ਪੰਜਾਬ

punjab

ETV Bharat / entertainment

ਫਲੌਰ 'ਤੇ ਪੁੱਜੀ ਇਕ ਹੋਰ ਪੰਜਾਬੀ ਫਿਲਮ ‘ਚੱਲ ਭੱਜ ਚੱਲੀਏ’, ਸੁਨੀਲ ਠਾਕੁਰ ਕਰਨਗੇ ਨਿਰਦੇਸ਼ਨ - Chal Bhajj Chaliye

ਆਉਣ ਵਾਲੀ ਪੰਜਾਬੀ ਫਿਲਮ ‘ਚੱਲ ਭੱਜ ਚੱਲੀਏ’ ਦੀ ਸ਼ੂਟਿੰਗ ਬੀਤੇ ਦਿਨੀਂ ਸ਼ੁਰੂ ਕਰ ਦਿੱਤੀ ਗਈ ਹੈ, ਫਿਲਮ ਦਾ ਨਿਰਦੇਸ਼ਨ ਸੁਨੀਲ ਠਾਕੁਰ ਕਰ ਰਹੇ ਹਨ।

Punjabi film Chal Bhajj Chaliye
Punjabi film Chal Bhajj Chaliye

By

Published : Jul 18, 2023, 12:21 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿਚ ਨਵੀਆਂ ਫਿਲਮਾਂ ਦੀ ਅਨਾਊਂਸਮੈਂਟ, ਸ਼ੁਰੂਆਤ ਅਤੇ ਰਿਲੀਜ਼ਿੰਗ ਸੰਬੰਧੀ ਹਲਚਲ ਇੰਨ੍ਹੀਂ ਦਿਨ੍ਹੀਂ ਜ਼ੋਰਾਂ-ਸ਼ੋਰਾਂ ਉਤੇ ਹੈ, ਜਿਸ ਦੇ ਹੀ ਮੱਦੇਨਜ਼ਰ ਇਕ ਹੋਰ ਪੰਜਾਬੀ ਫਿਲਮ ‘ਚੱਲ ਭੱਜ ਚੱਲੀਏ’ ਆਨ ਫਲੌਰ ਪੁੱਜ ਚੁੱਕੀ ਹੈ, ਜਿਸ ਦਾ ਨਿਰਦੇਸ਼ਨ ਸੁਨੀਲ ਠਾਕੁਰ ਕਰ ਰਹੇ ਹਨ।

‘ਏਆਰਜੀਪੀ’ ਇੰਕ ਫਿਲਮਜ਼ ਦੇ ਬੈਨਰ ਹੇਠ ਬਣਾਈ ਜਾਣ ਵਾਲੀ ਇਸ ਫਿਲਮ ਦਾ ਲੇਖਨ ਮਸ਼ਹੂਰ ਕਹਾਣੀਕਾਰ ਅਤੇ ਸਕਰੀਨ-ਪਲੇ ਲੇਖਕ ਸੁਰਿੰਦਰ ਅੰਗੁਰਾਲ ਕਰ ਰਹੇ ਹਨ, ਜੋ ਇੰਨ੍ਹੀਂ ਦਿਨ੍ਹੀਂ ਫ਼ਿਲਮਾਈਆਂ ਜਾ ਰਹੀਆਂ ਕਈ ਫਿਲਮਾਂ ਨਾਲ ਜੁੜੇ ਹੋਏ ਹਨ।

ਪਾਲੀਵੁੱਡ ਦੇ ਪ੍ਰਤਿਭਾਵਾਨ ਅਤੇ ਤੇਜ਼ੀ ਨਾਲ ਆਪਣੀ ਸਫ਼ਲ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਇਸ ਉਭਰਦੇ ਲੇਖਕ ਨੇ ਫਿਲਮ ਦੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਲਚਸਪ ਕਹਾਣੀ ਆਧਾਰਿਤ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਸੁਰੇਸ਼ ਵੈਸ਼ਨਵੀ ਹਨ।

ਉਨ੍ਹਾਂ ਦੱਸਿਆ ਕਿ ਕਾਮੇਡੀ ਅਤੇ ਪਰਿਵਾਰਿਕ ਡ੍ਰਾਮੈਟਿਕ ਸਕ੍ਰਿਰਿਪਟ ਦੁਆਲੇ ਬੁਣੀ ਗਈ ਇਸ ਫਿਲਮ ਨੂੰ ਮਜ਼ਬੂਤ ਸਕਰੀਨ-ਪਲੇ ਅਤੇ ਸਦਾ ਬਹਾਰ ਅਤੇ ਸੁਰੀਲੇ ਗੀਤ ਸੰਗੀਤ ਪੱਖੋਂ ਅਲਹਦਾ ਟੱਚ ਦੇਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤੋਂ ਇਲਾਵਾ ਕੁਝ ਹਿੱਸਾ ਵਿਦੇਸ਼ਾਂ ਵਿਚ ਵੀ ਸ਼ੂਟ ਕੀਤਾ ਜਾਵੇਗਾ।

