ਚੰਡੀਗੜ੍ਹ: ਮਸ਼ਹੂਰ ਪੰਜਾਬੀ ਅਦਾਕਾਰ ਜਗਜੀਤ ਸੰਧੂ ਨੇ ਆਪਣੇ ਕੰਮ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਪੈਰ ਸਥਾਪਿਤ ਕਰ ਲਏ ਹਨ। ਆਪਣੀ ਅਦਾਕਾਰੀ ਲਈ ਅਥਾਹ ਪਿਆਰ ਹਾਸਲ ਕਰਨ ਤੋਂ ਬਾਅਦ ਜਗਜੀਤ ਸੰਧੂ ਹੁਣ ਨਿਰਮਾਤਾ ਬਣਨ ਲਈ ਤਿਆਰ ਹਨ। ਅਦਾਕਾਰ ਨੇ ਹਾਲ ਹੀ ਵਿੱਚ ਇੱਕ ਨਿਰਮਾਤਾ ਵਜੋਂ ਆਪਣੀ ਪਹਿਲੀ ਫਿਲਮ ਦਾ ਐਲਾਨ ਕੀਤਾ ਹੈ। ਜੀ ਹਾਂ...ਅਸੀਂ ਗੱਲ ਕਰ ਰਹੇ ਹਾਂ 'ਭੋਲੇ ਓਏ' ਦੀ। ਜੀ ਹਾਂ...ਫਿਲਮ ਬਾਰੇ ਇੱਕ ਤਾਜ਼ਾ ਅਪਡੇਟ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ 'ਭੋਲੇ ਓਏ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਹ ਖ਼ਬਰ ਖੁਦ ਕਲਾਕਾਰ ਨੇ ਸਾਂਝੀ ਕੀਤੀ ਹੈ।
ਜਗਜੀਤ ਸੰਧੂ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਿਖਿਆ 'ਸਫ਼ਰ ਸ਼ੁਰੂ ਹੋ ਗਿਆ ਹੈ'। ਇਸ ਦੇ ਨਾਲ ਹੀ ਅਦਾਕਾਰ ਨੇ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਪ੍ਰਸ਼ੰਸਕ ਸੱਚਮੁੱਚ ਉਤਸ਼ਾਹਿਤ ਹਨ ਕਿਉਂਕਿ ਸੰਧੂ ਨਾ ਸਿਰਫ ਆਪਣੀ ਅਦਾਕਾਰੀ ਦਿਖਾਉਣਗੇ ਬਲਕਿ ਨਿਰਮਾਤਾ ਦੀ ਟੋਪੀ ਵੀ ਪਹਿਨਣਗੇ। 'ਭੋਲੇ ਓਏ' ਦੇ ਨਾਲ ਜਗਜੀਤ ਸੰਧੂ ਨੇ 'ਪੋਪਕੋਨ ਪਿਕਚਰਜ਼' ਨਾਮ ਨਾਲ ਆਪਣਾ ਪ੍ਰੋਡਕਸ਼ਨ ਹਾਊਸ ਵੀ ਲਾਂਚ ਕੀਤਾ ਹੈ।
ਪਹਿਲਾਂ ਟੀਮ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਫਿਲਮ 'ਭੋਲੇ ਓਏ' 15 ਸਤੰਬਰ, 2023 ਨੂੰ ਰਿਲੀਜ਼ ਹੋਵੇਗੀ। ਇਸ ਨੂੰ ਵਰਿੰਦਰ ਰਾਮਗੜ੍ਹੀਆ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਗੁਰਪ੍ਰੀਤ ਭੁੱਲਰ ਦੁਆਰਾ ਲਿਖਿਆ ਗਿਆ ਹੈ। ਪ੍ਰਸ਼ੰਸਕ ਇਸ ਫਿਲਮ ਬਾਰੇ ਹੋਰ ਜਾਣਨ ਦੀ ਉਡੀਕ ਕਰ ਰਹੇ ਹਨ।