ਹੈਦਰਾਬਾਦ: ਕਾਫੀ ਅਟਕਲਾਂ ਤੋਂ ਬਾਅਦ ਕਿੰਗ ਖਾਨ ਦੀ 'ਜਵਾਨ' ਨੇ ਬੰਗਲਾਦੇਸ਼ ਦੇ ਸੈਂਸਰ ਬੋਰਡ (Jawan Bangladesh release controversy) ਤੋਂ ਸਫਲਤਾਪੂਰਵਕ ਕਲੀਅਰੈਂਸ ਹਾਸਲ ਕਰਕੇ ਦੇਸ਼ ਦੇ ਸਿਨੇਮਾਘਰਾਂ 'ਚ ਆਪਣਾ ਰਸਤਾ ਬਣਾ ਲਿਆ ਹੈ। ਇਹ ਇੱਕ ਇਤਿਹਾਸਕ ਮੌਕਾ ਹੈ, ਕਿਉਂਕਿ ਇਹ ਪਹਿਲੀ ਭਾਰਤੀ ਫਿਲਮ ਹੈ, ਜੋ ਬੰਗਲਾਦੇਸ਼ ਵਿੱਚ ਇਸਦੇ ਗਲੋਬਲ ਪ੍ਰੀਮੀਅਰ ਵਾਲੇ ਦਿਨ ਰਿਲੀਜ਼ (Jawan Bangladesh release) ਕੀਤੀ ਗਈ। ਫਿਲਮ ਨੂੰ ਬੋਰਡ ਤੋਂ ਇੱਕ ਸੈਂਸਰ ਸਰਟੀਫਿਕੇਟ ਵੀ ਪ੍ਰਾਪਤ ਹੋਇਆ ਹੈ।
ਖਬਰਾਂ ਮੁਤਾਬਕ ਜਵਾਨ ਨੂੰ ਰਾਤ ਕਰੀਬ 12 ਵਜੇ ਸੈਂਸਰ ਬੋਰਡ ਤੋਂ ਕਲੀਅਰੈਂਸ ਮਿਲ ਗਈ ਸੀ। 7 ਸਤੰਬਰ ਦੀ ਰਾਤ ਨੂੰ ਸਿਨੇਮਾਘਰਾਂ ਵਿੱਚ ਪ੍ਰੀਮੀਅਰ ਕੀਤਾ ਗਿਆ। ਜਵਾਨ ਤੋਂ ਪਹਿਲਾਂ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਵੀ ਬੰਗਲਾਦੇਸ਼ ਵਿੱਚ ਰਿਲੀਜ਼ ਹੋਈ ਸੀ, ਪਰ ਇਹ ਫਿਲਮ ਦਰਸ਼ਕਾਂ ਦੇ ਦਿਲਾਂ ਨੂੰ ਮੋਹਣ ਵਿੱਚ ਅਸਫਲ ਰਹੀ ਸੀ। ਇਸਦੇ ਉਲਟ ਸ਼ਾਹਰੁਖ ਖਾਨ ਦੀ ਪਠਾਨ ਨੂੰ ਉਸਦੇ ਬੰਗਲਾਦੇਸ਼ੀ ਪ੍ਰਸ਼ੰਸਕਾਂ ਦੁਆਰਾ ਇੱਕ ਵਿਸ਼ਾਲ ਅਤੇ ਉਤਸ਼ਾਹੀ ਹੁੰਗਾਰਾ ਮਿਲਿਆ ਸੀ।
ਬੰਗਲਾਦੇਸ਼ ਵਿੱਚ ਵਿਦੇਸ਼ੀ ਫਿਲਮਾਂ ਨੂੰ ਉਨ੍ਹਾਂ ਦੇ ਭਾਰਤੀ ਪ੍ਰੀਮੀਅਰ ਤੋਂ ਕੁਝ ਦਿਨ ਬਾਅਦ ਰਿਲੀਜ਼ (Jawan Bangladesh release) ਕੀਤਾ ਜਾਂਦਾ ਹੈ, ਪਰ ਜਵਾਨ ਨੇ ਇਸ ਨਿਯਮ ਨੂੰ ਤੋੜ ਦਿੱਤਾ ਹੈ। ਬੰਗਲਾਦੇਸ਼ ਮੀਡੀਆ ਦੇ ਸੂਤਰਾਂ ਅਨੁਸਾਰ ਜਵਾਨ ਲਈ ਸੈਂਸਰ ਬੋਰਡ ਦੀ ਮਨਜ਼ੂਰੀ ਨਾਲ ਸਾਰੇ ਰੁਕਾਵਟਾਂ ਦੂਰ ਹੋ ਗਈਆਂ ਜਾਪਦੀਆਂ ਹਨ।
ਬੰਗਲਾਦੇਸ਼ੀ ਕਲਾਕਾਰਾਂ ਦੇ ਇੱਕ ਧੜੇ ਨੇ ਜਵਾਨ ਦੀ ਇੱਕੋ ਸਮੇਂ ਰਿਲੀਜ਼ ਦੇ ਵਿਰੋਧ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੂੰ ਡਰ ਸੀ ਕਿ ਜਵਾਨ ਵਰਗੀ ਫਿਲਮ ਸਥਾਨਕ ਪ੍ਰੋਡਕਸ਼ਨ ਅਤੇ ਉਨ੍ਹਾਂ ਪ੍ਰੋਜੈਕਟਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬੰਗਲਾਦੇਸ਼ ਫਿਲਮ ਪ੍ਰੋਡਿਊਸਰਜ਼ ਐਸੋਸੀਏਸ਼ਨ ਦੇ ਅਣਲਿਖਤ ਨਿਯਮਾਂ ਦੇ ਅਨੁਸਾਰ ਇੱਕ ਹਫ਼ਤੇ ਵਿੱਚ ਦੋ ਤੋਂ ਵੱਧ ਫਿਲਮਾਂ ਰਿਲੀਜ਼ ਨਹੀਂ ਕੀਤੀਆਂ ਜਾ ਸਕਦੀਆਂ ਹਨ।
ਬੰਗਲਾਦੇਸ਼ ਵਿੱਚ ਜਵਾਨ ਦੀ ਰਿਲੀਜ਼ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਵਿੱਚ ਜਸ਼ਨ ਦਾ ਕਾਰਨ ਸੀ। ਐਟਲੀ ਦੁਆਰਾ ਨਿਰਦੇਸ਼ਤ ਇਸ ਐਕਸ਼ਨ ਨਾਲ ਭਰਪੂਰ ਮੰਨੋਰੰਜਨ ਨੇ ਨਾ ਸਿਰਫ ਭਾਰਤ ਵਿੱਚ ਬਲਕਿ ਸੰਯੁਕਤ ਰਾਜ ਅਤੇ ਦੁਬਈ ਵਿੱਚ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਵਿੱਚ ਵੀ ਬਹੁਤ ਉਤਸ਼ਾਹ ਪੈਦਾ ਕੀਤਾ ਹੈ।