ਪੰਜਾਬ ਦੇ ਜ਼ਿਲ੍ਹਾਂ ਜਲੰਧਰ ਨਾਲ ਸੰਬੰਧਤ ਅਤੇ ਮੁੰਬਈ ਨਗਰੀ ਵਿਚ ਖਾਸ ਮੁਕਾਮ ਰੱਖਦੇ ਇਸ ਹੋਣਹਾਰ ਲੇਖਕ ਨੇ ਅੱਗੇ ਦੱਸਿਆ ਕਿ ਉਨਾਂ ਵੱਲੋਂ ਹੁਣ ਤੱਕ ਲਿਖੀ ਹਰ ਫਿਲਮ ਦੁਆਰਾ ਕੁਝ ਨਾ ਕੁਝ ਮਿਆਰੀ ਅਤੇ ਦਰਸ਼ਕਾਂ ਨੂੰ ਵਿਲੱਖਣ ਮੰਨੋਰੰਜਨ ਮੁਹੱਈਆਂ ਕਰਵਾਉਣ ਦੀ ਕੋਸਿਸ਼ ਕੀਤੀ ਹੈ, ਜਿਸ ਦਾ ਹੀ ਇਜ਼ਹਾਰ ਉਨਾਂ ਦੀ ਇਹ ਨਵੀਂ ਫਿਲਮ ਵੀ ਬਾਖ਼ੂਬੀ ਕਰਵਾਏਗੀ, ਜਿਸ ਨੂੰ ਸਟਾਰਟ ਟੂ ਫ਼ਿਨਿਸ਼ ਸ਼ਡਿਊਲ ਅਧੀਨ ਮੁਕੰਮਲ ਕੀਤਾ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਇੰਨ੍ਹਾਂ ਦਿਨ੍ਹਾਂ ਵਿਚ ਜੋ ਪੰਜਾਬੀ ਫਿਲਮਾਂ ਉਹ ਲੇਖਕ ਦੇ ਤੌਰ 'ਤੇ ਕਰ ਰਹੇ ਹਨ, ਉਨ੍ਹਾਂ ਵਿਚੋਂ ਇਕ ਜੋ ਅਨਟਾਈਟਲ ਹੈ, ਉਸ ਦੀ ਸ਼ੂਟਿੰਗ ਬੀਤੇ ਦਿਨ੍ਹੀਂ ਹੀ ਰੋਮਾਨੀਆਂ ਦੀਆਂ ਮਨਮੋਹਕ ਲੋਕੇਸ਼ਨਜ਼ 'ਤੇ ਸੰਪੂਰਨ ਹੋਈ ਹੈ, ਜਿਸ ਵਿਚ ਉਪਾਸਨਾ ਸਿੰਘ, ਸੁੱਖੀ ਚਾਹਲ, ਰਾਜ ਧਾਲੀਵਾਲ, ਦੀਦਾਰ ਗਿੱਲ ਲੀਡ ਭੂਮਿਕਾਵਾਂ ਅਦਾ ਕਰ ਰਹੇ ਹਨ।

ਇਸ ਤੋਂ ਇਲਾਵਾ ‘ਫ਼ੱਤੋਂ ਦੇ ਯਾਰ ਬੜ੍ਹੇ ਨੇ’ ਵੀ ਪੂਰੀ ਹੋ ਚੁੱਕੀ, ਜਿਸ ਵਿਚ ਹਿਮਾਸ਼ੀ ਖੁਰਾਣਾ, ਨਿਸ਼ਾ ਬਾਨੋ, ਬਰਿੰਦਰ ਬੰਨ , ਜਸਪ੍ਰੀਤ ਢਿੱਲੋਂ ਆਦਿ ਕੰਮ ਕਰ ਰਹੇ ਹਨ। ਬਾਲੀਵੁੱਡ ਦੇ ਕਈ ਨਾਮਵਰ ਟੀ.ਵੀ ਅਤੇ ਫਿਲਮ ਨਿਰਦੇਸ਼ਕਾਂ ਨਾਲ ਕੰਮ ਕਰ ਚੁੱਕੇ ਲੇਖਕ ਸੁਰਿੰਦਰ ਅੰਗੁਰਾਲ ਅਨੁਸਾਰ ਲੇਖਕ ਦੇ ਤੌਰ 'ਤੇ ਆਪਣੀ ਹਰ ਫਿਲਮ ਨੂੰ ਅਲੱਗ ਅਲੱਗ ਰੰਗਾਂ ਨਾਲ ਅੋਤ ਪੋਤ ਰੱਖਣਾ ਉਨਾਂ ਦੀ ਵਿਸ਼ੇਸ਼ ਤਰਜ਼ੀਹ ਵਿਚ ਸ਼ਾਮਿਲ ਰਹਿੰਦਾ ਹੈ ਅਤੇ ਇਹੀ ਕਾਰਨ ਹੈ ਕਿ ਦਰਸ਼ਕਾਂ ਵੱਲੋਂ ਉਨਾਂ ਦੀ ਹਰ ਫਿਲਮ ਨੂੰ ਪਸੰਦ ਕਰਕੇ ਹੋਰ ਚੰਗੇਰ੍ਹਾਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ABOUT THE AUTHOR

...view details