ਹੈਦਰਾਬਾਦ: ਬਾਲੀਵੁੱਡ ਦੇ 'ਸ਼ੇਰ ਸ਼ਾਹ' ਫੇਮ ਜੋੜੇ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਦੀ ਪਿਛਲੇ ਕਈ ਦਿਨਾਂ ਤੋਂ ਚਰਚਾ ਹੋ ਰਹੀ ਹੈ। ਇਸ ਜੋੜੇ ਨੇ ਕਰਨ ਜੌਹਰ ਦੇ ਸ਼ੋਅ ਕੌਫੀ ਵਿਦ ਕਰਨ ਸੀਜ਼ਨ 7 'ਤੇ ਆਪਣੇ ਰਿਸ਼ਤੇ ਦੇ ਕਈ ਸੰਕੇਤ ਦਿੱਤੇ ਸਨ। ਉਦੋਂ ਤੋਂ ਹੀ ਬੀ-ਟਾਊਨ 'ਚ ਜੋੜੇ ਦੇ ਵਿਆਹ ਦੀ ਚਰਚਾ ਹੈ। ਹੁਣ ਇਸ ਜੋੜੇ ਦੇ ਵਿਆਹ ਦੀ ਤਰੀਕ ਸਾਹਮਣੇ ਆ ਗਈ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਇਹ ਜੋੜਾ ਇਕ ਮਹੀਨੇ ਤੋਂ ਵਿਆਹ ਦੀ ਥਾਂ ਲੱਭ ਰਿਹਾ ਸੀ ਅਤੇ ਇਸ ਵਿਚ ਚੰਡੀਗੜ੍ਹ(Sidharth Malhotra and Kiara Advani Wedding) ਦਾ ਇਕ ਹੋਟਲ ਵੀ ਸ਼ਾਮਲ ਸੀ।
ਵਿਆਹ ਦੀ ਤਰੀਕ ਕੀ ਹੈ?: ਮੀਡੀਆ ਰਿਪੋਰਟਾਂ ਦੇ ਅਨੁਸਾਰ ਜੋੜਾ ਵਿਆਹ ਦੇ ਸਥਾਨ ਲਈ ਚੰਡੀਗੜ੍ਹ ਦੇ ਦ ਓਬਰਾਏ ਸੁਖਵਿਲਾਸ ਸਪਾ ਐਂਡ ਰਿਜ਼ੋਰਟ ਵਿੱਚ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਨੇ ਪਹਿਲਾਂ ਗੋਆ 'ਚ ਵਿਆਹ ਕਰਨ ਦੀ ਯੋਜਨਾ ਬਣਾਈ ਸੀ ਪਰ ਪੰਜਾਬੀ ਰੀਤੀ-ਰਿਵਾਜਾਂ ਨੂੰ ਦੇਖਦੇ ਹੋਏ ਅਦਾਕਾਰ ਨੇ ਆਪਣਾ ਮਨ ਬਦਲ ਲਿਆ। ਇਹ ਵੀ ਕਿਹਾ ਜਾ ਰਿਹਾ ਸੀ ਕਿ ਇਹ ਜੋੜਾ ਅਗਲੇ ਸਾਲ ਨਹੀਂ ਤਾਂ ਇਸ ਸਾਲ ਦੇ ਅੰਤ ਵਿੱਚ ਵਿਆਹ ਕਰ ਲਵੇਗਾ। ਪਰ ਹੁਣ ਮੀਡੀਆ ਰਿਪੋਰਟਾਂ ਮੁਤਾਬਕ ਇਹ ਜੋੜਾ 5 ਜਨਵਰੀ 2023 ਨੂੰ ਵਿਆਹ ਕਰਨ ਜਾ ਰਿਹਾ ਹੈ, ਪਰ ਜੋੜੇ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।