ਮੁੰਬਈ (ਬਿਊਰੋ): ਆਪਣੇ ਆਪ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਹਾਉਣ ਵਾਲੀ ਅਤੇ 'ਬਿੱਗ ਬੌਸ 13' ਨਾਲ ਟੀਵੀ ਦੀ ਦੁਨੀਆਂ 'ਚ ਧਮਾਲ ਮਚਾਉਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਆਪਣਾ ਯੋਗਾ ਸਫ਼ਰ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ਹਿਨਾਜ਼ ਨੇ ਕਦੇ ਵੀ ਯੋਗਾ ਦੀ ਟ੍ਰੇਨਿੰਗ ਨਹੀਂ ਲਈ ਸੀ। ਸ਼ਹਿਨਾਜ਼ ਨੇ 4 ਮਈ ਨੂੰ ਯੋਗਾ ਕਰਦੇ ਹੋਏ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ। ਨਾਲ ਹੀ ਅਦਾਕਾਰਾ ਨੇ ਦੱਸਿਆ ਹੈ ਕਿ ਉਸਨੇ ਆਪਣੀ ਯੋਗ ਯਾਤਰਾ ਸ਼ੁਰੂ ਕਰ ਦਿੱਤੀ ਹੈ।
ਸ਼ਹਿਨਾਜ਼ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਉਹ ਬਲੈਕ ਆਊਟਫਿਟ ਵਿੱਚ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਉਸ ਦੇ ਪ੍ਰਸ਼ੰਸਕਾਂ ਨੇ ਵੀ ਪਸੰਦ ਕੀਤਾ ਹੈ। ਇਸ ਤੋਂ ਪਹਿਲਾਂ ਸ਼ਹਿਨਾਜ਼ ਨੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ ਸੀ ਕਿ 'ਜਦੋਂ ਤੁਸੀਂ ਘਰ ਵਿੱਚ ਬੋਰ ਹੋ ਜਾਂਦੇ ਹੋ'।
ਸ਼ਹਿਨਾਜ਼ ਗਿੱਲ ਦੀ ਯੋਗਾ ਸਿਖਲਾਈ:ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਬਿੱਗ ਬੌਸ 13 ਦੇ ਘਰ 'ਚ ਕਾਫੀ ਹੈਵੀ ਵੇਟ ਲੁੱਕ 'ਚ ਨਜ਼ਰ ਆਈ ਸੀ ਪਰ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਸ਼ਹਿਨਾਜ਼ ਨੇ ਆਪਣੇ ਫਿਜ਼ੀਕਲ ਟਰਾਂਸਫਾਰਮੇਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਨਾਜ਼ ਨੇ ਯੋਗਾ ਕਰਕੇ ਨਹੀਂ ਸਗੋਂ ਕਸਰਤ ਕਰਕੇ ਖੁਦ ਨੂੰ ਸਲਿਮ ਫਿੱਟ ਬਣਾਇਆ ਹੈ। ਹੁਣ ਅਦਾਕਾਰਾ ਨੇ ਦੱਸਿਆ ਹੈ ਕਿ ਉਸ ਨੇ ਮਨ ਦੀ ਸ਼ਾਂਤੀ ਅਤੇ ਖੁਸ਼ ਰਹਿਣ ਲਈ ਯੋਗਾ ਸ਼ੁਰੂ ਕੀਤਾ ਹੈ।