ਪੰਜਾਬ

punjab

ETV Bharat / entertainment

Shah Rukh Khan New Interview: ਬੇਟੇ ਆਰੀਅਨ ਖਾਨ ਕਾਰਨ ਚਾਰ ਸਾਲ ਬਾਅਦ ਫਿਲਮਾਂ 'ਚ ਪਰਤੇ ਨੇ ਸ਼ਾਹਰੁਖ ਖਾਨ, ਸੁਹਾਨਾ ਖਾਨ ਨੇ ਦਿੱਤੀ ਸੀ ਇਹ ਸਲਾਹ - ਸ਼ਾਹਰੁਖ ਖਾਨ ਦੀ ਫਿਲਮ

Shah Rukh Khan: ਸ਼ਾਹਰੁਖ ਖਾਨ ਨੇ ਹਾਲ ਹੀ ਵਿੱਚ ਇਸ ਬਾਰੇ ਗੱਲ ਕੀਤੀ ਹੈ ਕਿ ਕਿਵੇਂ ਉਸਦੇ ਬੇਟੇ ਆਰੀਅਨ ਖਾਨ ਅਤੇ ਬੇਟੀ ਸੁਹਾਨਾ ਖਾਨ ਨੇ ਉਸਨੂੰ ਸੈੱਟ 'ਤੇ ਜਾਣ ਲਈ ਪ੍ਰੇਰਿਤ ਕੀਤਾ, ਜਦੋਂ ਉਸਨੇ ਤਿੰਨ ਸਾਲਾਂ ਲਈ ਫਿਲਮਾਂ ਬ੍ਰੇਕ ਲਿਆ ਹੋਇਆ ਸੀ।

Shah Rukh Khan New Interview
Shah Rukh Khan New Interview

By ETV Bharat Punjabi Team

Published : Sep 16, 2023, 4:17 PM IST

ਹੈਦਰਾਬਾਦ:ਬਾਲੀਵੁੱਡ ਦੇ ਸੁਪਰਸਟਾਰ ਅਦਾਕਾਰ ਸ਼ਾਹਰੁਖ ਖਾਨ ਨੇ ਹਾਲ ਹੀ ਵਿੱਚ 2019 ਦੇ ਅੰਤ ਤੋਂ 2023 ਦੀ ਸ਼ੁਰੂਆਤ ਤੱਕ ਕੰਮ ਤੋਂ ਲਏ ਤਿੰਨ ਸਾਲਾਂ ਦੇ ਬ੍ਰੇਕ ਬਾਰੇ ਗੱਲ ਕੀਤੀ। ਸੁਪਰਸਟਾਰ ਨੇ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਜਵਾਨ' ਦੀ ਸਫਲਤਾ ਦੀ ਪ੍ਰੈੱਸ ਕਾਨਫਰੰਸ (Shah Rukh Khan at Jawan success press conference) ਵਿੱਚ ਆਪਣੇ ਬ੍ਰੇਕ ਬਾਰੇ ਗੱਲ ਕੀਤੀ। ਕਿੰਗ ਖਾਨ ਨੇ ਕਿਹਾ ਕਿ ਉਸ ਦੇ ਬੇਟੇ ਆਰੀਅਨ ਖਾਨ ਨੇ ਨਵੇਂ ਜੋਸ਼ ਨਾਲ ਪਠਾਨ ਸੈੱਟਾਂ 'ਤੇ ਵਾਪਸੀ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ।

ਪ੍ਰੈਸ ਕਾਨਫਰੰਸ (Shah Rukh Khan at Jawan success press conference) ਵਿੱਚ ਆਪਣੀ ਵਾਪਸੀ ਬਾਰੇ ਬੋਲਦੇ ਹੋਏ SRK ਨੇ ਕਿਹਾ "ਮੈਂ ਬਹੁਤ ਘਬਰਾਇਆ ਹੋਇਆ ਸੀ ਕਿ ਮੈਂ ਇੰਨੇ ਸਾਲਾਂ ਤੱਕ ਕੰਮ ਨਹੀਂ ਕੀਤਾ।" ਅਦਾਕਾਰ ਨੇ ਕਿਹਾ ਕਿ ਤਿੰਨ ਸਾਲਾਂ ਬਾਅਦ ਸੈੱਟ 'ਤੇ ਵਾਪਸੀ ਕਰਨਾ ਉਨ੍ਹਾਂ ਲਈ ਬਿਲਕੁਲ ਨਵਾਂ ਸੀ, ਉਹ ਬਿਲਕੁਲ ਵੱਖਰਾ ਮਹਿਸੂਸ ਕਰ ਰਿਹਾ ਸੀ।


