ਪੰਜਾਬ

punjab

ETV Bharat / entertainment

Jee Ve Sohneya Jee: ਸਿੰਮੀ ਚਾਹਲ ਦੀ ਨਵੀਂ ਫਿਲਮ 'ਜੀ ਵੇ ਸੋਹਣੇਆ ਜੀ' ਦੀ ਰਿਲੀਜ਼ ਡੇਟ ਦਾ ਐਲਾਨ, ਦੇਖੋ ਫਿਲਮ ਦਾ ਖੂਬਸੂਰਤ ਪੋਸਟਰ - ਸਿੰਮੀ ਚਾਹਲ ਅਤੇ ਇਮਰਾਨ ਅੱਬਾਸ

ਸਿੰਮੀ ਚਾਹਲ ਅਤੇ ਇਮਰਾਨ ਅੱਬਾਸ ਸਟਾਰਰ ਪੰਜਾਬੀ ਫਿਲਮ 'ਜੀ ਵੇ ਸੋਹਣੇਆ ਜੀ' ਦੇ ਇੱਕ ਖੂਬਸੂਰਤ ਪੋਸਟਰ ਦੇ ਨਾਲ ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ ਕੀਤਾ ਗਿਆ ਹੈ।

Etv Bharat
Etv Bharat

By

Published : Aug 17, 2023, 11:03 AM IST

Updated : Aug 17, 2023, 5:36 PM IST

ਚੰਡੀਗੜ੍ਹ: ਪ੍ਰਸਿੱਧ ਅਦਾਕਾਰਾ ਸਿੰਮੀ ਚਾਹਲ ਅਤੇ ਇਮਰਾਨ ਅੱਬਾਸ ਅਗਲੇ ਸਾਲ ਇੱਕ ਰੋਮਾਂਟਿਕ ਪੰਜਾਬੀ ਫਿਲਮ 'ਜੀ ਵੇ ਸੋਹਣੇਆ ਜੀ' ਨਾਲ ਪਰਦੇ 'ਤੇ ਅੱਗ ਲਾਉਣ ਲਈ ਤਿਆਰ ਹਨ। ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ। ਸਾਲ 2024 ਵਿੱਚ ਸਿੰਮੀ ਚਾਹਲ ਅਤੇ ਇਮਰਾਨ ਅੱਬਾਸ ਦੀ ਫਿਲਮ ਆ ਰਹੀ ਹੈ। ਇਸ ਖਬਰ ਦੀ ਪੁਸ਼ਟੀ ਖੁਦ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੀਤੀ, ਜਿੱਥੇ ਉਸਨੇ ਇੱਕ ਪੋਸਟਰ ਜਾਰੀ ਕੀਤਾ। ਇਸ ਤੋਂ ਇਲਾਵਾ ਫਿਲਮ ਦੇ ਦੂਜੇ ਸਟਾਰ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਵਾਅਦਾ ਕੀਤਾ ਕਿ ਪ੍ਰਸ਼ੰਸਕ ਉਸਦੇ ਪੰਜਾਬੀ ਡੈਬਿਊ ਨਾਲ ਇੱਕ ਟ੍ਰੀਟ ਲਈ ਤਿਆਰ ਹੋਣਗੇ।

ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ ਕਰਦੇ ਹੋਏ ਨਾਲ ਇੱਕ ਸੁੰਦਰ ਪੋਸਟਰ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਮੁੱਖ ਅਦਾਕਾਰਾਂ ਦੀ ਪਿੱਠ ਨੂੰ ਗਲੀ ਵਿੱਚ ਘੁੰਮਦੇ ਹੋਏ ਸੋਸ਼ਲ ਮੀਡੀਆ ਉਤੇ ਸਾਂਝਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਿੰਮੀ ਚਾਹਲ ਨੇ ਕੈਪਸ਼ਨ ਵਿੱਚ ਲਿਖਿਆ ਹੈ 'ਇੱਕ ਰਾਹੀ ਨੂੰ ਮੰਜ਼ਿਲ ਲਈ ਦੋ ਕਦਮਾਂ ਦੀ ਦੂਰੀ ਹੈ, ਕਲੀ ਜੋਟਾ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਨਿਰਮਾਤਾ ਨਵੀਂ ਜਾਦੂਈ ਕਹਾਣੀ ਲੈ ਕੇ ਆ ਰਹੇ ਹਨ "ਜੀ ਵੇ ਸੋਹਣੇਆ ਜੀ"...16 ਫਰਵਰੀ 2024 ਨੂੰ ਸਿਨੇਮਾਘਰਾਂ ਵਿੱਚ ਮਿਲਦੇ ਹਾਂ।'


ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਫਿਲਮ 'ਜੀ ਵੇ ਸੋਹਣੇਆ ਜੀ' ਨੂੰ ਵੀਐਚ ਐਂਟਰਟੇਨਮੈਂਟ ਅਤੇ ਯੂ ਐਂਡ ਆਈ ਫਿਲਮਾਂ ਦੁਆਰਾ ਪੇਸ਼ ਕੀਤਾ ਜਾਵੇਗਾ, ਜਿਸ ਦੀ ਅਗਵਾਈ ਪ੍ਰਤਿਭਾਸ਼ਾਲੀ ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ ਅਤੇ ਅਮਿਤ ਜੁਨੇਜਾ ਹਨ ਅਤੇ ਸਰਲਾ ਰਾਣੀ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਫਿਲਮ ਥਾਪਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ "ਜੀ ਵੇ ਸੋਹਣਿਆ ਜੀ" 16 ਫਰਵਰੀ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਹੁਣ ਜੇਕਰ ਇਥੇ ਸਿੰਮੀ ਚਾਹਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਇੰਨੀਂ ਦਿਨੀਂ ਫਿਲਮ 'ਮਸਤਾਨੇ' ਨੂੰ ਲੈ ਕੇ ਚਰਚਾ ਵਿੱਚ ਹੈ, ਫਿਲਮ ਇਸ ਮਹੀਨੇ ਦੇ ਅੰਤ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿੱਚ ਤਰਸੇਮ ਜੱਸੜ, ਕਰਮਜੀਤ ਅਨਮੋਲ ਅਤੇ ਹੋਰ ਮੰਝੇ ਹੋਏ ਅਦਾਕਾਰ ਮੁੱਖ ਭੂਮਿਕਾਵਾਂ ਵਿੱਚ ਹਨ।

Last Updated : Aug 17, 2023, 5:36 PM IST

ABOUT THE AUTHOR

...view details