ਚੰਡੀਗੜ੍ਹ:ਪੰਜਾਬੀ ਦੇ ਮਸ਼ਹੂਰ ਗਾਇਕ ਪ੍ਰੀਤ ਹਰਪਾਲ ਦਾ ਹਾਲ ਹੀ ਵਿੱਚ ਗੀਤ 'ਤੇਰੀ ਜੁੱਤੀ' ਰਿਲੀਜ਼ ਹੋਇਆ। ਗੀਤ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ, ਹੁਣ ਗਾਇਕ ਨੇ ਇੱਕ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ, ਇਹ ਫਿਲਮ ਇਸ ਸਾਲ ਹੀ ਰਿਲੀਜ਼ ਹੋ ਜਾਵੇਗੀ।
ਜੀ ਹਾਂ...ਗਾਇਕ ਪ੍ਰੀਤ ਹਰਪਾਲ ਨੇ ਇਸ ਫਿਲਮ ਦਾ ਐਲਾਨ ਖੁਦ ਆਪਣੇ ਇੰਸਟਾਗ੍ਰਾਮ ਉਤੇ ਕੀਤਾ ਅਤੇ ਫਿਲਮ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ। ਗਾਇਕ ਨੇ ਲਿਖਿਆ 'ਲਓ ਜੀ ਆਪਣੀ ਨਵੀਂ ਫਿਲਮ ਸ਼ੁਰੂ ਹੋਣ ਜਾ ਰਹੀ ਹੈ ਛੇਤੀ, ਬਾਬਾ ਭਲੀ ਕਰਨ, ਪ੍ਰੀਤ ਹਰਪਾਲ ਬੈਨਰ।'
ਕੀ ਹੈ ਫਿਲਮ ਦਾ ਨਾਂ:ਫਿਲਮ ਦੇ ਸਾਂਝੇ ਕੀਤੇ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਫਿਲਮ ਦਾ ਨਾਂ 'ਪਿੰਡ ਆਲਾ ਸਕੂਲ' ਹੈ, ਇਸ ਫਿਲਮ ਨੂੰ ਪ੍ਰੀਤ ਹਰਪਾਲ ਬੈਨਰ ਹੇਠ ਬਣਾਇਆ ਜਾ ਰਿਹਾ ਹੈ, ਫਿਲਮ ਦਾ ਕਹਾਣੀ ਅਤੇ ਸ੍ਰਕੀਨਪਲੇ ਤੇਜ ਦੁਆਰਾ ਲਿਖਿਆ ਗਿਆ ਹੈ।
ਫਿਲਮ ਦੇ ਪਹਿਲੇ ਪੋਸਟਰ ਬਾਰੇ:ਗਾਇਕ ਨੇ ਫਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਹੈ,ਫਿਲਮ ਦੇ ਪੋਸਟਰ ਵਿੱਚ ਇੱਕ ਸਕੂਲ ਦਾ ਹੈ ਅਤੇ ਉਸ ਉਤੇ ਫਿਲਮ ਦਾ ਨਾਂ ਅਤੇ ਹੇਠਾਂ 'ਵਿਦਿਆ ਵੀਚਾਰੀ ਤਾਂ ਪਰਉਪਕਾਰੀ' ਲਿਖਿਆ ਹੋਇਆ ਹੈ।