ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਾਨੂੰਨ ਅਤੇ ਵਿਵਸਥਾ ਦੇ ਨਾਲ ਨਵੀਂ ਸੰਸਦ ਵਿੱਚ ਸੇਂਗੋਲ ਦੀ ਸਥਾਪਨਾ ਕਰ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਨਿਰਮਾਣ ਕਰਨ ਵਾਲੇ ਮਜ਼ਦੂਰਾਂ ਨੂੰ ਸਨਮਾਨਿਤ ਕੀਤਾ ਹੈ। ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਨਵੀਂ ਸੰਸਦ ਭਵਨ ਦਾ ਵੀਡੀਓ ਸਾਂਝਾ ਕੀਤਾ ਹੈ ਅਤੇ ਇਸ ਦੀ ਤਾਰੀਫ ਕੀਤੀ ਹੈ।
ਉਦਘਾਟਨ ਤੋਂ ਪਹਿਲਾਂ ਸ਼ਾਹਰੁਖ ਖਾਨ ਨੇ ਟਵਿੱਟਰ 'ਤੇ ਕੀਤਾ ਵੀਡੀਓ ਸਾਂਝਾ:ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਪਹਿਲਾਂ ਸ਼ਾਹਰੁਖ ਖਾਨ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਨਵੀਂ ਇਮਾਰਤ ਦਾ ਦ੍ਰਿਸ਼ ਸ਼ਾਮਲ ਹੈ। ਇਸ ਵੀਡੀਓ ਨੂੰ ਸ਼ਾਹਰੁਖ ਖਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਉਨ੍ਹਾਂ ਨਵੀਂ ਸੰਸਦ ਭਵਨ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਹਰੁਖ ਖਾਨ ਦੇ ਟਵੀਟ ਨੂੰ ਰੀਟਵੀਟ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਲੇਕਾਂ ਨੂੰ ਕੀਤੀ ਸੀ ਇਹ ਅਪੀਲ:26 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਨਵੀਂ ਸੰਸਦ ਦਾ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਇਸ ਨੂੰ ਆਪਣੀ ਆਵਾਜ਼ ਦੇਣ ਅਤੇ #MyParliamentMyPride ਹੈਸ਼ਟੈਗ ਨਾਲ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਕਈ ਅਦਾਕਾਰਾਂ ਅਤੇ ਰਾਜਨੇਤਾਵਾਂ ਨੇ ਇਸ ਵੀਡੀਓ ਨੂੰ ਆਪਣੀ ਆਵਾਜ਼ ਦਿੱਤੀ ਅਤੇ ਫਿਰ ਇਸਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ।
