ਹੈਦਰਾਬਾਦ: ਮਾਡਲ ਅਤੇ ਅਦਾਕਾਰਾ ਸ਼ਰਲਿਨ ਚੋਪੜਾ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਸਭ ਤੋਂ ਮਸ਼ਹੂਰ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 16 ਦੇ ਘਰ ਵਿੱਚ ਪ੍ਰਤੀਯੋਗੀ ਦੇ ਰੂਪ ਵਿੱਚ ਮੌਜੂਦ ਫਿਲਮ ਨਿਰਮਾਤਾ ਸਾਜਿਦ ਖਾਨ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਅਦਾਕਾਰਾ ਨੇ ਬਿੱਗ ਬੌਸ ਦੇ ਮੇਕਰਸ ਤੋਂ ਸਾਜਿਦ ਖਾਨ ਨੂੰ ਤੁਰੰਤ ਸ਼ੋਅ ਤੋਂ ਬਾਹਰ ਕਰਨ ਦੀ ਬੇਨਤੀ ਕੀਤੀ ਹੈ। ਸ਼ਰਲਿਨ ਨੇ ਫਿਲਮ ਨਿਰਮਾਤਾ ਅਤੇ ਬਿੱਗ ਬੌਸ 16 ਦੇ ਪ੍ਰਤੀਯੋਗੀ ਸਾਜਿਦ ਖਾਨ ਖਿਲਾਫ ਮੁੰਬਈ ਦੇ ਜੁਹੂ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਬੰਧੀ ਉਨ੍ਹਾਂ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਪੱਤਰ ਵੀ ਭੇਜਿਆ ਹੈ।
ਸ਼ਰਲਿਨ ਨੇ ਸਾਜਿਦ ਖਾਨ ਖਿਲਾਫ ਕਈ ਧਾਰਾਵਾਂ 'ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਰਲਿਨ ਨੇ MeToo ਅੰਦੋਲਨ ਦੇ ਤਹਿਤ ਸਾਜਿਦ ਖਾਨ 'ਤੇ ਗੰਭੀਰ ਦੋਸ਼ ਲਗਾਏ ਸਨ ਅਤੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਵੀ ਕੀਤੇ ਸਨ। ਸ਼ਰਲਿਨ ਨੇ ਇਹ ਵੀ ਦੱਸਿਆ ਕਿ ਉਸਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਇੱਕ ਪੱਤਰ ਲਿਖਿਆ ਹੈ ਕਿ ਜਦੋਂ ਤੱਕ ਸਾਜਿਦ ਖਾਨ ਨੂੰ ਬਿੱਗ ਬੌਸ 16 ਤੋਂ ਬਾਹਰ ਨਹੀਂ ਕੱਢਿਆ ਜਾਂਦਾ ਉਦੋਂ ਤੱਕ ਸ਼ੋਅ ਦਾ ਟੈਲੀਕਾਸਟ ਬੰਦ ਕੀਤਾ ਜਾਵੇ।