ਪੰਜਾਬ

punjab

ETV Bharat / entertainment

Sonu Sood: ਸ਼ੀਬਾ ਆਕਾਸ਼ਦੀਪ ਵੀ ਬਣੀ ਫ਼ਿਲਮ ਫ਼ਤਿਹ ਟੀਮ ਦਾ ਹਿੱਸਾ, ਸੋਨੂੰ ਸੂਦ ਨਾਲ ਮੁੱਖ ਭੂਮਿਕਾ ’ਚ ਆਵੇਗੀ ਨਜ਼ਰ - film shooting

ਸ਼ੀਬਾ ਨੇ ਮੁੱਖ ਤੌਰ 'ਤੇ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੈ ਤੇ ਨਾਗਿਨ 6 ਦਾ ਵੀ ਹਿੱਸਾ ਰਹਿ ਚੁੱਕੀ ਹੈ। ਹੁਣ ਸ਼ੀਬਾ ਆਕਾਸ਼ਦੀਪ ਫਿਲਮ ਫਤਿਹ ਵਿੱਚ ਸੋਨੂੰ ਸੂਦ ਨਾਲ ਮੁੱਖ ਭੂਮਿਕਾ ਨਿਭਾਉਦੇ ਹੋਏ ਨਜ਼ਰ ਆਉਣਗੀ।

Sonu Sood.
Sonu Sood.

By

Published : Mar 19, 2023, 4:17 PM IST

ਫ਼ਰੀਦਕੋਟ: ਹਿੰਦੀ ਸਿਨੇਮਾਂ ਖੇਤਰ ਵਿਚ ਬਤੌਰ ਅਦਾਕਾਰਾ ਵੱਡੀ ਪਹਿਚਾਣ ਸਥਾਪਿਤ ਕਰ ਚੁੱਕੀ ਸ਼ੀਬਾ ਆਕਾਸ਼ਦੀਪ ਵੀ ਫ਼ਤਿਹ ਫ਼ਿਲਮ ਦੀ ਸ਼ੂਟਿੰਗ ਦਾ ਹਿੱਸਾ ਬਣ ਗਈ ਹੈ। ਜਿੰਨ੍ਹਾਂ ਵੱਲੋਂ ਮੁੰਬਈ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਣ ਉਪਰੰਤ ਆਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਨਿਰਦੇਸ਼ਕ ਵੈਬਭ ਮਿਸ਼ਰ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਉਕਤ ਫ਼ਿਲਮ ਵਿਚ ਭਾਗ ਲੈਣ ਲਈ ਬਾਲੀਵੁੱਡ ਦੇ ਨਾਮਵਰ ਕਲਾਕਾਰਾ ਦੀ ਇੱਥੇ ਆਮਦ ਲਗਾਤਾਰ ਜਾਰੀ ਹੈ। ਜਿੰਨ੍ਹਾਂ ਵਿਚ ਨਵਾਂ ਨਾਮ ਸ਼ੀਬਾ ਆਕਾਸ਼ਦੀਪ ਦਾ ਸ਼ਾਮਿਲ ਹੋ ਗਿਆ ਹੈ। ਜੋ ਫ਼ਿਲਮ ਵਿਚ ਲੀਡ ਕਿਰਦਾਰ ਅਦਾ ਕਰ ਰਹੀ ਹੈ। ਉਹ ਸੋਨੂੰ ਸੂਦ ਨਾਲ ਕਾਫ਼ੀ ਪ੍ਰਭਾਵੀ ਭੂਮਿਕਾ ਵਿਚ ਨਜਰ ਆਵੇਗੀ।

