ਹੈਦਰਾਬਾਦ:ਬਾਲੀਵੁੱਡ 'ਤੇ 30 ਸਾਲਾਂ ਤੋਂ ਰਾਜ ਕਰ ਰਹੇ ਸ਼ਾਹਰੁਖ ਖਾਨ ਆਪਣੀ ਅਦਾਕਾਰੀ ਨਾਲ ਹਿੰਦੀ ਸਿਨੇਮਾ ਦੇ ਬਾਦਸ਼ਾਹ ਹਨ। ਸ਼ਾਹਰੁਖ ਵਿਚ ਰੁਮਾਂਟਿਕ, ਉਦਾਸ, ਗੰਭੀਰ ਅਤੇ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣ ਦਾ ਹੁਨਰ ਹੈ। ਹੁਣ ਸ਼ਾਹਰੁਖ ਖਾਨ ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਪਠਾਨ ਅਤੇ ਜਵਾਨ ਨਾਲ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਸ਼ਾਹਰੁਖ ਖਾਨ ਹੁਣ ਫਿਲਮ 'ਡੰਕੀ' ਨਾਲ ਸੁਰਖੀਆਂ 'ਚ ਹਨ। ਅੱਜ ਇਸ ਫਿਲਮ ਦਾ ਪਹਿਲਾਂ ਗੀਤ 'ਲੁੱਟ ਪੁੱਟ ਗਿਆ' ਰਿਲੀਜ਼ ਹੋਣ ਜਾ ਰਿਹਾ ਹੈ।
ਇਸ ਤੋਂ ਪਹਿਲਾਂ 'ਡੰਕੀ' 'ਚ ਸ਼ਾਹਰੁਖ ਖਾਨ ਦੇ ਇੱਕ ਸੀਨ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਜੀ ਹਾਂ, ਤੁਸੀਂ ਸਹੀ ਪੜਿਆ ਹੈ...ਫਿਲਮ 'ਡੰਕੀ' 'ਚ ਢਾਈ ਮਿੰਟ ਦਾ ਸੀਨ ਸ਼ੂਟ ਕਰਨ ਲਈ ਸ਼ਾਹਰੁਖ ਖਾਨ ਨੂੰ 25 ਵਾਰ ਰਿਹਰਸਲ ਕਰਨੀ ਪਈ ਸੀ ਅਤੇ ਇਸ 'ਚ ਕਾਫੀ ਸਮਾਂ ਲੱਗਿਆ ਸੀ।
ਉਲੇਖਯੋਗ ਹੈ ਕਿ ਡੰਕੀ ਫਿਲਮ 'ਚ ਅਦਾਕਾਰ ਅਜੇ ਕੁਮਾਰ ਛੋਟੀ ਪਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇੱਕ ਇੰਟਰਵਿਊ 'ਚ ਅਜੇ ਨੇ ਦੱਸਿਆ ਹੈ ਕਿ ਕਿੰਗ ਖਾਨ ਨੇ ਚਾਰ ਲਾਈਨਾਂ ਦਾ ਸ਼ਾਟ ਦੇਣ ਲਈ ਕਈ ਘੰਟੇ ਸਖਤ ਮਿਹਨਤ ਕੀਤੀ ਸੀ। ਇਹ ਸਾਰੀ ਕੋਸ਼ਿਸ਼ ਇਸ ਲਈ ਸੀ ਕਿਉਂਕਿ ਸ਼ਾਹਰੁਖ ਖਾਨ ਇਸ ਸ਼ਾਟ ਨੂੰ ਪਰਫੈਕਟ ਬਣਾਉਣਾ ਚਾਹੁੰਦੇ ਸਨ।
ਅਜੇ ਕੁਮਾਰ ਨੇ ਇੰਟਰਵਿਊ ਦੌਰਾਨ ਕਿਹਾ 'ਤੁਸੀਂ ਮੰਨੋ ਜਾਂ ਨਾ ਮੰਨੋ, ਸਾਡੀ ਗੱਲਬਾਤ ਦਾ ਸੀਨ ਸਿਰਫ਼ 2 ਮਿੰਟ ਦਾ ਹੈ। ਪਰ ਉਸ ਸੀਨ ਨੂੰ ਪਰਫੈਕਟ ਬਣਾਉਣ ਲਈ ਸ਼ਾਹਰੁਖ ਖਾਨ ਨੇ ਕੁੱਲ 6 ਘੰਟੇ ਮਿਹਨਤ ਕੀਤੀ। ਉਸ ਨੇ ਸ਼ਾਮ 7 ਵਜੇ ਤੱਕ ਸ਼ੂਟਿੰਗ ਜਾਰੀ ਰੱਖੀ।'
ਅਜੇ ਨੇ ਅੱਗੇ ਦੱਸਿਆ ਕਿ ਸ਼ਾਹਰੁਖ ਖਾਨ ਨੇ ਇਸ ਸੀਨ ਨੂੰ ਘੱਟੋ-ਘੱਟ 25 ਵਾਰ ਕੀਤਾ ਸੀ। ਉਸ ਨੇ ਦੱਸਿਆ ਕਿ ਇਸ ਸੀਨ ਨੂੰ ਕਰਨ ਲਈ ਉਸ ਨੇ ਸ਼ਾਹਰੁਖ ਖਾਨ ਨੂੰ ਘੱਟੋ-ਘੱਟ 6 ਘੰਟੇ ਤੱਕ ਆਰਾਮ ਨਾਲ ਬੈਠੇ ਨਹੀਂ ਦੇਖਿਆ। ਉਸ ਨੇ ਦੱਸਿਆ ਕਿ ਉਹ ਆਪਣੇ ਸਹਿ ਕਲਾਕਾਰਾਂ ਨੂੰ ਓਨੀ ਹੀ ਆਜ਼ਾਦੀ ਦਿੰਦਾ ਹੈ ਜਿੰਨੀ ਉਹ ਆਪਣੇ ਆਪ ਨੂੰ ਦਿੰਦਾ ਹੈ।