨ ਇੰਡੀਆ ਟੂਰ 'ਇਨ ਮਾਈ ਫੀਲਿੰਗਸ' ਦੀਆਂ ਤਿਆਰੀਆਂ ਵਿੱਚ ਵੀ ਰੁੱਝੇ ਹੋਏ ਹਨ।
ਦੁਨੀਆਭਰ ਦੇ ਪ੍ਰਸ਼ੰਸਕਾਂ ਤੋਂ ਅਥਾਹ ਪਿਆਰ-ਸਨੇਹ ਹਾਸਿਲ ਕਰਦੇ ਪੜਾਅ ਦਰ ਪੜ੍ਹਾਅ ਹੋਰ ਨਵੇਂ ਦਿਸਹਿੱਦੇ ਵਿੱਚ ਵੀ ਸਫਲ ਰਹੇ ਹਨ ਇਹ ਬਾਕਮਾਲ ਫਨਕਾਰ। ਜਿੰਨਾਂ ਦੀ ਪ੍ਰਬੰਧਕੀ ਟੀਮ ਨੇ ਦੱਸਿਆ ਕਿ ਕੱਲ੍ਹ 24 ਦਸੰਬਰ ਨੂੰ ਕੋਲਕਾਤਾ ਵਿਖੇ ਆਪਣੇ ਸੰਗੀਤ ਸਮਾਰੋਹ ਲਈ ਉਨਾਂ ਦਾ ਉਥੇ ਜਾਣਾ ਲਗਭਗ ਤੈਅ ਸੀ, ਪਰ ਅਚਾਨਕ ਮਹਾਂਨਗਰ 'ਚ ਇਸੇ ਦਿਨ ਲਈ ਐਲਾਨੇ ਗਏ ਇੱਕ ਵਿਸ਼ਾਲ ਧਾਰਮਿਕ ਪ੍ਰੋਗਰਾਮ ਕਾਰਨ ਉਨਾਂ ਨੂੰ ਆਪਣਾ ਉਕਤ ਸ਼ੋਅ ਬਦਕਿਸਮਤੀ ਨਾਲ ਰੱਦ ਕਰਨਾ ਪਿਆ।