Sonu Sood

ਜੀ ਸਟੂਡਿਓਜ਼ ਅਤੇ ਸ਼ਕਤੀ ਸਾਗਰ ਪ੍ਰੋਡੋਕਸ਼ਨ ਹਾਊਸ ਵੱਲੋਂ ਨਿਰਮਿਤ ਕੀਤੀ ਜਾ ਰਹੀ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵੱਖ ਵੱਖ ਹਿੱਸਿਆ ਵਿਚ ਫ਼ਿਲਮਾਈ ਜਾ ਰਹੀ ਇਸ ਫ਼ਿਲਮ ਲਈ ਸ਼ੀਬਾ ਆਕਾਸ਼ਦੀਪ ਵੱਲੋਂ ਆਪਣੇ ਹਿੱਸੇ ਦੇ ਦ੍ਰਿਸ਼ਾਂ ਦਾ ਸ਼ੂਟ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸਦੇ ਮੱਦੇਨਜਰ ਹੀ ਉਨ੍ਹਾਂ ਦੇ ਜਿਆਦਾਤਰ ਸੀਨ ਪੰਜਾਬੀ ਪਹਿਰਾਵੇ ਵਿਚ ਹੀ ਕੀਤੇ ਜਾ ਰਹੇ ਹਨ। ਜਦਕਿ ਉਨ੍ਹਾਂ ਨਾਲ ਸੋਨੂੰ ਸੂਦ ਕਾਫ਼ੀ ਰਫ਼ ਟਫ਼ ਲੁੱਕ ਵਿਚ ਨਜ਼ਰ ਆਉਣਗੇ।

Sonu Sood

ਸ਼ੀਬਾ ਆਕਾਸ਼ਦੀਪ ਦਾ ਕਰੀਅਰ: ਮਾਇਆਨਗਰੀ ਮੁੰਬਈ ਦੀਆਂ ਪ੍ਰਤਿਭਾਵਾਨ ਐਕਟ੍ਰੈਸਸ ਵਿਚ ਸ਼ੁਮਾਰ ਕਰਵਾਉਂਦੀ ਅਦਾਕਾਰਾ ਸ਼ੀਬਾ ਆਕਾਸ਼ਦੀਪ ਦੇ ਹੁਣ ਤੱਕ ਦੇ ਕਰਿਅਰ ਵੱਲ ਨਜਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਤਮਿਲ ਫ਼ਿਲਮ ਅਥਿਸਾਇਆ ਪਰਿਵੀ ਤੋਂ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ ਕੀਤਾ। ਇਸ ਉਪਰੰਤ ਉਨ੍ਹਾਂ ਬਾਲੀਵੁੱਡ ਦੀਆਂ ਕਈ ਚਰਚਿਤ ਫ਼ਿਲਮਜ਼ ਵਿਚ ਲੀਡ ਭੂਮਿਕਾਵਾਂ ਨਿਭਾਈਆਂ। ਜਿੰਨ੍ਹਾਂ ਵਿਚ ਯੇ ਆਗ ਕਬ ਬੂਝੇਗੀ, ਨੱਚਣਵਾਲੇ ਗਾਉਣਵਾਲੇ, ਬਾਰਿਸ਼, ਪਿਆਰ ਕਾ ਸਾਇਆ, ਸੂਰਿਆਵੰਸ਼ੀ, ਆਸਮਾਨ ਸੇ ਗਿਰਾ, ਬੁਆਏ ਫ਼ਰੈਡ, ਹਮ ਹੈ ਕਮਾਲ ਕੇ, ਪਿਆਰ ਕਾ ਰੋਗ, ਸਨਮ ਤੇਰੀ ਕਸਮ, ਸੁਰੱਖਿਆ, ਰਾਵਨ ਰਾਜ, ਲਹੂ ਕੇ ਦੋ ਰੰਗ, ਸਰੇ ਬਾਜ਼ਾਰ, ਕਾਲਿਆ, ਜਿਓ ਸ਼ਾਨ ਸ਼ੇ, ਅਜਨਬੀ ਸਾਇਆ, ਮਿਸ 420, ਕਾਲਾ ਸਾਮਰਾਜਿਆ, ਮੇਰੀ ਪ੍ਰਤਿੱਗਿਆ ਆਦਿ ਸਾਮਿਲ ਸਨ। ਇਸ ਤੋਂ ਇਲਾਵਾ ਉਨ੍ਹਾਂ ਛੋਟੇ ਪਰਦੇ ਲਈ ਵੀ ਕਈ ਸੋਅਜ਼ ਕਰਨ ਦਾ ਮਾਣ ਆਪਣੀ ਝੋਲੀ ਪਾਇਆ ਹੈ। ਜਿੰਨ੍ਹਾਂ ਵਿਚ ਕੁਟੰਬ, ਕ੍ਰਿਸ਼ਨਾ, ਹਾਸਿਲ, ਨਾਗਿਨ 6 ਆਦਿ ਸੀਰੀਅਲਜ਼ ਪ੍ਰਮੁੱਖ ਹਨ। ਪੰਜਾਬ ਵਿਚ ਹੋ ਰਹੇ ਆਪਣੀ ਫ਼ਿਲਮ ਦੇ ਸ਼ੂਟ ਲਈ ਪਹਿਲੀ ਵਾਰ ਇੱਥੇ ਪੁੱਜੀ ਸ਼ੀਬਾ ਆਕਾਸ਼ਦੀਪ ਪੰਜਾਬੀ ਕਿਰਦਾਰ ਨਿਭਾਉਂਦਿਆਂ ਕਾਫ਼ੀ ਉਤਸ਼ਾਹਿਤ ਅਤੇ ਖੁਸ਼ ਨਜ਼ਰ ਆ ਰਹੀ ਹੈ। ਜੋ ਆਉਂਦਿਆਂ ਹੀ ਫ਼ਿਲਮ ਟੀਮ ਅਤੇ ਕ੍ਰ ਮੈਂਬਰਜ਼ ਨਾਲ ਆਪਣਾ ਆਪਸੀ ਤਾਲਮੇਲ ਸਥਾਪਿਤ ਕਰਨ ਵਿਚ ਸਫ਼ਲ ਰਹੀ।

