ਹੈਦਰਾਬਾਦ: ਬਾਲੀਵੁੱਡ ਦੇ 'ਸ਼ੇਰ ਸ਼ਾਹ' ਫੇਮ ਜੋੜਾ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਦੀ ਪਿਛਲੇ ਕਈ ਦਿਨਾਂ ਤੋਂ ਚਰਚਾ ਹੋ ਰਹੀ ਹੈ। ਇਸ ਜੋੜੇ ਨੇ ਕਰਨ ਜੌਹਰ ਦੇ ਸ਼ੋਅ ਕੌਫੀ ਵਿਦ ਕਰਨ ਸੀਜ਼ਨ 7 ਵਿੱਚ ਆਪਣੇ ਰਿਸ਼ਤੇ ਦੇ ਕਈ ਸੰਕੇਤ ਛੱਡੇ ਸਨ। ਉਦੋਂ ਤੋਂ ਬੀ-ਟਾਊਨ 'ਚ ਦੋਹਾਂ ਦੇ ਵਿਆਹ ਦੀ ਚਰਚਾ ਹੈ। ਹੁਣ ਇਸ ਜੋੜੇ ਦੇ ਵਿਆਹ ਨਾਲ ਜੁੜੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਜੋੜਾ ਇੱਕ ਮਹੀਨੇ ਤੋਂ ਵਿਆਹ ਦੇ ਸਥਾਨ ਦੀ ਭਾਲ ਕਰ ਰਿਹਾ ਸੀ ਅਤੇ ਇਸ ਵਿੱਚ ਚੰਡੀਗੜ੍ਹ ਦਾ ਇੱਕ ਹੋਟਲ ਵੀ ਸ਼ਾਮਲ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਜੋੜਾ ਵਿਆਹ ਦੇ ਸਥਾਨ ਲਈ ਚੰਡੀਗੜ੍ਹ ਦੇ ਓਬਰਾਏ ਸੁਖਵਿਲਾਸ ਸਪਾ ਐਂਡ ਰਿਜ਼ੋਰਟ ਦਾ ਦੌਰਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਨੇ ਪਹਿਲਾਂ ਗੋਆ 'ਚ ਵਿਆਹ ਕਰਨ ਦੀ ਯੋਜਨਾ ਬਣਾਈ ਸੀ ਪਰ ਪੰਜਾਬੀ ਰੀਤੀ-ਰਿਵਾਜਾਂ ਨੂੰ ਦੇਖਦੇ ਹੋਏ ਅਦਾਕਾਰ ਨੇ ਆਪਣਾ ਮਨ ਬਦਲ ਲਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਜੋੜਾ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਵਿਆਹ ਦੇ ਬੰਧਨ 'ਚ ਬੱਝ ਜਾਵੇਗਾ।