ਪੰਜਾਬ

punjab

ETV Bharat / entertainment

Gurlej Akhtar Newborn Baby: ਗਾਇਕਾ ਗੁਰਲੇਜ਼ ਅਖ਼ਤਰ ਨੇ ਦਿੱਤਾ ਧੀ ਨੂੰ ਜਨਮ, ਸਾਂਝਾ ਕੀਤਾ ਪਿਆਰਾ ਨੋਟ - Singer Gurlej Akhtar gave birth to a daughter

ਪੰਜਾਬੀ ਗਾਇਕਾ ਗੁਰਲੇਜ਼ ਅਖ਼ਤਰ ਨੇ ਇੱਕ ਧੀ ਨੂੰ ਜਨਮ ਦਿੱਤਾ ਹੈ, ਇਸ ਬਾਰੇ ਖੁਸ਼ੀ ਜਾਹਿਰ ਕਰਦੇ ਹੋਏ ਅਦਾਕਾਰਾ ਨੇ ਇੱਕ ਪਿਆਰਾ ਨੋਟ ਅਤੇ ਫੋਟੋ ਵੀ ਸਾਂਝੀ ਕੀਤੀ ਹੈ। ਗਾਇਕਾ ਦੇ ਪਤੀ ਦਾ ਨਾਂ ਕੁਲਵਿੰਦਰ ਕੈਲੀ ਹੈ ਜੋ ਕਿ ਆਪਣੀ ਗਾਇਕੀ ਲਈ ਪੰਜਾਬੀ ਮੰਨੋਰੰਜਨ ਜਗਤ ਵਿੱਚ ਜਾਣੇ ਜਾਂਦੇ ਹਨ।

Gurlej Akhtar Newborn Baby
Gurlej Akhtar Newborn Baby

By

Published : Feb 23, 2023, 12:33 PM IST

ਚੰਡੀਗੜ੍ਹ: ਪੰਜਾਬੀ ਸਿਤਾਰਿਆਂ ਦੀ ਜ਼ਿੰਦਗੀ ਵਿੱਚ ਜਦੋਂ ਵੀ ਕੁੱਝ ਨਵਾਂ ਵਾਪਰ ਦਾ ਹੈ ਤਾਂ ਉਹ ਇਸ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਨਾ ਪਸੰਦ ਕਰਦੇ ਹਨ, ਇਸ ਨੂੰ ਸਾਂਝਾ ਕਰਨ ਲਈ ਉਹ ਸ਼ੋਸਲ ਮੀਡੀਆ ਦਾ ਸਹਾਰਾ ਲੈਂਦੇ ਹਨ। ਇਸੇ ਤਰ੍ਹਾਂ ਬੀਤੇ ਦਿਨੀਂ ਪੰਜਾਬੀ ਗਾਇਕਾ ਗੁਰਲੇਜ਼ ਅਖ਼ਤਰ ਨੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ੀ ਸਾਂਝੀ ਕੀਤੀ। ਜੀ ਹਾਂ...ਗਾਇਕਾ ਨੇ ਇੱਕ ਤਸਵੀਰ ਸਾਂਝੀ ਕਰਕੇ ਇਹ ਦੱਸਿਆ ਕਿ ਉਸ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ। ਇਸ ਦੇ ਨਾਲ ਹੀ ਗਾਇਕਾ ਨੇ ਇੱਕ ਨੋਟ ਵੀ ਇੰਸਟਾਗ੍ਰਾਮ ਉਤੇ ਛੱਡਿਆ। ਗਾਇਕਾ ਨੇ ਲਿਖਿਆ 'ਅਸੀਂ ਅਧਿਕਾਰਤ ਤੌਰ 'ਤੇ ਇਕ ਧੀ ਦੇ ਮਾਪੇ ਹਾਂ ਅਤੇ ਸਾਡਾ ਜੀਵਨ ਸੰਪੂਰਨ ਮਹਿਸੂਸ ਹੁੰਦਾ ਹੈ। ਰੱਬ ਦਾ ਸ਼ੁਕਰ ਹੈ ਕਿ ਸਾਨੂੰ ਇੱਕ ਕੀਮਤੀ ਰਾਜਕੁਮਾਰੀ ਦੀ ਬਖਸ਼ਿਸ਼ ਕੀਤੀ, ਸਾਡੇ ਬੇਟੇ ਦਾਨਵੀਰ ਨੇ ਵੀ ਬੇਬੀ ਭੈਣ ਨੂੰ ਆਸ਼ੀਰਵਾਦ ਦਿੱਤਾ ਅਤੇ ਉਹ ਬਹੁਤ ਖੁਸ਼ ਹੈ।'