Sonu Sood
ਸ਼ੀਬਾ ਆਕਾਸ਼ਦੀਪ ਦਾ ਜਨਮ:ਸ਼ੀਬਾ ਇੱਕ ਭਾਰਤੀ ਅਭਿਨੇਤਰੀ ਹੈ ਜੋ ਮੁੱਖ ਤੌਰ 'ਤੇ ਹਿੰਦੀ ਭਾਸ਼ਾ ਦੀਆਂ ਫਿਲਮਾਂ ਵਿੱਚ ਦਿਖਾਈ ਦਿੰਦੀ ਹੈ। ਉਨ੍ਹਾਂ ਦਾ ਜਨਮ 1 ਜਨਵਰੀ 1970 ਵਿੱਚ ਹੋਇਆ। ਸ਼ੀਬਾ ਨੇ ਮੁੱਖ ਤੌਰ 'ਤੇ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੈ। ਉਸਨੇ 1996 ਵਿੱਚ ਫਿਲਮ ਨਿਰਮਾਤਾ ਆਕਾਸ਼ਦੀਪ ਨਾਲ ਵਿਆਹ ਕੀਤਾ। ਉਸਨੇ ਉਸਨੂੰ ਘਾਟ ਅਤੇ ਮਿਸ 420 ਵਰਗੀਆਂ ਫਿਲਮਾਂ ਵਿੱਚ ਨਿਰਦੇਸ਼ਿਤ ਕੀਤਾ ਸੀ। ਉਸਨੇ ਅਤੇ ਉਸਦੇ ਪਤੀ ਆਕਾਸ਼ਦੀਪ ਨੇ ਟੀਵੀ ਸ਼ੋਅ ਭੂਤ ਆਇਆ ਤੋਂ ਨਿਰਮਾਤਾ ਵਜੋਂ ਵਾਪਸੀ ਕੀਤੀ ਸੀ।

ਇਹ ਵੀ ਪੜ੍ਹੋ:-Karan Johar & Rani Mukerji Visit Golden Temple: ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਕਰਨ ਜੌਹਰ ਤੇ ਰਾਣੀ ਮੁਖਰਜੀ

ABOUT THE AUTHOR

...view details