ਪੰਜਾਬ

punjab

ETV Bharat / entertainment

ਪੰਜਾਬੀ ਸਿਨੇਮਾ ਦੀ ਪਹਿਲੀ ਮਹਿਲਾ ਨਿਰਦੇਸ਼ਕ ਵਜੋਂ ਤੇਜ਼ੀ ਨਾਲ ਉਭਰ ਰਹੀ ਹੈ ਸਿੰਮੀਪ੍ਰੀਤ ਕੌਰ, ਨਵੀਂ ਫਿਲਮ ਦਾ ਸ਼ੂਟ ਕੀਤਾ ਪੂਰਾ - pollywood news

ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਖੁਸ਼ਖਬਰੀ ਹੈ, ਕਿਉਂਕਿ ਹੁਣ ਤੁਸੀਂ ਪੰਜਾਬੀ ਸਿਨੇਮਾ ਵਿੱਚ ਇੱਕ ਮਹਿਲਾ ਨੂੰ ਨਿਰਦੇਸ਼ਕ ਵਜੋਂ ਦੇਖੋਗੇ। ਜੋ ਪੰਜਾਬੀ ਫਿਲਮ ਜਗਤ ਲਈ ਮਾਣ ਵਾਲੀ ਗੱਲ ਹੈ।

Simipreet Kaur
Simipreet Kaur

By

Published : May 15, 2023, 11:09 AM IST

ਚੰਡੀਗੜ੍ਹ: ਇੰਨੀ ਦਿਨੀਂ ਸਿੰਮੀਪ੍ਰੀਤ ਕੌਰ ਪੰਜਾਬੀ ਸਿਨੇਮਾ ਦੀ ਪਹਿਲੀ ਮਹਿਲਾ ਨਿਰਦੇਸ਼ਕ ਹੋਣ ਦਾ ਮਾਣ ਹਾਸਿਲ ਕਰ ਰਹੀ ਹੈ, ਜਿੰਨ੍ਹਾਂ ਵੱਲੋਂ ਆਪਣੀ ਨਵੀਂ ਅਨਟਾਈਟਲਡ ਪੰਜਾਬੀ ਫਿਲਮ ਦੇ ਸ਼ੂਟਿੰਗ ਕਾਰਜ ਮੁਕੰਮਲ ਕਰ ਲਏ ਗਏ ਹਨ, ਜਿਸ ਵਿਚ ਇਸੇ ਸਿਨੇਮਾ ਨਾਲ ਜੁੜ੍ਹੇ ਸ਼ਵਿੰਦਰ ਵਿੱਕੀ, ਕੁਲਦੀਪ ਕੌਰ, ਅਰਜੁਨਾ ਭੱਲਾ, ਅਮਾਨ ਬੱਲ ਆਦਿ ਕਈ ਮੰਨੇ ਪ੍ਰਮੰਨੇ ਚਿਹਰੇ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

ਪੰਜਾਬੀ ਸਿਨੇਮਾ ਦੀ ਪਹਿਲੀ ਮਹਿਲਾ ਨਿਰਦੇਸ਼ਕ ਵਜੋਂ ਤੇਜ਼ੀ ਨਾਲ ਉਭਰ ਰਹੀ ਸਿੰਮੀਪ੍ਰੀਤ ਕੌਰ

ਪੰਜਾਬ ਦੇ ਸਰਹੱਦੀ ਇਲਾਕੇ ਫ਼ਾਜ਼ਿਲਕਾ ਅਧੀਨ ਆਉਂਦੇ ਕਸਬਾ ਜਲਾਲਾਬਾਦ ਨਾਲ ਸੰਬੰਧਤ ਅਤੇ ਤੇਜ਼ੀ ਨਾਲ ਆਪਣਾ ਆਧਾਰ ਦਾਇਰਾ ਵਿਸ਼ਾਲ ਕਰਦੀ ਜਾ ਰਹੀ ਇਸ ਹੋਣਹਾਰ ਨਿਰਦੇਸ਼ਕਾ ਹਾਲੀਆ ਸਮੇਂ ਕਈ ਅਰਥਭਰਪੂਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੀ ਹੈ, ਜਿੰਨ੍ਹਾਂ ਵਿਚ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੇ ਵਿਸ਼ੇ 'ਤੇ ਬਣਾਈ ਗਈ ‘ਓ ਕੈਨੇਡਾ‘ ਆਦਿ ਵੀ ਸ਼ਾਮਿਲ ਰਹੀ ਹੈ, ਜਿਸ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੀ ਖਾਸੀ ਸਰਾਹਣਾ ਮਿਲ ਚੁੱਕੀ ਹੈ।

