ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਉੱਚਕੋਟੀ ਅਤੇ ਅਜ਼ੀਮ ਐਕਸ਼ਨ ਡਇਰੈਕਟਰ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਹਨ ਸ਼ਾਮ ਕੌਸ਼ਲ, ਜੋ ਰਿਲੀਜ਼ ਹੋਈ ਬਹੁ-ਚਰਚਿਤ ਫਿਲਮ 'ਡੰਕੀ' ਨਾਲ ਹੋਰ ਮਾਣਮੱਤੇ ਸਿਨੇਮਾ ਅਧਿਆਏ ਕਾਇਮ ਕਰਨ ਵਿਚ ਸਫ਼ਲ ਰਹੇ ਹਨ, ਜਿੰਨਾਂ ਦੁਆਰਾ ਇਸ ਫਿਲਮ ਵਿੱਚ ਅੰਜ਼ਾਮ ਦਿੱਤੇ ਐਕਸ਼ਨ ਸੀਨ ਨੂੰ ਚਾਰੇ ਪਾਸੇ ਤੋਂ ਭਰਵੀਂ ਸਲਾਹੁਤਾ ਮਿਲ ਰਹੀ ਹੈ।
'ਜੀਓ ਸਟੂਡਿਓਜ਼', 'ਰੈਡ ਚਿਲੀਜ਼ ਇੰਟਰਟੇਨਮੈਂਟ' ਵੱਲੋਂ ਨਿਰਮਿਤ ਕੀਤੀ ਗਈ ਇਸ ਫਿਲਮ ਨੂੰ ਦੁਨੀਆ ਭਰ ਵਿੱਚ ਬੰਪਰ ਓਪਨਿੰਗ ਹਾਸਿਲ ਹੋਈ ਹੈ, ਜਿਸ ਦੀ ਕਹਾਣੀ ਸਕਰੀਨ ਪਲੇਅ, ਸਿਨੇਮਾਟੋਗ੍ਰਾਫ਼ਰੀ, ਗੀਤ-ਸੰਗੀਤ ਦੇ ਨਾਲ-ਨਾਲ ਰਾਜਕੁਮਾਰ ਹਿਰਾਨੀ ਦੇ ਉਮਦਾ ਨਿਰਦੇਸ਼ਨ ਅਤੇ ਬੇਹਤਰੀਨ ਫਾਈਟ ਕੋਰਿਓਗ੍ਰਾਫ਼ਰ ਸ਼ਾਮ ਕੌਸ਼ਲ ਵੱਲੋਂ ਵਿਲੱਖਣਤਾ ਨਾਲ ਅੰਜ਼ਾਮ ਦਿੱਤੇ ਐਕਸ਼ਨ ਨੂੰ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਬਾਲੀਵੁੱਡ ਵਿੱਚ ਕਈ ਸਾਲਾਂ ਦਾ ਲੰਮੇਰਾ ਸਫ਼ਰ ਹੰਢਾ ਚੁੱਕੇ ਅਤੇ ਸ਼ਾਨਦਾਰ ਸਿਨੇਮਾ ਸ਼ਖਸ਼ੀਅਤ ਦੇ ਤੌਰ 'ਤੇ ਚੌਖੀ ਭੱਲ ਸਥਾਪਿਤ ਕਰ ਚੁੱਕੇ ਇਸ ਬੇਮਿਸਾਲ ਐਕਸ਼ਨ ਨਿਰਦੇਸ਼ਕ ਅਨੁਸਾਰ ਪੰਜਾਬ ਦੀ ਮਿੱਟੀ ਅਤੇ ਖੁਸ਼ਬੂ ਨਾਲ ਵਰੋਸਾਈਆਂ ਫਿਲਮਾਂ ਦਾ ਹਿੱਸਾ ਬਣਨਾ ਉਨਾਂ ਲਈ ਹਮੇਸ਼ਾ ਮਾਣ ਅਤੇ ਖੁਸ਼ਕਿਸਮਤੀ ਭਰੇ ਪਲ਼ਾਂ ਵਾਂਗ ਰਹਿੰਦਾ ਹੈ ਅਤੇ ਕੁਝ ਇਸੇ ਤਰ੍ਹਾਂ ਦੇ ਅਹਿਸਾਸ ਉਨਾਂ ਉਕਤ ਫਿਲਮ ਦੇ ਸ਼ੂਟ ਪੜਾਅ ਦੌਰਾਨ ਹਰ ਪਲ ਮਹਿਸੂਸ ਕੀਤੇ ਹਨ।
- Vicky Kaushal Acting Skills In Dunki: 'ਡੰਕੀ' 'ਚ ਵਿੱਕੀ ਕੌਸ਼ਲ ਦੀ ਅਦਾਕਾਰੀ ਦੇਖ ਕਾਇਲ ਹੋਏ ਪ੍ਰਸ਼ੰਸਕ, ਕਰਨ ਲੱਗੇ ਅਦਾਕਾਰ ਲਈ ਪੁਰਸਕਾਰ ਦੀ ਮੰਗ
- Dunki Opening Day: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਸ਼ਾਹਰੁਖ ਖਾਨ ਦੀ 'ਡੰਕੀ', ਪਹਿਲੇ ਦਿਨ ਕੀਤੀ ਇੰਨੀ ਕਮਾਈ
- Rajkumar Hirani Highest Grossing Movies: ਰਾਜਕੁਮਾਰ ਹਿਰਾਨੀ ਦੀਆਂ ਕਮਾਊ ਫਿਲਮਾਂ, ਪਹਿਲੇ ਦਿਨ ਦੇ ਕਲੈਕਸ਼ਨ ਨਾਲ 'ਡੰਕੀ' ਨੇ ਤੋੜਿਆ ਸਭ ਦਾ ਰਿਕਾਰਡ