ਇਸ ਪੋਸਟ ਨਾਲ ਫੋਟੋ ਵੀ ਸਾਂਝੀ ਕੀਤੀ, ਫੋਟੋ ਵਿੱਚ ਗਾਇਕਾ, ਉਸਦਾ ਪਤੀ ਪਤੀ ਕੁਲਵਿੰਦਰ ਕੈਲੀ, ਬੇਟਾ ਦਾਨਵੀਰ ਅਤੇ ਨਵਜੰਮੀ ਬੱਚੀ ਨਜ਼ਰ ਆ ਰਹੇ ਹਨ। ਗਾਇਕਾ ਬੈੱਡ ਉਤੇ ਪਈ ਹੈ ਅਤੇ ਉਸ ਨੇ ਫਿੱਕੇ ਗੁਲਾਬੀ ਰੰਗ ਦੀ ਖੁੱਲ੍ਹੀ ਡਰੈੱਸ ਪਾਈ ਹੋਈ ਹੈ। ਹੁਣ ਪ੍ਰਸ਼ੰਸਕ ਅਤੇ ਸਿਤਾਰਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਸਭ ਅਦਾਕਾਰਾ ਨੂੰ ਵਧਾਈ ਭੇਜ ਰਹੇ ਹਨ, ਅਮਰ ਨੂਰੀ, ਰੁਪਿੰਦਰ ਰੂਪੀ, ਰਾਣਾ ਰਣਬੀਰ, ਸ਼ਿਵ ਜੋਤ ਸ਼ਾਮਿਲ ਹਨ। ਗਾਇਕਾ ਮਿਸ ਪੂਜਾ ਨੇ ਲਿਖਿਆ ' ਵਧਾਈਆਂ ਜੀ ਵਧਾਈਆਂ, ਵਾਹਿਗੁਰੂ ਮਿਹਰ ਕਰੇ।' ਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਇੰਸਟਾਗ੍ਰਾਮ ਉਤੇ ਕਾਫ਼ੀ ਐਕਟਿਵ ਹੈ, ਅਦਾਕਾਰਾ ਨੂੰ 1.1 ਮਿਲੀਅਨ ਲੋਕ ਪਸੰਦ ਕਰਦੇ ਹਨ, ਪਰ ਫਿਰ ਵੀ ਅਦਾਕਾਰਾ ਨੇ ਕਦੇ ਵੀ ਆਪਣੇ ਬੇਬੀ ਬੰਪ ਦੀ ਵੀਡੀਓ ਜਾਂ ਫੋਟੋ ਸਾਂਝੀ ਨਹੀਂ ਕੀਤੀ ਸੀ, ਅਚਨਚੇਤ ਇਸ ਤਰ੍ਹਾਂ ਦੀ ਫੋਟੋ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ।

ਗੁਰਲੇਜ਼ ਅਖ਼ਤਰ ਬਾਰੇ?: ਗੁਰਲੇਜ਼ ਅਖ਼ਤਰ ਪੰਜਾਬੀ ਦੀ ਇੱਕ ਮੰਨੀ ਪ੍ਰਮੰਨੀ ਪਲੇਬੈਕ ਗਾਇਕਾ ਹੈ। ਗੁਰਲੇਜ਼ ਦਾ ਜਨਮਦਿਨ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਇੱਕ ਮੁਸਲਿਮ ਭਾਈਚਾਰੇ ਵਿੱਚ ਹੋਇਆ। ਗਾਇਕਾ ਦੇ ਪਤੀ ਦਾ ਨਾਂ ਕੁਲਵਿੰਦਰ ਕੈਲੀ ਹੈ ਜੋ ਕਿ ਆਪਣੀ ਗਾਇਕੀ ਲਈ ਪੰਜਾਬੀ ਮੰਨੋਰੰਜਨ ਜਗਤ ਵਿੱਚ ਜਾਣੇ ਜਾਂਦੇ ਹਨ। ਗੁਰਲੇਜ਼ ਨੇ ਪੰਜਾਬ ਨੂੰ ਸੰਗੀਤ ਜਗਤ ਨੂੰ 'ਡਿਫਾਲਟਰ', 'ਬਿੱਗ ਮੈਨ', 'ਪੰਜੇਬਾਂ', 'ਟੌਪ ਕਲਾਸ ਦੇਸੀ', 'ਰੌਲੇ', 'ਸਟੈਪ ਅੱਪ','ਪਸੰਦ ਬਣਗੀ', 'ਮੋਟੀ ਮੋਟੀ ਅੱਖ' ਆਦਿ ਵਰਗੇ ਸੁਪਰਹਿੱਟ ਅਤੇ ਮਸ਼ਹੂਰ ਗੀਤ ਦਿੱਤੇ ਹਨ।

ਇਹ ਵੀ ਪੜ੍ਹੋ:Standup comedian Balraj Syal: ਪੰਜਾਬੀ ਫ਼ਿਲਮ ਨਾਲ ਬਤੌਰ ਨਿਰਦੇਸ਼ਕ ਨਵੀਂ ਪਾਰੀ ਖੇਡਣ ਲਈ ਤਿਆਰ ਹਨ ਬਲਰਾਜ ਸਿਆਲ, ਰਿਲੀਜ਼ ਹੋਵੇਗੀ ਇਹ ਫਿਲਮ

ABOUT THE AUTHOR

...view details