ਸ਼ਾਹਰੁਖ ਨੇ ਕਿਹਾ "ਮੇਰੇ ਵੱਡੇ ਬੇਟੇ ਨੇ ਮੈਨੂੰ ਕਿਹਾ 'ਸਾਨੂੰ ਵੱਡੇ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਸਟਾਰਡਮ ਕਿਹੋ ਜਿਹਾ ਹੁੰਦਾ ਹੈ, ਕਿਉਂਕਿ ਤੁਹਾਡੀਆਂ ਸਾਰੀਆਂ ਫਿਲਮਾਂ ਬਹੁਤ ਹਿੱਟ ਹੋਈਆਂ ਨੇ। ਬੇਟੀ ਸੁਹਾਨਾ ਖਾਨ ਕਹਿੰਦੀ ਹੈ ਕਿ ਮੈਂ ਇਹ ਜਾਣਦੀ ਹਾਂ। ਪਰ ਇਹ ਛੋਟਾ ਅਬਰਾਮ ਖਾਨ ਨਹੀਂ ਜਾਣਦਾ ਹੈ ਕਿ ਤੁਸੀਂ ਇੱਕ ਸਟਾਰ ਹੋ। ਉਸ ਨੇ ਤੁਹਾਡੀ ਸਫਲਤਾ ਨਹੀਂ ਦੇਖੀ ਹੈ ਅਤੇ ਨਾਂ ਹੀ ਮਹਿਸੂਸ ਕੀਤੀ ਹੈ। ਇਸ ਲਈ ਅਗਲੀਆਂ 5 ਫਿਲਮਾਂ ਲਈ ਬਹੁਤ ਜਿਆਦਾ ਮਿਹਨਤ ਕਰੋ। ਅਬਰਾਮ ਖਾਨ ਨੂੰ ਸਟਾਰਡਮ ਮਹਿਸੂਸ ਹੋਵੇਗਾ। ਉਹ ਤੁਹਾਨੂੰ ਪਿਆਰ ਕਰੇਗਾ, ਤੁਹਾਡੀ ਇੱਜ਼ਤ ਕਰੇਗਾ।"

ਉਸ ਨੇ ਅੱਗੇ ਕਿਹਾ ਕਿ ਉਹ ਆਪਣੀਆਂ ਫਿਲਮਾਂ ਨੂੰ ਸਫਲ ਬਣਾਉਣ ਲਈ ਪਿਛਲੇ 29 ਸਾਲਾਂ ਤੋਂ ਬਹੁਤ ਮਿਹਨਤ ਕਰ ਰਿਹਾ ਹੈ। ਸੁਪਰਸਟਾਰ ਨੇ ਇਹ ਵੀ ਕਿਹਾ ਕਿ ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਿਤ ਉਸਦੀ ਆਉਣ ਵਾਲੀ ਫਿਲਮ 'ਡੰਕੀ' ਇਸ ਸਾਲ ਕ੍ਰਿਸਮਸ 'ਤੇ ਰਿਲੀਜ਼ ਹੋਵੇਗੀ।

ਕਿੰਗ ਖਾਨ ਨੇ ਸਾਲ ਦੀ ਸ਼ੁਰੂਆਤ ਧਮਾਕੇ ਨਾਲ ਕੀਤੀ, ਪਠਾਨ ਘਰੇਲੂ ਬਾਕਸ ਆਫਿਸ 'ਤੇ ਸਭ ਤੋਂ ਵੱਡੀ ਹਿੰਦੀ ਫਿਲਮ ਬਣ ਗਈ, ਜਿਸ ਨੇ 543.05 ਕਰੋੜ ਰੁਪਏ ਕਮਾਏ। ਇਸ ਤੋਂ ਬਾਅਦ ਉਨ੍ਹਾਂ ਦੀ ਫਿਲਮ ਜਵਾਨ ਸਤੰਬਰ 'ਚ ਆਈ ਸੀ, ਜੋ ਆਪਣੀ ਰਿਲੀਜ਼ ਦੇ ਸਿਰਫ ਨੌਂ ਦਿਨਾਂ 'ਚ ਹੀ 400 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਉਸਦੀ ਅਗਲੀ 'ਡੰਕੀ' ਦੇ ਇਸ ਦਸੰਬਰ ਵਿੱਚ ਸਿਨੇਮਾਘਰਾਂ ਵਿੱਚ ਆਉਣ 'ਤੇ ਹੋਰ ਵੀ ਵੱਡੀ ਕਮਾਈ ਕਰਨ ਦੀ ਉਮੀਦ ਹੈ।

ABOUT THE AUTHOR

...view details