ਪੰਜਾਬ

punjab

ETV Bharat / entertainment

ਗਾਇਕ ਐਲੀ ਮਾਂਗਟ ਨੇ ਸਿੱਧੂ ਮੂਸੇਵਾਲਾ ਨੂੰ ਹਮੇਸ਼ਾ ਯਾਦ ਰੱਖਣ ਲਈ ਕੀਤਾ ਇਹ ਵੱਡਾ ਕੰਮ - Singer EllY Mangat

ਗਾਇਕ ਐਲੀ ਮਾਂਗਟ ਨੇ ਭਾਵੁਕ ਪੋਸਟ ਅਤੇ ਇੱਕ ਵੀਡੀਓ ਸਾਂਝੀ ਕੀਤੀ। ਉਸ ਨੇ ਵੀਡੀਓ ਵਿੱਚ ਸਿੱਧੂ ਦੀ ਮੌਤ ਵਾਲੀ ਤਰੀਕ ਨੂੰ ਟੈਟੂ ਦੀ ਤਰ੍ਹਾਂ ਆਪਣੀ ਬਾਂਹ ਉਤੇ ਖੁਣਵਾਇਆ ਹੈ।

ਗਾਇਕ ਐਲੀ ਮਾਂਗਟ ਨੇ  ਸਿੱਧੂ ਮੂਸੇਵਾਲਾ ਨੂੰ ਹਮੇਸ਼ਾ ਯਾਦ ਰੱਖਣ ਲਈ ਕੀਤਾ ਇਹ ਵੱਡਾ ਕੰਮ
ਗਾਇਕ ਐਲੀ ਮਾਂਗਟ ਨੇ ਸਿੱਧੂ ਮੂਸੇਵਾਲਾ ਨੂੰ ਹਮੇਸ਼ਾ ਯਾਦ ਰੱਖਣ ਲਈ ਕੀਤਾ ਇਹ ਵੱਡਾ ਕੰਮ

By

Published : Jun 4, 2022, 1:51 PM IST

ਚੰਡੀਗੜ੍ਹ: ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਪਿਛਲੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਧੂ ਦੀ ਮੌਤ ਨਾਲ ਮਾਤਾ ਪਿਤਾ, ਰਿਸ਼ਤੇਦਾਰ, ਪੂਰਾ ਪੰਜਾਬ ਅਤੇ ਬਾਲੀਵੁੱਡ ਆਦਿ ਸੋਗ ਵਿੱਚ ਡੁੱਬੇ ਹੋਏ ਹਨ। ਗਾਇਕ ਦੀ ਅਚਾਨਕ ਮੌਤ ਨੇ ਸਭ ਨੂੰ ਧੁਰ ਅੰਦਰੋ ਹਿਲਾ ਕੇ ਰੱਖ ਦਿੱਤਾ।

ਤੁਹਾਨੂੰ ਦੱਸ ਦਈਏ ਕਿ ਗਾਇਕ ਐਲੀ ਮਾਂਗਟ ਨੇ ਭਾਵੁਕ ਪੋਸਟ ਅਤੇ ਇੱਕ ਵੀਡੀਓ ਸਾਂਝੀ ਕੀਤੀ। ਉਸ ਨੇ ਵੀਡੀਓ ਵਿੱਚ ਸਿੱਧੂ ਦੀ ਮੌਤ ਵਾਲੀ ਤਰੀਕ ਨੂੰ ਟੈਟੂ ਦੀ ਤਰ੍ਹਾਂ ਆਪਣੀ ਬਾਂਹ ਉਤੇ ਖੁਣਵਾਇਆ ਹੈ।

ਤੁਹਾਨੂੰ ਦੱਸ ਦਈਏ ਕਿ ਗਾਇਕ ਨੇ ਪੋਸਟ ਨੂੰ ਕੈਪਸ਼ਨ ਦਿੱਤਾ 'ਅਲਵਿਦਾ ਛੋਟੇ ਵੀਰ… ਤੂੰ ਹਮੇਸ਼ਾ ਦਿਲਾਂ ਵਿਚ ਵੱਸਦਾ ਰਵੇਗਾ…ਮੈਨੂੰ ਅੱਜ ਵੀ ਓਹ ਦਿਨ ਯਾਦ ਏ ਜਦੋਂ ਆਪਾਂ 3/4 ਗਾਣੇ ਇਕੱਠੇ ਕੀਤੇ ਨੇ ਸੀ ਪਹਿਲਾ ਆਪਾਂ ਕੈਡਿਲੈਕ ਕਰਿਆ ਸੀ...ਮੈਨੂੰ ਅੱਜ ਵੀ ਚੇਤੇ ਜਦੋਂ ਮੈਂ ਜੇਲ੍ਹ ਵਿਚ ਸੀ ਤੂੰ ਮੇਰਾ ਹੱਕ ਸੀ ਲਾਈਵ ਆਇਆ ਸੀ ਕਿ ਐਲੀ ਆਪਣਾ ਭਰ ਹੈ। ਤੇ ਇੱਕ ਸਾਲ ਪਹਿਲਾਂ ਆਪਾਂ ਤੇਰੇ ਘਰ ਇਕਠੇ ਬੈਠਾ ਕੇ ਕਿੰਨਆਂ ਦਿਲ ਦੀਆਂ ਗੱਲਾਂ ਕੀਤੀਆਂ ਸੀ... #wewantjustice @jassi_tattoos'

ਪੂਰੀ ਘਟਨਾ: ਮਸ਼ਹੂਰ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ’ਤੇ ਇਹ ਹਮਲਾ ਪਿੰਡ ਜਵਾਹਰਕੇ ਨੇੜੇ ਹੋਇਆ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਲੱਗਣ ਤੋਂ ਬਾਅਦ ਇਸ ਨੂੰ ਗੰਭੀਰ ਜ਼ਖਮੀ ਹਾਲਾਤ ਵਿੱਚ ਮਾਨਸਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੌਰਾਨ ਹਮਲਾਵਰਾਂ ਨੇ ਲਗਭਗ 30 ਤੋਂ 35 ਰੋਂਦ ਫਾਇਰ ਕੀਤੇ, ਜਿਸ ਵਿਚ ਸਿੱਧੂ ਦੇ ਲਗਭਗ 7 ਗੋਲ਼ੀਆਂ ਲੱਗੀਆਂ ਸਨ।

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਬਾਲੀਵੁੱਡ ਅਦਾਕਾਰ ਸੰਜੇ ਦੱਤ ਕਰਨਗੇ ਮੁਲਾਕਾਤ...

ABOUT THE AUTHOR

...view details