ਪੰਜਾਬ

punjab

ETV Bharat / entertainment

ਸ਼ਹਿਨਾਜ਼-ਗੁਰੂ ਦੇ ਨਵੇਂ ਗੀਤ 'ਸਨਰਾਈਜ਼' ਦਾ ਪੋਸਟਰ ਆਇਆ ਸਾਹਮਣੇ, ਵੀਡੀਓ ਇਸ ਦਿਨ ਹੋਵੇਗੀ ਰਿਲੀਜ਼ - ਗੁਰੂ ਸ਼ਹਿਨਾਜ਼ ਗਿੱਲ

Shehnaaz Gill Guru Randhawa New Song Sunrise: ਹਾਲ ਹੀ ਵਿੱਚ ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਨੇ ਆਪਣੇ ਨਵੇਂ ਗਾਣੇ 'ਸਨਰਾਈਜ਼' ਦਾ ਇੱਕ ਮਜ਼ੇਦਾਰ ਪੋਸਟਰ ਰਿਲੀਜ਼ ਕੀਤਾ ਹੈ, ਇਹ ਗਾਣਾ ਵੀਡੀਓ ਸਮੇਤ ਪੰਜ ਦਿਨ ਬਾਅਦ ਰਿਲੀਜ਼ ਹੋਵੇਗਾ।

Shehnaaz Kaur Gill guru randhawa new song Sunrise
Shehnaaz Kaur Gill guru randhawa new song Sunrise

By ETV Bharat Entertainment Team

Published : Jan 3, 2024, 10:20 AM IST

ਚੰਡੀਗੜ੍ਹ:ਭਾਰਤੀ ਸਿਨੇਮਾ ਦੇ ਖੂਬਸੂਰਤ ਸਿਤਾਰੇ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਉਤੇ ਬਹੁਤ ਵੱਡੀ ਟ੍ਰੀਟ ਦੇਣ ਦਾ ਮਨ ਬਣਾ ਲਿਆ ਹੈ। ਜੀ ਹਾਂ...ਆਪਣੇ ਪਿਛਲੇ ਗੀਤ 'ਮੂਨਰਾਈਜ਼' ਦੀ ਸਫਲਤਾ ਤੋਂ ਬਾਅਦ ਇਹ ਜੋੜੀ ਸੀਕਵਲ ਗੀਤ 'ਸਨਰਾਈਜ਼' ਲਈ ਇਕੱਠੇ ਕੰਮ ਕਰਨ ਲਈ ਤਿਆਰ ਹਨ। ਦੋਨਾਂ ਨੇ ਇੱਕ ਨਵੇਂ ਪੋਸਟਰ ਦੇ ਨਾਲ ਗੀਤ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਪੈਦਾ ਕੀਤਾ ਹੈ।

ਇਸ ਖੂਬਸੂਰਤ ਪੋਸਟਰ ਵਿੱਚ ਸ਼ਹਿਨਾਜ਼ ਅਤੇ ਗੁਰੂ ਨੂੰ ਜਾਮਨੀ ਹੂਡੀ ਵਿੱਚ ਪਿਆਰ ਭਰੇ ਢੰਗ ਨਾਲ ਇੱਕ ਦੂਜੇ ਦੀਆਂ ਬਾਹਾਂ ਵਿੱਚ ਲਪੇਟਿਆ ਹੋਇਆ ਦਿਖਾਇਆ ਗਿਆ ਹੈ। ਅਸੀਂ ਇਸ ਜੋੜੀ ਦੀ ਸੁਰੀਲੀ ਆਵਾਜ਼ ਵਿੱਚ ਆਕਰਸ਼ਕ ਅਤੇ ਰੁਮਾਂਟਿਕ ਪੰਜਾਬੀ ਬੋਲਾਂ ਵਾਲੇ ਗੀਤ ਦੀ ਆਡੀਓ ਅਤੇ ਵੀਡੀਓ ਜਲਦੀ ਸੁਣਾਂਗੇ ਵੀ ਅਤੇ ਦੇਖਾਂਗੇ ਵੀ।

ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗੁਰੂ ਅਤੇ ਸ਼ਹਿਨਾਜ਼ ਨੇ ਆਪਣੇ-ਆਪਣੇ ਇੰਸਟਾਗ੍ਰਾਮ ਉਤੇ ਲਿਖਿਆ, 'ਇਹ ਸਿਰਫ਼ ਇੱਕ ਗੀਤ ਨਹੀਂ ਹੈ, ਇਹ ਇੱਕ ਖੂਬਸੂਰਤ ਅਹਿਸਾਸ ਹੈ, ਜਿਸਨੂੰ ਅਸੀਂ ਇਕੱਠੇ ਪਾਲਦੇ ਹਾਂ। ਸਾਰਿਆਂ ਦਾ ਧੰਨਵਾਦ, ਸਾਨੂੰ ਇਕੱਠੇ ਪਿਆਰ ਕਰਨ ਲਈ...ਮੂਨਰਾਈਜ਼ ਦੇ ਬਾਅਦ, ਹਮੇਸ਼ਾ ਇੱਕ ਸੂਰਜ ਚੜ੍ਹਦਾ ਹੈ। ਪੂਰੀ ਵੀਡੀਓ 8 ਜਨਵਰੀ 2024 ਨੂੰ…ਨਵੇਂ ਸਾਲ ਦੀਆਂ ਮੁਬਾਰਕਾਂ।'

ਇਸ ਪੋਸਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਸੱਚਮੁੱਚ ਤੁਸੀਂ ਅਤੇ ਗੁਰੂ ਇਕੱਠੇ...ਇੰਤਜ਼ਾਰ ਨਹੀਂ ਕਰ ਸਕਦੇ...।' ਇੱਕ ਹੋਰ ਨੇ ਲਿਖਿਆ, 'ਇਸ ਸ਼ਾਨਦਾਰ ਜੋੜੇ ਦੇ ਨਾਲ ਨਵੇਂ ਸਾਲ ਦੀ ਇੱਕ ਸੰਪੂਰਨ ਸ਼ੁਰੂਆਤ।' ਇੱਕ ਹੋਰ ਨੇ ਕਿਹਾ, 'ਇਸ ਨੂੰ ਅਸੀਂ ਕੈਮਿਸਟਰੀ ਕਹਿੰਦੇ ਹਾਂ...ਉਹ ਸੱਚਮੁੱਚ ਅਜਿੱਤ ਹਨ, ਉਹ ਸਿਰਫ ਇੱਜ਼ਤ ਨਾਲ ਚਮਕਦੇ ਹਨ।'

ਲੋਕਾਂ ਦੀਆਂ ਪ੍ਰਤੀਕਿਰਿਆਵਾਂ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਸ਼ਹਿਨਾਜ਼ ਅਤੇ ਗੁਰੂ 'ਸਨਰਾਈਜ਼' ਦੇ ਨਾਲ ਆਪਣੀ ਪਿਆਰੀ ਆਵਾਜ਼ ਅਤੇ ਸ਼ਾਨਦਾਰ ਕੈਮਿਸਟਰੀ ਨਾਲ ਪ੍ਰਸ਼ੰਸਕਾਂ ਨੂੰ ਲੁਭਾਉਣ ਲਈ ਤਿਆਰ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਦੂਜੀ ਵਾਰ ਦਿਲਜੀਤ ਦੁਸਾਂਝ ਨਾਲ ਨਜ਼ਰ ਆਵੇਗੀ। ਇਹ ਜੋੜੀ ਪੰਜਾਬੀ ਫਿਲਮ 'ਰੰਨਾ 'ਚ ਧੰਨਾ' ਲਈ ਇਕੱਠੇ ਨਜ਼ਰ ਆਉਣਗੇ। ਦੂਜੇ ਪਾਸੇ ਗੁਰੂ ਰੰਧਾਵਾ ਵੀ ਸ਼ਾਹਕੋਟ ਨਾਮ ਦੀ ਫਿਲਮ ਵਿੱਚ ਨਜ਼ਰ ਆਉਣਗੇ।

ABOUT THE AUTHOR

...view details