ਪੰਜਾਬ

punjab

ETV Bharat / entertainment

Jawan New Poster: ਫਿਲਮ 'ਜਵਾਨ' ਦਾ ਨਵਾਂ ਪੋਸਟਰ ਸ਼ੇਅਰ ਕਰ ਬੋਲੇ ਸ਼ਾਹਰੁਖ ਖਾਨ," 30 ਦਿਨਾਂ ਬਾਅਦ ਪਤਾ ਲੱਗੇਗਾ, ਮੈਂ ਚੰਗਾ ਹਾਂ ਜਾਂ ਬੂਰਾ" - bollywood actress

ਫਿਲਮ ਜਵਾਨ ਨੂੰ ਰਿਲੀਜ਼ ਹੋਣ ਵਿੱਚ ਹੁਣ ਇੱਕ ਮਹੀਨਾ ਰਹਿ ਗਿਆ ਹੈ ਅਤੇ ਅਜਿਹੇ ਵਿੱਚ ਸ਼ਾਹਰੁਖ ਖਾਨ ਨੇ ਆਪਣੀ ਇਸ ਫਿਲਮ ਦਾ ਇੱਕ ਹੋਰ ਨਵਾਂ ਪੋਸਟਰ ਸ਼ੇਅਰ ਕਰ ਦਿੱਤਾ ਹੈ।

Jawan New Poster
Jawan New Poster

By

Published : Aug 7, 2023, 5:10 PM IST

ਹੈਦਰਾਬਾਦ: ਬਾਲੀਵੁੱਡ ਦੇ ਪਠਾਨ ਸ਼ਾਹਰੁਖ ਖਾਨ ਦੀ ਫਿਲਮ ਜਵਾਨ ਦਾ ਇੰਤਜ਼ਾਰ ਪ੍ਰਸ਼ੰਸਕ ਬੇਸਬਰੀ ਨਾਲ ਕਰ ਰਹੇ ਹਨ। ਫਿਲਮ ਨੂੰ ਰਿਲੀਜ਼ ਹੋਣ ਵਿੱਚ ਇੱਕ ਮਹੀਨਾ ਰਹਿ ਗਿਆ ਹੈ ਅਤੇ ਅਜਿਹੇ ਵਿੱਚ ਸ਼ਾਹਰੁਖ ਖਾਨ ਨੇ ਆਪਣੀ ਇਸ ਫਿਲਮ ਦਾ ਇੱਕ ਹੋਰ ਨਵਾਂ ਪੋਸਟਰ ਜਾਰੀ ਕਰ ਦਿੱਤਾ ਹੈ। ਸ਼ਾਹਰੁਖ ਖਾਨ ਨੇ ਇੱਕ ਵਾਰ ਫਿਰ ਆਪਣੇ ਬੋਲਡ ਲੁੱਕ 'ਚ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਇਸਦੇ ਨਾਲ ਹੀ ਦੱਸਿਆ ਹੈ ਕਿ ਫਿਲਮ ਰਿਲੀਜ਼ ਹੋਣ ਵਿੱਚ ਇੱਕ ਮਹੀਨਾ ਰਹਿ ਗਿਆ ਹੈ। ਬੀਤੇ ਦਿਨੀ ਫਿਲਮ ਦਾ ਨਵਾਂ ਗੀਤ 'ਜ਼ਿੰਦਾ ਬੰਦਾ' ਰਿਲੀਜ਼ ਕੀਤਾ ਗਿਆ ਸੀ। ਗੀਤ 'ਜ਼ਿੰਦਾ ਬੰਦਾ' ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆਇਆ। ਦੂਜੇ ਪਾਸੇ ਕੁਝ ਲੋਕਾਂ ਨੂੰ ਇਹ ਗੀਤ ਪਸੰਦ ਨਹੀਂ ਆਇਆ। ਹੁਣ ਕਿਹਾ ਜਾ ਰਿਹਾ ਹੈ ਕਿ ਫਿਲਮ ਦਾ ਦੂਸਰਾ ਗੀਤ, ਜਿਸ ਵਿੱਚ ਸ਼ਾਹਰੁਖ ਖਾਨ ਅਤੇ ਫਿਲਮ ਦੀ ਲੀਡ ਅਦਾਕਾਰਾ ਨਯਨਤਾਰਾ ਸ਼ਾਮਲ ਹਨ, ਰਿਲੀਜ਼ ਹੋਣ ਜਾ ਰਿਹਾ ਹੈ।

