ਮੁੰਬਈ (ਬਿਊਰੋ): ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਨੇ ਸੋਸ਼ਲ ਮੀਡੀਆ 'ਤੇ ਯਾਟ 'ਤੇ ਸੂਰਜ ਡੁੱਬਣ ਦਾ ਆਨੰਦ ਲੈਂਦੇ ਹੋਏ ਇਕ ਵੀਡੀਓ ਪੋਸਟ ਕੀਤਾ ਹੈ। ਸ਼ਨੀਵਾਰ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਵੀਡੀਓ ਪਾਈ। ਸ਼ਹਿਨਾਜ਼ ਹਵਾ ਅਤੇ ਸੂਰਜ ਡੁੱਬਣ ਦੇ ਵਿਚਕਾਰ ਯਾਟ 'ਤੇ ਇਕ ਖੰਭੇ ਦੀ ਮਦਦ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਸ਼ਹਿਨਾਜ਼ ਨੇ ਡਿਊ ਈਅਰਰਿੰਗਸ ਦੇ ਨਾਲ ਬਲੈਕ ਪੋਲਕਾ ਡਰੈੱਸ ਪਹਿਨੀ ਸੀ ਅਤੇ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਸੀ।
ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ 'Riveting sunsets #shehnaazgill' ਜਿਵੇਂ ਹੀ ਉਸਨੇ ਸ਼ੇਅਰਿੰਗ ਐਪ 'ਤੇ ਵੀਡੀਓ ਪੋਸਟ ਕੀਤਾ, ਪ੍ਰਸ਼ੰਸਕਾਂ ਨੇ ਉਸ ਨੂੰ 'ਖੂਬਸੂਰਤ ਕੁੜੀ' ਕਹਿ ਕੇ ਦਿਲ ਅਤੇ ਅੱਗ ਦੇ ਇਮੋਸ਼ਨ ਨਾਲ ਟਿੱਪਣੀ ਬਾਕਸ ਨੂੰ ਭਰ ਦਿੱਤਾ।