ਚੰਡੀਗੜ੍ਹ:ਹਿੰਦੀ ਸਿਨੇਮਾ ਦੇ ਸਿਤਾਰਿਆਂ ਵਿਚ ਦੇਸ਼ ਤੋਂ ਬਾਅਦ ਹੁਣ ਵਿਦੇਸ਼ਾਂ ਵਿਚ ਵੀ ਵੱਧ ਚੜ੍ਹ ਦੇ ਲਾਈਵ ਸੋਅਜ਼ ਕਰਨ ਅਤੇ ਦਰਸ਼ਕਾਂ ਦੇ ਸਿੱਧੇ ਰੂਪ ਵਿਚ ਰੁਬਰੂ ਹੋਣ ਦਾ ਰੁਝਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਹੀ ਹੁਣ ਮੰਨੇ ਪ੍ਰਮੰਨੇ ਬਾਲੀਵੁੱਡ ਐਕਟਰ ਸ਼ਕਤੀ ਕਪੂਰ ਵੀ ਆਸਟ੍ਰੇਲੀਆ ਵਿਸ਼ੇਸ਼ ਟੂਰ ਲਈ ਰਵਾਨਾ ਹੋਣ ਜਾ ਰਹੇ ਹਨ, ਜੋ ਉਥੋਂ ਦੇ ਸਿਡਨੀ ਵਿਖੇ ਹੋਣ ਜਾ ਰਹੇ ਕਈ ਈਵੈਂਟ ਦਾ ਹਿੱਸਾ ਬਣਨਗੇ।
'ਨੰਦੂ ਸਬਕਾ ਬੰਧੂ' ਦੀ ਟੈਗਲਾਈਨ ਹੇਠ ਹੋਣ ਜਾ ਰਹੀ ਇਸ ਬਾਲੀਵੁੱਡ ਨਾਈਟ ਈਵੈਂਟ ਦੀ ਪ੍ਰਬੰਧਕੀ ਕਮਾਂਡ ਇੰਟਰਨੈਸ਼ਨਲ ਪ੍ਰਮੋਟਰ ਵਿੱਕੀ ਪਾਲ ਸੰਭਾਲ ਰਹੇ ਹਨ, ਜੋ ਪੰਜਾਬੀ, ਹਿੰਦੀ 'ਫ਼ਿਲਮਜ਼ ਡਿਸਟੀਬਿਊਸ਼ਨ' ਨਾਲ ਜੁੜੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਇਕ ਉੱਘੇ ਫਿਲਮੀ ਪਰਿਵਾਰ ਨਾਲ ਤਾਲੁਕ ਰੱਖਦੇ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਇਸ ਖਿੱਤੇ ਵਿਚ ਵੱਸਦੇ ਪ੍ਰਵਾਸੀ ਭਾਰਤੀਆਂ ਖਾਸ ਕਰ ਪੰਜਾਬੀਆਂ ਦੇ ਮੰਨੋਰੰਜਨ ਲਈ ਲਗਾਤਾਰ ਯਤਨਸ਼ੀਨ ਹਨ, ਜਿਸ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਹੁਣ ਤੱਕ ਅਦਾਕਾਰਾ ਨੀਲਮ ਕੋਠਾਰੀ ਲਾਈਵ, ਅਦਿੱਤੀ ਮਿੱਤਲ, ਹਿੰਗਲਿਸ਼ ਕਾਮੇਡੀ, ਅਰਜੁਨ ਰਾਮਪਾਲ ਰੁਬਰੂ ਸ਼ਾਮ, ਸਾਰਾ ਅਲੀ ਖ਼ਾਨ ਰੁਬਰੂ, ਰਾਹੁਲ ਰਵੇਲ-ਰਣਧੀਰ ਕਪੂਰ -ਪੂਨਮ ਢਿੱਲੋਂ ਰੁਬਰੂ , ਆਰਤੀ ਛਾਬੜ੍ਹੀਆਂ ਰੁਬਰੂ , ਗੋਵਿੰਦਾ ਲਾਈਵ ਆਦਿ ਜਿਹੇ ਕਈ ਵੱਡੇ ਸ਼ੋਅਜ਼ ਦਾ ਪ੍ਰਬੰਧਨ ਸਿਡਨੀ ਵਿਖੇ ਕੀਤਾ ਜਾ ਚੁੱਕਾ ਹੈ।