ਹੈਦਰਾਬਾਦ:'ਪੰਜਾਬ ਦੀ ਕੈਟਰੀਨਾ ਕੈਫ' ਸ਼ਹਿਨਾਜ਼ ਗਿੱਲ (Shehnaaz Gill New Affair) ਲਾਈਮਲਾਈਟ ਵਿਚ ਬਣੇ ਰਹਿਣ ਦਾ ਕੋਈ ਮੌਕਾ ਨਹੀਂ ਛੱਡਦੀ। ਕਦੇ ਅਦਾਕਾਰਾ ਆਪਣੇ ਚੁਲਬੁਲੇ ਅੰਦਾਜ਼ ਵਿੱਚ ਅਤੇ ਕਦੇ ਸਿਤਾਰਿਆਂ ਦੀ ਪਾਰਟੀ ਵਿੱਚ ਦਸਤਕ ਦੇ ਕੇ ਇਕੱਠ ਨੂੰ ਲੁੱਟ ਲੈਂਦੀ ਹੈ। ਹਾਲ ਹੀ ਵਿਚ ਸ਼ਹਿਨਾਜ਼ ਬਾਰੇ ਖਬਰ ਆਈ ਸੀ ਕਿ ਉਹ ਕੋਰੀਓਗ੍ਰਾਫਰ ਰਾਘਵ ਜੁਆਲ ਨੂੰ ਡੇਟ ਕਰ ਰਹੀ ਹੈ। ਹੁਣ ਸ਼ਹਿਨਾਜ਼ ਗਿੱਲ ਨੇ ਖੁਦ ਮੀਡੀਆ ਸਾਹਮਣੇ ਇਸ ਖਬਰ ਦੀ ਸੱਚਾਈ ਦੱਸੀ ਹੈ।
ਬੁੱਧਵਾਰ ਨੂੰ ਈਵੈਂਟ ਦੌਰਾਨ ਜਦੋਂ ਮੀਡੀਆ ਨੇ ਸ਼ਹਿਨਾਜ਼ ਗਿੱਲ ਨੂੰ ਰਾਘਵ ਨਾਲ ਡੇਟ ਉਤੇ ਸਵਾਲ ਕੀਤਾ ਤਾਂ ਸ਼ਹਿਨਾਜ਼ ਨੇ ਆਪਣੇ ਬੇਬਾਕ ਅੰਦਾਜ਼ ਵਿਚ ਕਿਹਾ ਕਿ ਜੇਕਰ ਕਿਸੇ ਨੂੰ ਇਕੱਠੇ ਦੇਖਿਆ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਡੇਟ ਉਤੇ ਹਨ।
ਇਸ ਤੋਂ ਬਾਅਦ ਸ਼ਹਿਨਾਜ਼ ਨੇ ਪੁੱਛਿਆ 'ਮੀਡੀਆ ਝੂਠ ਕਿਉਂ ਬੋਲਦਾ ਹੈ? ਮੀਡੀਆ ਹਰ ਵਾਰ ਝੂਠ ਬੋਲਦਾ ਹੈ ਅਤੇ ਕੁਝ ਵੀ ਕਹਿੰਦਾ ਹੈ। ਜੇ ਅਸੀਂ ਕਿਸੇ ਨਾਲ ਖੜ੍ਹਦੇ ਹਾਂ ਜਾਂ ਕਿਸੇ ਨਾਲ ਘੁੰਮਦੇ ਹਾਂ, ਤਾਂ ਸਾਡੇ ਰਿਸ਼ਤੇ ਜੋੜਦੇ ਹਨ? ਨਹੀਂ ਨਹੀਂ... ਬੱਸ, ਮੀਡੀਆ ਬਕਵਾਸ ਕਰਦਾ ਹੈ। ਹੁਣ ਮੈਨੂੰ ਗੁੱਸਾ ਆਵੇਗਾ'।