ਹੈਦਰਾਬਾਦ:ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ (Jawan Box Office Collection Day 12) ਦੀ ਮੁੱਖ ਭੂਮਿਕਾ ਵਾਲੀ ਬੇਹੱਦ ਉਡੀਕੀ ਜਾ ਰਹੀ ਫਿਲਮ 'ਜਵਾਨ' ਰਿਲੀਜ਼ ਦੇ 10 ਦਿਨ ਬਾਅਦ ਵੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਐਕਸ਼ਨ ਥ੍ਰਿਲਰ ਨੇ ਸ਼ਾਨਦਾਰ ਕਲੈਕਸ਼ਨ ਦੇ ਨਾਲ ਸਿਨੇਮਾਘਰਾਂ ਵਿੱਚ ਆਪਣੀ ਐਂਟਰੀ ਕੀਤੀ ਸੀ ਅਤੇ ਭਾਰਤ ਵਿੱਚ ਬਾਕਸ ਆਫਿਸ 'ਤੇ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਦੀ ਕਗਾਰ 'ਤੇ ਹੈ। ਇਸ ਦੇ 12ਵੇਂ ਦਿਨ ਹਾਲਾਂਕਿ ਇੰਡਸਟਰੀ ਟਰੈਕਰ ਸੈਕਨਿਲਕ ਦੁਆਰਾ ਇੱਕ ਰਿਪੋਰਟ ਦੇ ਅਨੁਸਾਰ ਫਿਲਮ ਵਿੱਚ ਗਿਰਾਵਟ ਮਿਲਣ ਦੀ ਸੰਭਾਵਨਾ ਹੈ।
ਕਿੰਗ ਖਾਨ ਦੇ ਜਵਾਨ ਨੇ ਸਿਨੇਮਾਘਰਾਂ ਵਿੱਚ ਆਪਣੇ ਪਹਿਲੇ 11 ਦਿਨਾਂ (Jawan Box Office Collection Day 12) ਵਿੱਚ ਭਾਰਤ ਵਿੱਚ ਲਗਭਗ 477.3 ਕਰੋੜ ਰੁਪਏ ਦੀ ਕਮਾਈ ਕੀਤੀ ਹੈ। Sacnilk ਦੀ ਇੱਕ ਰਿਪੋਰਟ ਅਨੁਸਾਰ 12ਵੇਂ ਦਿਨ ਐਕਸ਼ਨ ਨਾਲ ਭਰਪੂਰ ਫਿਲਮ ਘਰੇਲੂ ਬਾਕਸ ਆਫਿਸ 'ਤੇ 14 ਕਰੋੜ ਰੁਪਏ ਦਾ ਕਲੈਕਸ਼ਨ ਕਰ ਸਕਦੀ ਹੈ, ਸ਼ੁਰੂਆਤੀ ਅਨੁਮਾਨਾਂ ਅਨੁਸਾਰ ਇਸਦੀ ਮੌਜੂਦਾ ਕੁੱਲ ਕਮਾਈ 491.63 ਕਰੋੜ ਰੁਪਏ ਹੋ ਗਈ ਹੈ। 12ਵੇਂ ਦਿਨ ਦੇ ਅੰਕੜੇ ਅਨੁਸਾਰ ਇਹ ਫਿਲਮ ਅੱਜ ਭਾਰਤ ਵਿੱਚ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਜਾ ਰਹੀ ਹੈ ਅਤੇ ਪੂਰੀ ਦੁਨੀਆਂ ਵਿੱਚ ਫਿਲਮ ਨੇ 800 ਕਰੋੜ ਦੀ ਕਮਾਈ ਪਹਿਲਾਂ ਹੀ ਕਰ ਲਈ ਹੈ।
- Sharhan Singh: ਸੀਰੀਅਲ ‘ਤੇਰੀ ਮੇਰੀ ਡੋਰੀਆਂ' ਦਾ ਹਿੱਸਾ ਬਣੇ ਪੰਜਾਬੀ ਐਕਟਰ ਸ਼ਰਹਾਨ ਸਿੰਘ, ਕਈ ਆਗਾਮੀ ਪੰਜਾਬੀ ਫਿਲਮਾਂ 'ਚ ਵੀ ਆਉਣਗੇ ਨਜ਼ਰ
- Animal Teaser: ਰਣਬੀਰ ਕਪੂਰ ਦੇ ਨਵੇਂ ਲੁੱਕ ਨੇ ਵਧਾਇਆ ਪ੍ਰਸ਼ੰਸਕਾਂ ਦਾ ਉਤਸ਼ਾਹ, ਇਸ ਦਿਨ ਰਿਲੀਜ਼ ਹੋਵੇਗਾ ਫਿਲਮ ਦਾ ਟੀਜ਼ਰ
- Satinder Sartaj Song Jalsa: ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਵੀ ਬਾਲੀਵੁੱਡ ਵੱਲ ਭਰੀ ਉੱਚੀ ਪਰਵਾਜ਼, ਅਕਸ਼ੈ ਕੁਮਾਰ ਦੀ ਨਵੀਂ ਫਿਲਮ ਲਈ ਗਾਇਆ ਗੀਤ ਹੋਇਆ ਰਿਲੀਜ਼