ਸਿੰਮੀਪ੍ਰੀਤ ਕੌਰ ਅਤੇ ਨਿਰਮਲ ਰਿਸ਼ੀ

ਪੰਜਾਬੀ ਸਾਹਿਤਕ ਖਿੱਤੇ ਦਾ ਵੀ ਸਤਿਕਾਰਿਤ ਨਾਂਅ ਮੰਨੀ ਜਾਂਦੀ ਸਿੰਮੀਪ੍ਰੀਤ ਕੌਰ ਅਨੁਸਾਰ ਸਾਹਿਤ ਅਤੇ ਸਿਨੇਮਾ ਪ੍ਰਤੀ ਉਨਾਂ ਦਾ ਝੁਕਾਅ ਕਾਫ਼ੀ ਲੰਮੇਰ੍ਹੇ ਸਮੇਂ ਤੋਂ ਹੈ। ਉਨ੍ਹਾਂ ਦੱਸਿਆ ਕਿ ‘ਆਸਰਾ ਮੋਸ਼ਨ ਪਿਕਚਰਜ਼’ ਦੇ ਬੈਨਰ ਅਤੇ ਸੁਖਜਿੰਦਰ ਸਿੰਘ ਬੱਚੂ ਦੇ ਸਹਿਯੋਗ ਨਿਰਮਾਣ ਹੇਠ ਬਣ ਰਹੀ ਉਨ੍ਹਾਂ ਦੀ ਬਤੌਰ ਨਿਰਦੇਸ਼ਕਾ ਨਵੀਂ ਫਿਲਮ ਵੀ ਪੰਜਾਬੀਅਤ ਵੰਨਗੀਆਂ, ਪਰਿਵਾਰਿਕ ਰਿਸ਼ਤਿਆਂ ਵਿਚਲੇ ਭਾਵਨਾਤਮਕ ਰੰਗਾਂ ਦਾ ਬਾਖੂਬੀ ਚਿਤਰਨ ਕਰਦੀ ਨਜ਼ਰੀ ਆਵੇਗੀ, ਜਿਸ ਦੇ ਪ੍ਰੋਜੈਕਟ ਹੈੱਡ ਮਾਹਲਾ ਪੁੰਨੀ, ਕੈਮਰਾਮੈਨ ਬੂਟਾ ਸਿੰਘ ਅਤੇ ਕ੍ਰਿਏਟਿਵ ਨਿਰਦੇਸ਼ਕ ਗੌਰਵ ਕੁਮਾਰ ਬਰਗੋਟਾ ਹਨ।