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਵੀਡੀਓ ਨੂੰ ਦਿੱਤੀ ਆਪਣੀ ਅਵਾਜ਼:ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਡੀਓ ਨੂੰ ਆਪਣੀ ਆਵਾਜ਼ ਦਿੱਤੀ ਹੈ। ਅਕਸ਼ੈ ਕੁਮਾਰ ਨੇ ਨਵੇਂ ਸੰਸਦ ਭਵਨ ਨੂੰ ਭਾਰਤ ਦੇ ਵਿਕਾਸ ਦੀ ਕਹਾਣੀ ਦਾ ਪ੍ਰਤੀਕ ਦੱਸਿਆ ਹੈ। ਪੀਐਮ ਮੋਦੀ ਨੇ ਵੀ ਅਕਸ਼ੈ ਕੁਮਾਰ ਦੇ ਟਵੀਟ ਨੂੰ ਰੀਟਵੀਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਅਕਸ਼ੈ ਕੁਮਾਰ ਨਾਲ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਇਹ ਇਮਾਰਤ ਦੇਸ਼ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀ ਹੈ।
ਅਦਾਕਾਰ ਅਨੁਪਮ ਖੇਰ ਨੇ ਵੀ ਸ਼ੇਅਰ ਕੀਤਾ ਵੀਡੀਓ: ਅਦਾਕਾਰ ਅਨੁਪਮ ਖੇਰ ਨੇ ਵੀ ਆਪਣੀ ਆਵਾਜ਼ ਨਾਲ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਇਹ ਇਮਾਰਤ ਸਿਰਫ ਇਕ ਇਮਾਰਤ ਨਹੀਂ ਹੈ, ਇਹ 140 ਕਰੋੜ ਦੇਸ਼ਵਾਸੀਆਂ ਦੇ ਸੁਪਨਿਆਂ ਦਾ ਘਰ ਹੈ। ਇਹ ਦੇਸ਼ ਵਾਸੀਆਂ ਦੀਆਂ ਉਮੀਦਾਂ ਦਾ ਪ੍ਰਤੀਕ ਹੈ, ਇਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਨਾਅਰਾ ਹੈ। ਅਨੁਪਮ ਖੇਰ ਨੇ ਕਿਹਾ ਕਿ ਇਹ ਸਾਡੇ ਲੋਕਤੰਤਰ ਦਾ ਮੰਦਰ ਹੈ। ਪੀਐਮ ਮੋਦੀ ਨੇ ਅਨੁਪਮ ਖੇਰ ਦੇ ਵੀਡੀਓ ਨੂੰ ਰੀਟਵੀਟ ਕੀਤਾ ਹੈ।
- Akkad Bakkad Bambey Bo: ਪੰਜਾਬੀ ਫਿਲਮ ‘ਅੱਕੜ ਬੱਕੜ ਬੰਬੇ ਬੋ’ ਦੀ ਸ਼ੂਟਿੰਗ ਸ਼ੁਰੂ, ਰੋਇਲ ਸਿੰਘ ਕਰਨਗੇ ਨਿਰਦੇਸ਼ਨ
- Nawazuddin Siddiqui: ਨਵਾਜ਼ੂਦੀਨ ਨੇ ਥੀਏਟਰ 'ਚ ਟਿਕਟਾਂ ਦੀਆਂ ਵਧੀਆਂ ਕੀਮਤਾਂ 'ਤੇ ਜਤਾਈ ਚਿੰਤਾ, ਕਿਹਾ- 'ਇਸ ਵੱਲ ਧਿਆਨ ਦੇਣਾ ਚਾਹੀਦਾ ਹੈ'
- Cannes 2023: ਅਨੁਸ਼ਕਾ ਸ਼ਰਮਾ ਨੇ ਕੀਤਾ ਕਾਨਸ ਡੈਬਿਊ, ਖੂਬਸੂਰਤ ਡਰੈੱਸ 'ਚ ਰੈੱਡ ਕਾਰਪੇਟ 'ਤੇ ਦਿਖਾਇਆ ਜਲਵਾ
ਅਦਾਕਾਰ ਤੋਂ ਇਲਾਵਾ ਇਨ੍ਹਾਂ ਨੇ ਵੀ ਨਵੀਂ ਪਾਰਲੀਮੈਂਟ ਦੇ ਵੀਡੀਓ ਨੂੰ ਦਿੱਤੀ ਆਪਣੀ ਆਵਾਜ਼: ਗੀਤਕਾਰ ਮਨੋਜ ਮੁੰਤਸ਼ੀਰ ਨੇ ਵੀ ਨਵੀਂ ਪਾਰਲੀਮੈਂਟ ਦਾ ਵੀਡੀਓ ਆਪਣੀ ਆਵਾਜ਼ ਨਾਲ ਸਾਂਝਾ ਕੀਤਾ ਹੈ। ਇਸ ਤੋਂ ਇਲਾਵਾ ਪੀਐਮ ਮੋਦੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਕਈ ਆਮ ਲੋਕਾਂ ਦੀ ਆਵਾਜ਼ ਵਾਲੇ ਵੀਡੀਓ ਵੀ ਸ਼ੇਅਰ ਕੀਤੇ ਹਨ।