ਸ਼ਾਹਰੁਖ ਖਾਨ ਨੇ ਫਿਲਮ 'ਜਵਾਨ' ਦਾ ਸ਼ੇਅਰ ਕੀਤਾ ਨਵਾਂ ਪੋਸਟਰ:ਸ਼ਾਹਰੁਖ ਖਾਨ ਨੇ ਫਿਲਮ ਜਵਾਨ ਦਾ ਨਵਾਂ ਪੋਸਟਰ ਸ਼ੇਅਰ ਕਰਕੇ ਲਿਖਿਆ," ਮੈਂ ਚੰਗਾ ਹਾਂ ਜਾਂ ਬੂਰਾ, ਇੱਕ ਮਹੀਨੇ ਬਾਅਦ ਫਿਲਮ ਰਿਲੀਜ਼ ਹੋ ਰਹੀ ਹੈ, ਪਤਾ ਚਲ ਜਾਵੇਗਾ। ਦੱਸ ਦਈਏ ਸ਼ਾਹਰੁਖ ਖਾਨ ਨੇ ਫਿਲਮ ਜਵਾਨ ਤੋਂ ਆਪਣਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਵਿੱਚ ਸ਼ਾਹਰੁਖ ਖਾਨ ਬੋਲਡ ਲੁੱਕ 'ਚ ਨਜ਼ਰ ਆ ਰਹੇ ਹਨ ਅਤੇ ਹੱਥ ਵਿੱਚ ਬਦੂੰਕ ਫੜੀ ਹੋਈ ਹੈ। ਸ਼ਾਹਰੁਖ ਖਾਨ ਦੇ ਨਵੇਂ ਪੋਸਟਰ ਵਿੱਚ ਐਕਸ਼ਨ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।

ਕਦੋ ਰਿਲੀਜ਼ ਹੋਵੇਗੀ ਫਿਲਮ ਜਵਾਨ?: ਦੱਸ ਦਈਏ ਕਿ ਸਾਊਥ ਫਿਲਮ ਇੰਡਸਟਰੀ ਦੇ ਨੌਜਵਾਨ ਨਿਰਦੇਸ਼ਕ ਅਰੁਣ ਕੁਮਾਰ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਪਹਿਲੀ ਵਾਰ ਸ਼ਾਹਰੁਖ ਖਾਨ ਅਤੇ ਅਰੁਣ ਕੁਮਾਰ ਇਕੱਠੇ ਕੰਮ ਕਰਨ ਜਾ ਰਹੇ ਹਨ। ਫਿਲਮ ਵਿੱਚ ਸ਼ਾਹਰੁਖ ਖਾਨ ਦੇ ਨਾਲ ਸਾਊਥ ਦੀ ਅਦਾਕਾਰਾ ਨਯਨਤਾਰਾ ਨੂੰ ਕਾਸਟ ਕੀਤਾ ਗਿਆ ਹੈ। ਸੰਜੇ ਦੱਤ ਅਤੇ ਦੀਪਿਕਾ ਫਿਲਮ ਵਿੱਚ ਕੈਮਿਓ ਕਰਦੇ ਨਜ਼ਰ ਆਉਣਗੇ। ਫਿਲਮ ਜਵਾਨ 7 ਸਤੰਬਰ ਨੂੰ ਰਿਲੀਜ਼ ਹੋਵੇਗੀ।

ABOUT THE AUTHOR

...view details