  1. ਫ਼ਿਲਮ Dunkee ਦਾ ਹਿੱਸਾ ਬਣੀ ਅਦਾਕਾਰਾ ਕਰਮ ਕੌਰ, ਸ਼ਾਹਰੁਖ਼ ਖ਼ਾਨ ਨਾਲ ਅਹਿਮ ਭੂਮਿਕਾ 'ਚ ਆਵੇਗੀ ਨਜ਼ਰ
  2. Maurh Teaser Out: ਰਿਲੀਜ਼ ਹੋਇਆ ਐਮੀ-ਦੇਵ ਦੀ ਫਿਲਮ 'ਮੌੜ' ਦਾ ਟੀਜ਼ਰ, ਫਿਲਮ ਇਸ ਦਿਨ ਹੋਵੇਗੀ ਰਿਲੀਜ਼
  3. ਮੁੰਬਈ 'ਚ ਟ੍ਰੈਫਿਕ ਕਾਰਨ ਲੇਟ ਹੋਣ 'ਤੇ ਅਮਿਤਾਭ ਬੱਚਨ ਨੇ ਚੁੱਕਿਆ ਇਹ ਅਨੋਖਾ ਕਦਮ, ਅਣਜਾਣ ਵਿਅਕਤੀ ਤੋਂ ਲਈ ਲਿਫਟ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਪਣੀ ਪੜ੍ਹਾਈ ਪੂਰੀ ਕਰ ਚੁੱਕੀ ਪ੍ਰਤਿਭਾਵਾਨ ਨਿਰਦੇਸ਼ਕਾ ਸਿੰਮੀਪ੍ਰੀਤ ਕੌਰ ਨੇ ਦੱਸਿਆ ਕਿ ਸਾਹਿਤਕ ਖੇਤਰ ਪਿਛਲੇ ਲੰਮੇ ਸਮੇਂ ਤੋਂ ਬਣੀ ਸਾਂਝ ਦੌਰਾਨ ਉਨ੍ਹਾਂ ਮਿਆਰੀ ਅਤੇ ਸੰਦੇਸ਼ਮਕ ਕਾਵਿ-ਸਾਹਿਤ ਸਿਰਜਨ ਨੂੰ ਹੀ ਹਮੇਸ਼ਾ ਪਹਿਲ ਦਿੱਤੀ ਹੈ ਅਤੇ ਹੁਣ ਪੰਜਾਬੀ ਸਿਨੇਮਾ ਪ੍ਰਤੀ ਵੀ ਉਨਾਂ ਦੀ ਸੋਚ ਅਜਿਹੇ ਹੀ ਦਿਲ-ਟੁੰਬਵੇਂ ਵਿਸ਼ਿਆਂ ਆਧਾਰਿਤ ਫਿਲਮਾਂ ਬਣਾਉਣ ਦੀ ਰਹੇਗੀ।

ਸਿੰਮੀਪ੍ਰੀਤ ਕੌਰ

ਉਨ੍ਹਾਂ ਦੱਸਿਆ ਕਿ ਹੁਣ ਤੱਕ ਦੇ ਸਿਨੇਮਾ ਨਿਰਦੇਸ਼ਨ ਪੈਂਡੇ ਦੌਰਾਨ ਅਜਿਹੀਆ ਫਿਲਮਾਂ ਦਰਸ਼ਕਾਂ ਸਨਮੁੱਖ ਕਰਨ ਦੀ ਰਹੀ ਹੈ, ਜਿਸ ਨਾਲ ਆਪਣੀਆਂ ਅਸਲ ਜੜ੍ਹਾਂ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਪੁਰਾਤਨ ਵਿਰਸੇ ਨਾਲ ਜੋੜਿਆ ਜਾ ਸਕੇ ਅਤੇ ਨਸ਼ਿਆਂ ਜਿਹੀਆਂ ਸਮਾਜਿਕ ਅਲਾਮਤਾਂ ਤੋਂ ਵੀ ਦੂਰ ਕੀਤਾ ਜਾ ਸਕੇ। ਪੰਜਾਬ ਅਤੇ ਪੰਜਾਬੀਅਤ ਨੂੰ ਪ੍ਰਫੁੱਲਤਾ ਦੇਣ ਲਈ ਲਗਾਤਾਰ ਯਤਨਸ਼ੀਲ ਇਸ ਮਾਣਮੱਤੀ ਨਿਰਦੇਸ਼ਕਾ ਨੇ ਦੱਸਿਆ ਕਿ ਸੱਚੇ ਮੁੱਦਿਆਂ ਅਤੇ ਪਰਿਵਾਰਿਕ ਰਿਸ਼ਤਿਆਂ ਦੀ ਮਹੱਤਤਾ ਦਰਸਾਉਂਦੀਆਂ ਫਿਲਮਾਂ ਬਣਾਉਣਾ ਅਗਲੇਰੇ ਸਮੇਂ ਵੀ ਉਨਾਂ ਦੀ ਵਿਸ਼ੇਸ਼ ਪਹਿਲਕਦਮੀ ਰਹੇਗੀ।

ABOUT THE AUTHOR

...view details