ਪੰਜਾਬ

punjab

ETV Bharat / entertainment

ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਸ਼ਾਹਰੁਖ ਖਾਨ ਦੀ 'ਡੰਕੀ', ਜਾਣੋ 7ਵੇਂ ਦਿਨ ਦਾ ਕਲੈਕਸ਼ਨ - Dunki box office day 7

Dunki Box Office Day 7: 2023 ਵਿੱਚ ਸ਼ਾਹਰੁਖ ਖਾਨ ਦੀ ਤੀਜੀ ਰਿਲੀਜ਼ ਡੰਕੀ ਨੇ ਘਰੇਲੂ ਬਾਕਸ ਆਫਿਸ 'ਤੇ 150 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਕਰ ਲਈ ਹੈ। ਇਹ ਫਿਲਮ 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।

Dunki box office day 7
Dunki box office day 7

By ETV Bharat Entertainment Team

Published : Dec 28, 2023, 1:17 PM IST

ਹੈਦਰਾਬਾਦ: ਰਾਜਕੁਮਾਰ ਹਿਰਾਨੀ ਦੇ ਨਾਲ ਸ਼ਾਹਰੁਖ ਖਾਨ ਦੀ ਪਹਿਲੀ ਫਿਲਮ ਡੰਕੀ ਆਪਣੀ ਰਿਲੀਜ਼ ਦੇ ਸੱਤ ਦਿਨਾਂ ਵਿੱਚ ਬਾਕਸ ਆਫਿਸ 'ਤੇ ਕਾਫ਼ੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਡੰਕੀ ਦਾ ਇੱਕ ਹਫ਼ਤੇ ਦਾ ਰਿਪੋਰਟ ਕਾਰਡ ਦਰਸਾਉਂਦਾ ਹੈ ਕਿ ਸ਼ਾਹਰੁਖ ਖਾਨ ਦੀ ਡੰਕੀ ਸਾਲਾਰ ਦੇ ਕ੍ਰੇਜ਼ ਦੇ ਬਾਵਜੂਦ ਘਰੇਲੂ ਬਾਕਸ ਆਫਿਸ 'ਤੇ ਆਪਣਾ ਕਬਜ਼ਾ ਕਾਇਮ ਰੱਖ ਰਹੀ ਹੈ। ਹਾਲਾਂਕਿ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ, ਸ਼ਾਹਰੁਖ ਖਾਨ ਦੀ ਫਿਲਮ ਭਾਰਤ ਵਿੱਚ 150 ਕਰੋੜ ਰੁਪਏ ਦਾ ਮੀਲ ਪੱਥਰ ਤੋੜਨ ਵਿੱਚ ਕਾਮਯਾਬ ਰਹੀ ਹੈ।

ਸੈਕਨਿਲਕ ਦੀ ਰਿਪੋਰਟ ਦੇ ਅਨੁਸਾਰ ਫਿਲਮ ਨੇ 7ਵੇਂ ਦਿਨ (ਭਾਸ਼ਾਵਾਂ ਵਿੱਚ) 9.75 ਕਰੋੜ ਰੁਪਏ ਕਮਾਏ ਹਨ। ਇਸ ਨਾਲ 'ਡੰਕੀ' ਦਾ ਕੁੱਲ ਕਲੈਕਸ਼ਨ 150 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।

ਤੁਹਾਨੂੰ ਦੱਸ ਦਈਏ ਦੇਸ਼ ਵਿੱਚ ਫਿਲਮ ਨੂੰ ਮੁੰਬਈ, ਚੇੱਨਈ, ਕੋਲਕਾਤਾ, ਪੂਨੇ, ਬੈਂਗਲੁਰੂ, ਜੈਪੁਰ, ਚੰਡੀਗੜ੍ਹ, ਲਖਨਊ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਸਭ ਤੋਂ ਜਿਆਦਾ ਦੇਖਿਆ ਗਿਆ ਹੈ। ਸ਼ਾਹਰੁਖ ਖਾਨ ਸਟਾਰਰ ਫਿਲਮ ਹੁਣ ਗਲੋਬਲ ਬਾਕਸ ਆਫਿਸ 'ਤੇ 300 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੰਗਲਵਾਰ ਤੱਕ ਡੰਕੀ ਦਾ ਗਲੋਬਲ ਬਾਕਸ ਆਫਿਸ ਕਲੈਕਸ਼ਨ 283.13 ਕਰੋੜ ਰੁਪਏ ਸੀ।

ਉਲੇਖਯੋਗ ਹੈ ਕਿ ਰਾਜਕੁਮਾਰ ਹਿਰਾਨੀ ਦੀ "ਡੰਕੀ" ਦੀ ਕਹਾਣੀ ਗੈਰ-ਕਾਨੂੰਨੀ ਤਰੀਕੇ ਨਾਲ ਦੂਸਰੇ ਦੇਸ਼ਾਂ ਵਿੱਚ ਐਂਟਰੀ ਵਿਧੀ 'ਤੇ ਅਧਾਰਤ ਹੈ। ਕਾਮੇਡੀ ਡਰਾਮੇ ਵਿੱਚ ਸ਼ਾਹਰੁਖ ਤੋਂ ਇਲਾਵਾ ਤਾਪਸੀ ਪੰਨੂ, ਵਿੱਕੀ ਕੌਸ਼ਲ, ਬੋਮਨ ਇਰਾਨੀ, ਅਨਿਲ ਗਰੋਵਰ ਅਤੇ ਵਿਕਰਮ ਕੋਚਰ ਵੀ ਨਜ਼ਰ ਆਉਣਗੇ। ਇਹ ਫਿਲਮ ਪ੍ਰਭਾਸ ਦੀ ਸਾਲਾਰ ਦੀ ਰਿਲੀਜ਼ ਤੋਂ ਇੱਕ ਦਿਨ ਪਹਿਲਾਂ 21 ਦਸੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।

'ਡੰਕੀ' ਦੀ ਕਹਾਣੀ ਦੇ ਨਾਲ-ਨਾਲ ਇਸ ਦੇ ਗੀਤਾਂ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਫਿਲਮ 'ਚ ਸ਼ਾਹਰੁਖ ਖਾਨ ਅਤੇ ਤਾਪਸੀ ਪੰਨੂ ਦੀ ਆਨਸਕ੍ਰੀਨ ਕੈਮਿਸਟਰੀ ਵੀ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ।

ABOUT THE AUTHOR

...view details