ਮੁੰਬਈ (ਬਿਊਰੋ):ਖੂਬਸੂਰਤ ਅਦਾਕਾਰਾ ਅਤੇ ਫਿਟਨੈੱਸ ਕੁਈਨ ਸ਼ਿਲਪਾ ਸ਼ੈੱਟੀ ਦੀ ਗਿਣਤੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਸਿਤਾਰਿਆਂ 'ਚ ਹੁੰਦੀ ਹੈ। ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇਗਾ ਜਦੋਂ ਸ਼ਿਲਪਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੋਈ ਪੋਸਟ ਨਾ ਕੀਤੀ ਹੋਵੇ। ਹਾਲਾਂਕਿ ਸ਼ਿਲਪਾ ਸ਼ੈੱਟੀ ਦੇ ਇੰਸਟਾਗ੍ਰਾਮ 'ਤੇ ਦੂਜੀਆਂ ਅਦਾਕਾਰਾਂ ਦੇ ਮੁਕਾਬਲੇ ਘੱਟ ਫਾਲੋਅਰਜ਼ ਹਨ ਪਰ ਸ਼ਿਲਪਾ ਸ਼ੈੱਟੀ ਦੀਆਂ ਮਜ਼ੇਦਾਰ ਅਤੇ ਹੌਟ ਪੋਸਟਾਂ ਕਾਰਨ ਉਸ ਦੀ ਗਿਣਤੀ ਵਧਦੀ ਜਾ ਰਹੀ ਹੈ।
ਹੁਣ ਇੰਸਟਾਗ੍ਰਾਮ 'ਤੇ ਸ਼ਿਲਪਾ ਸ਼ੈੱਟੀ ਦਾ ਕ੍ਰੇਜ਼ ਹੋਰ ਵੀ ਵੱਧ ਗਿਆ ਹੈ। ਦਰਅਸਲ ਅਦਾਕਾਰਾ ਦੇ ਇੰਸਟਾਗ੍ਰਾਮ 'ਤੇ 30 ਮਿਲੀਅਨ ਫਾਲੋਅਰਜ਼ ਹਨ, ਜਿਸ ਦਾ ਉਹ ਜਸ਼ਨ ਮਨਾ ਰਹੀ ਹੈ। ਅਦਾਕਾਰਾ ਨੇ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ ਅਤੇ ਦੱਸਿਆ ਹੈ ਕਿ ਹੁਣ ਉਸ ਦਾ ਇੰਸਟਾ ਪਰਿਵਾਰ ਹੋਰ ਵੀ ਵੱਧ ਗਿਆ ਹੈ।
ਸ਼ਿਲਪਾ ਸ਼ੈੱਟੀ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਮੇਰੇ ਪਿਆਰੇ ਇੰਸਟਾ ਪਰਿਵਾਰ, ਮੇਰੇ ਇਸ ਸਫ਼ਰ ਨੂੰ ਯਾਦਗਾਰ ਬਣਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ, ਮੈਂ ਚਾਹੁੰਦੀ ਹਾਂ ਕਿ ਮੇਰਾ 30 ਮਿਲੀਅਨ ਲੋਕਾਂ ਦਾ ਪਰਿਵਾਰ ਮਜ਼ਬੂਤ ਰਹੇ, ਮੇਰਾ ਦਿਲ ਤੁਹਾਡਾ ਧੰਨਵਾਦੀ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਪਿਆਰ'। ਤੁਹਾਨੂੰ ਦੱਸ ਦਈਏ ਸ਼ਿਲਪਾ ਸ਼ੈੱਟੀ ਦੀ ਇੰਸਟਾ ਫੈਮਿਲੀ ਉਦੋਂ ਵੱਧ ਗਈ ਸੀ, ਜਦੋਂ ਉਸ ਨੇ ਦੇਸ਼ ਭਰ 'ਚ ਟਮਾਟਰ ਦੀਆਂ ਵੱਧਦੀਆਂ ਕੀਮਤਾਂ 'ਤੇ ਰੀਲ ਬਣਾਈ ਸੀ ਅਤੇ ਇਸ ਰੀਲ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ।
ਟਮਾਟਰ ਦੀ ਪੋਸਟ ਦਾ ਚਮਤਕਾਰ: ਸ਼ਿਲਪਾ ਨੇ ਪਿਛਲੇ ਦਿਨੀਂ ਇਸ ਰੀਲ ਨੂੰ ਸ਼ੇਅਰ ਕੀਤਾ ਸੀ, ਜਿਸ 'ਤੇ 18 ਲੱਖ 43 ਹਜ਼ਾਰ 57 ਪ੍ਰਸ਼ੰਸਕਾਂ ਨੇ ਲਾਈਕ ਬਟਨ ਦਬਾਇਆ ਸੀ। ਸ਼ਿਲਪਾ ਦੀ ਟਮਾਟਰ ਪੋਸਟ ਉਸ ਦੀਆਂ ਸਭ ਤੋਂ ਵੱਧ ਪਸੰਦ ਕੀਤੀਆਂ ਪੋਸਟਾਂ ਵਿੱਚੋਂ ਇੱਕ ਹੈ। ਅਗਲੇ ਹੀ ਦਿਨ ਸ਼ਿਲਪਾ ਦੱਸਦੀ ਹੈ ਕਿ ਉਸ ਦੇ ਇੰਸਟਾ ਪਰਿਵਾਰ ਵਿੱਚ ਪ੍ਰਸ਼ੰਸਕਾਂ ਦੀ ਗਿਣਤੀ 30 ਮਿਲੀਅਨ ਹੋ ਗਈ ਹੈ।