ਚੰਡੀਗੜ੍ਹ: 'ਕਿਸਮਤ 2', 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ', ' ਸੌਂਕਣ ਸੌਂਕਣੇ' ਵਰਗੀਆਂ ਫਿਲਮਾਂ ਦੇਣ ਵਾਲੇ ਜ਼ੀ ਸਟੂਡੀਓਜ਼ ਹੁਣ ਗਿੱਪੀ ਗਰੇਵਾਲ ਅਤੇ ਤਾਨੀਆ ਨਾਲ ਇਕ ਹੋਰ ਸ਼ਾਨਦਾਰ ਫਿਲਮ "ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ" (Uchiyan Ne Gallan Tere Yaar Diyan) ਲੈ ਕੇ ਆ ਰਹੇ ਹਨ। ਇਹ ਫਿਲਮ 8 ਮਾਰਚ 2023 ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।
ਦੱਸ ਦਈਏ ਕਿ ਅਦਾਕਾਰਾ ਤਾਨੀਆ ਨੇ ਸ਼ੋਸਲ ਮੀਡੀਆ ਰਾਹੀਂ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਬਾਰੇ ਜਾਣਕਾਰੀ ਦਿੱਤੀ। ਤਾਨੀਆ ਨੇ ਲਿਖਿਆ 'ਰੱਬ ਬਹੁਤ ਦਿਆਲੂ ਹੈ, ਸਾਡੀ ਫਿਲਮ ਨੂੰ ਸਮੇਟ ਰਿਹਾ ਹੈ ਅਤੇ 2022'। ਇਸ ਤੋਂ ਇਲਾਵਾ ਅਦਾਕਾਰਾ ਨੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਤਾਨੀਆ ਅਤੇ ਗਿੱਪੀ ਗਰੇਵਾਲ ਕੇਕ ਕੱਟਦੇ ਨਜ਼ਰ ਆ ਰਹੇ ਹਨ। ਕੇਕ ਉਤੇ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਲਿਖਿਆ ਹੋਇਆ ਹੈ। ਤਸਵੀਰਾਂ ਵਿੱਚ ਤਾਨੀਆ ਨੇ ਮਿੰਨੀ ਚਮਕਦੀ ਡਰੈੱਸ ਪਹਿਨੀ ਹੋਈ ਹੈ ਅਤੇ ਗਰੇਵਾਲ ਨੇ ਕਾਲਾ ਕੋਟ ਅਤੇ ਅੱਖਾਂ ਉਤੇ ਕਾਲੀਆ ਐਨਕਾਂ ਲਾਈਆਂ ਹੋਈਆਂ ਹਨ।